ਲੋਕ ਸਭਾ ਚੋਣਾਂ ਦੇ ਚੌਥੇ ਤੇ ਪੰਜਵੇਂ ਪੜਾਅ ਲਈ ਨੋਟੀਫਿਕੇਸ਼ਨ ਜਾਰੀ

image ਨਵੀਂ ਦਿੱਲੀ 19 ਮਾਰਚ (ਪੰਜਾਬ ਟਾਇਮਜ਼ ਬਿਊਰੋ)-16 ਰਾਜਾਂ ਦੇ 128 ਲੋਕ ਸਭਾ ਹਲਕਿਆਂ ਜਿਥੇ 12 ਅਪ੍ਰੈਲ ਤੇ 17 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ, ਲਈ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਹੈ। ਚੌਥੇ ਗੇੜ ਤਹਿਤ 12 ਅਪ੍ਰੈਲ ਨੂੰ 4 ਰਾਜਾਂ ਦੀਆਂ 7 ਸੀਟਾਂ ਉਪਰ ਵੋਟਾਂ ਪੈਣਗੀਆਂ ਜਦ ਕਿ ਪੰਜਵੇ ਪੜਾਅ ਤਹਿਤ 17 ਅਪ੍ਰੈਲ ਨੂੰ 12 ਰਾਜਾਂ ਦੇ 121 ਲੋਕ ਸਭਾ ਹਲਕਿਆਂ ਵਿੱਚ ਵੋਟਾਂ ਪੈਣਗੀਆਂ।ਇਨ੍ਹਾਂ ਹਲਕਿਆਂ ਵਿੱਚ ਉਮੀਦਵਾਰ 26 ਮਾਰਚ ਤੱਕ ਆਪਣੇ ਨਾਮਜ਼ਦਗੀ ਕਾਗਜ ਭਰ ਸਕਣਗੇ, ਜਿਸ ਤੋਂ ਅਗਲੇ ਦਿਨ ਕਾਗਜਾਂ ਦੀ ਜਾਂਚ ਪੜਤਾਲ ਹੋਵੇਗੀ। 29 ਮਾਰਚ ਤੱਕ ਕਾਗਜ਼ ਵਾਪਿਸ ਲਏ ਜਾ ਸਕਣਗੇ। ਅਸਾਮ ਦੀਆਂ 3, ਗੋਆ ਦੀਆਂ 2 ਤੇ ਸਿੱਕਮ ਅਤੇ ਤ੍ਰੀਪੁਰਾ ਦੀ ਇੱਕ-ਇੱਕ ਸੀਟ ਉਪਰ 12 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਬਿਹਾਰ ਦੀਆਂ

7, ਛੱਤੀਸਗੜ੍ਹ ਦੀਆਂ 3, ਜੰਮੂ ਕਸ਼ਮੀਰ ਤੇ ਮਨੀਪੁਰ ਦੀ 1-1, ਝਾਰਖੰਡ ਦੀਆਂ 6, ਕਰਨਾਟਕ ਦੀਆਂ 28, ਮੱਧ ਪ੍ਰਦੇਸ਼ ਦੀਆਂ 10, ਮਹਾਰਾਸ਼ਟਰ ਦੀਆਂ 19, ਉੜੀਸਾ ਦੀਆਂ 11, ਰਾਜਸਥਾਨ ਦੀਆਂ 20, ਉ¤ਤਰ ਪ੍ਰਦੇਸ਼ ਦੀਆਂ 11 ਤੇ ਪੱਛਮੀ ਬੰਗਾਲ ਦੀਆਂ 4 ਸੀਟਾਂ ਲਈ 17 ਅਪ੍ਰੈਲ ਨੂੰ ਵੋਟਾਂ ਪੈਣਗੀਆਂ। 2 ਅਪੈਲ ਨੂੰ 9 ਰਾਜਾਂ ਦੇ 89 ਹਲਕਿਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

Send this to a friend