May 3, 2026 10:53 pm

ਪ੍ਰਧਾਨ ਮੰਤਰੀ ਵੱਲੋਂ 50 ਕਰੋੜ ਨਾਗਰਿਕਾਂ ਨੂੰ ਤੋਹਫਾ ਮੁਫਤ ਹੋਵੇਗਾ 5 ਲੱਖ ਤੱਕ ਦਾ ਇਲਾਜ

ਨਵੀਂ ਦਿੱਲੀ, 23 ਸਤੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਸੰਸਾਰ ਦੀ ਸਭ ਤੋਂ ਵਡੀ ਹੈਲਥਕੇਅਰ ਸਕੀਮ ‘ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ‘ (ਪੀ. ਐਮ. ਜੇ. ਏ. ਵਾਈ) ਲਾਂਚ ਕਰ ਦਿਤੀ ਹੈ, ਜਿਸ ਨੂੰ ‘ਆਯੁਸ਼ਮਾਨ‘ ਵੀ ਕਿਹਾ ਜਾਂਦਾ ਹੈ। ਇਸ ਯੋਜਨਾ ਦਾ ਫਾਇਦਾ ਦੇਸ਼ ਭਰ ‘ਚ 10 ਕਰੋੜ ਪਰਿਵਾਰਾਂ ਯਾਨੀ 50 ਕਰੋੜ ਤੋਂ ਵਧ ਨਾਗਰਿਕਾਂ ਨੂੰ ਮਿਲੇਗਾ। ਇਨ੍ਹਾਂ ਲੋਕਾਂ ਨੂੰ 5 ਲਖ ਰੁਪਏ ਤਕ ਦੇ ਇਲਾਜ ਲਈ ਕੋਈ ਪੈਸਾ ਨਹੀਂ ਖਰਚ ਕਰਨਾ ਹੋਵੇਗਾ। ਸਰਕਾਰ ਮੁਤਾਬਕ, ਹਰ ਸਾਲ ਪ੍ਰਤੀ ਪਰਿਵਾਰ ਨੂੰ 5 ਲਖ ਰੁਪਏ ਦਾ ਮੁਫਤ ਇਲਾਜ ਕਵਰ ਦਿਤਾ ਜਾਵੇਗਾ। ਪਰਿਵਾਰ ਦੇ ਸਾਈਜ਼ ਅਤੇ ਉਮਰ ‘ਤੇ ਕਿਸੇ ਤਰ੍ਹਾਂ ਦੀ ਕੋਈ ਸੀਮਾ ਨਹੀਂ ਰਖੀ ਗਈ ਹੈ।ਇਸ ਯੋਜਨਾ ‘ਚ ਸ਼ਾਮਲ ਹੋਣ ਲਈ ਲੋਕਾਂ ਨੂੰ ਦਫਤਰਾਂ ਦੇ ਚਕਰ ਕਟਣ ਦੀ ਜ਼ਰੂਰਤ ਨਹੀਂ ਹੈ। ਸਰਕਾਰ ਸਮਾਜਿਕ-ਆਰਥਿਕ ਅਤੇ ਜਾਤੀ ਜਨਗਣਨਾ-2011 (ਐਸ. ਈ. ਐਸ. ਐਸ.) ਦੇ ਆਧਾਰ ‘ਤੇ ਲਾਭਪਾਤਰਾਂ ਨੂੰ ਚੁਣ ਕੇ ਖੁਦ ਕਾਰਡ ਭੇਜੇਗੀ। ਇਸ ਯੋਜਨਾ ਤਹਿਤ ਕਵਰ ਕੀਤੇ ਗਏ ਲਾਭਪਾਤਰ ਦੇਸ਼ ਦੇ ਕਿਸੇ ਵੀ ਸਰਕਾਰੀ ਅਤੇ ਸੂਚੀ ‘ਚ ਸ਼ਾਮਲ ਨਿਜੀ ਹਸਪਤਾਲਾਂ ‘ਚ ਇਲਾਜ ਕਰਾ ਸਕਣਗੇ। ਛੋਟੀਆਂ-ਵਡੀਆਂ ਕੁਲ 1350 ਤੋਂ ਵਧ ਬੀਮਾਰੀਆਂ ਦਾ ਇਲਾਜ ਕੈਸ਼ਲੈਸ ਹੋਵੇਗਾ। ਹਸਪਤਾਲਾਂ ‘ਚ ਵਖ-ਵਖ ਤਰ੍ਹਾਂ ਦੇ ਮੈਡੀਕਲ ਚੈਕਅਪ ਵੀ ਮੁਹਈਆ ਕਰਾਏ ਜਾਣਗੇ।

Send this to a friend