ਵਿਸ਼ਾਖਾਪਟਨਮ, 23 ਸਤੰਬਰ (ਪੀ.ਟੀ.)- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ‘ਚ ਨਕਸਲੀਆਂ ਨੇ ਤੇਲੁਗੁ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਦੋ ਨੇਤਾਵਾਂ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਗੋਲੀ ਲਗਣ ਨਾਲ ਦੋ ਨੇਤਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਕਸਲੀਆਂ ਨੇ ਅਰਾਕੂ ਦੇ ਵਿਧਾਇਕ ਕਿਦਾਰੀ ਰਾਓ ਅਤੇ ਸਾਬਕਾ ਵਿਧਾਇਕ ਸਿਵੇਰੀ ਸੋਮਾ ਨੂੰ ਡੁੰਬਰੀਗੁਡਾ ਮੰਡਲ ‘ਚ ਉਸ ਸਮੇਂ ਗੋਲੀ ਮਾਰੀ ਜਦੋਂ ਉਹ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਆਏ ਸਨ।