ਅੱਖਾਂ ਲਈ ਖੌਅ ਹਨ ਇੱਟਾਂ, ਰੇਤ ਤੇ ਮਿੱਟੀ ਵਾਲੀਆਂ ਟਰਾਲੀਆਂ

ਧਰਮਿੰਦਰ ਸਿੰਘ ਵੜ੍ਹੈਚ

ਵੈਸੇ ਤਾਂ ਸਾਰੇ ਭਾਰਤ ਦਾ ਰੱਬ ਹੀ ਰਾਖਾ ਹੈ। ਪੰਜਾਬ ਸੂਬਾ ਵੀ ਪਿੱਛੇ ਨਹੀ ਹੈ। ਪੰਜਾਬ ਸੂਬਾ ਹੁਣ ਪੰਜਾਬ ਸੂਬਾ ਨਾ ਹੋ ਕੇ ਇੱਕ ਬਦਨਾਮ ਸੂਬਾ ਬਣ ਚੁੱਕਾ ਹੈ। ਇੱਥੇ ਦਿਨ ਦਿਹਾੜੇ ਲੁੱਟਾਂ, ਖੋਹਾਂ, ਡਕੈਤੀਆਂ, ਮਾਰ-ਧਾੜ, ਜ਼ਬਰ ਜਨਾਹ, ਬਲਾਤਕਾਰ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਸ਼ਰਮਨਾਕ ਕਾਰਵਾਈਆਂ ਦਿਨ-ਬ-ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਸਰਕਾਰ ਹੱਥ ਤੇ ਹੱਥ ਰੱਖ ਕੇ ਮੂਕ ਦਰਸ਼ਕ ਬਣ ਕੇ ਬੈਠੀ ਤਮਾਸ਼ਾ ਦੇਖ ਰਹੀ ਹੈ। ਸਮੱਸਿਆਵਾਂ ਦਾ ਹੱਲ ਕਰਨਾ ਸ਼ਾਇਦ ਸਰਕਾਰ ਦੇ ਵੱਸ ਦੀ ਗੱਲ ਨਹੀ ਰਹੀ। ਇੰਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ਟ੍ਰੈਫਿਕ ਵਿਵਸਥਾ ਦਾ ਸੁਚਾਰੂ ਨਾ ਹੋਣਾ ਹੈ। ਅੱਜ ਕੱਲ ਸੜਕਾਂ ਤੇ ਟ੍ਰੈਫਿਕ ਸਮੱਸਿਆ ਨਾਲ ਹਰ ਇਨਸਾਨ ਜੂਝ ਰਿਹਾ ਹੈ। ਸੜਕਾਂ ਦਾ ਵੀ ਬੁਰਾ ਹਾਲ ਹੈ। ਥੋੜ੍ਹਾ ਜਿਹਾ ਵੀ ਮੀਂਹ ਪੈ ਜਾਣ ਤੇ ਪਾਣੀ ਸੀਵਰੇਜ ਵਿੱਚੋਂ ਬੈਕ ਮਾਰਦਾ ਹੈ। ਸੜ੍ਹਕਾਂ ਮਾਨੋ ਸਮੁੰਦਰ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਮੀਂਹ ਪੈਣ ਤੋਂ ਬਾਅਦ ਜੋ ਸੜ੍ਹਕਾਂ ਤੇ ਗੰਦ ਪੈ ਜਾਂਦਾ ਹੈ। ਉਹ ਵੱਡੀਆਂ ਗੱਡੀਆਂ ਲੰਘਣ ਕਰਕੇ ਪੈਦਲ, ਸਾਈਕਲ, ਸਕੂਟਰ ਤੇ ਮੋਟਰ ਸਾਈਕਲ ਸਵਾਰਾਂ ਦਾ ਜੀਣਾ ਦੁੱਭਰ ਕਰ ਦੇਂਦੀਆਂ ਹਨ। ਇੰਨ੍ਹਾਂ ਦੇ ਲੰਘਣ ਕਰਕੇ ਸਾਰੀ ਖੇਹ ਉ ¤ਡ ਕੇ ਸਿਰ, ਅੱਖਾਂ ਤੇ ਕੱਪੜਿਆਂ ਤੇ ਪੈ ਜਾਂਦੀ ਹੈ। ਰਹਿੰਦੀ ਕਸਰ ਭੱਠੇ ਵਾਲੀਆਂ ਇੱਟਾਂ ਲੱਦੀਆਂ ਟਰਾਲੀਆਂ, ਰੇਤ ਵਾਲੀਆਂ ਟਰਾਲੀਆਂ ਤੇ ਮਿੱਟੀ ਵਾਲੀਆਂ ਟਰਾਲੀਆਂ ਪੂਰੀਆਂ ਕਰ ਦੇਂਦੀਆਂ ਹਨ। ਭੱਠੇ ਵਾਲੇ ਇੱਕ ਟਰੈਕਟਰ ਮਗਰ ਇੱਟਾਂ ਦੀਆਂ ਲੱਦੀਆਂ ਛੋਟੀਆਂ ਤਿੰਨ-ਤਿੰਨ ਟਰਾਲੀਆਂ ਪਾਈ ਫਿਰਦੇ ਹਨ।

ਵੱਡੀ ਪਾਵਰ ਵਾਲੇ ਟਰੈਕਟਰ ਹੋਣ ਕਰਕੇ ਇਹ ਸਕੂਟਰ ਤੇ ਮੋਟਰ ਸਾਈਕਲ ਵਾਲੇ ਨੂੰ ਰਸਤਾ ਨਹੀ ਦਿੰਦੇ। ਹਰ ਟਰੈਕਟਰ ਤੇ ਚਾਹੇ ਉਹ ਭੱਠੇ ਵਾਲੇ ਹੋਣ , ਚਾਹੇ ਕੋਈ ਕਿਰਾਏ ਵਾਲੇ, ਚਾਹੇ ਕਿਸਾਨਾਂ  ਤੇ ਚਾਹੇ ਕੋਈ ਹੋਰ ਟਰੈਕਟਰਾਂ ਉ¤ ਪਰ ਡੈ¤ਕ ਤੇ ਵੱਡੇ-ਵੱਡੇ ਬਕਸੇ ਲਾੲ ਿਫਿਰਦੇ ਹਨ ਤੇ ਉ ¤ਚੀ ਅਵਾਜ਼ ਛੱਡ ਕੇ ਗਾਣੇ ਲਾਏ ਹੁੰਦੇ ਹਨ ਜੋ ਟਰੈਫਿਕ ਨਿਯਮਾਂ ਦੇ ਉ ¤ਲਟ ਹਨ।
ਦੂਜਾ ਜਦੋਂ ਇਹ ਟਰਾਲੀਆਂ ਖਾਲੀ ਕਰਕੇ ਸੜ੍ਹਕਾਂ ਤੇ ਦੜਾਉਂਦੇ ਹਨ ਤਾਂ ਟਰਾਲੀਆਂ ਬੁੜਕਣ ਕਰਕੇ ਇੰਨ੍ਹਾਂ ਟਰਾਲੀਆਂ ਵਿੱਚੋਂ ਜੋ ਕੇਰੀ, ਰੇਤ ਤੇ ਮਿੱਟੀ ਉ ¤ਡਦੀ ਹੈ, ਉਹ ਉ ¤ਡ ਕੇ ਅੱਖਾਂ ਵਿੱਚ ਪੈਣੀ ਸੁਭਾਵਿਕ ਹੀ ਹੈ। ਅੱਖਾਂ ਵਿੱਚ ਪੈਣ ਕਰਕੇ ਜ਼ਖਮ ਹੋ ਜਾਂਦੇ ਹਨ, ਜਿਸ ਨਾਲ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈ। ਕਈ ਵਾਰ ਕਈ ਰਾਹਗੀਰ ਇੰਨ੍ਹਾਂ ਨਾਲ ਲੜ੍ਹਦੇ ਝਗੜਦੇ ਵੀ ਵੇਖੇ ਗਏ ਹਨ, ਪਰ ਇੰਨ੍ਹਾਂ ਟਰੈਕਟਰ ਡਰਾਈਵਰਾਂ ਦੀ ਸਿਹਤ ਤੇ ਕੋਈ ਅਸਰ ਨਹੀ ਹੁੰਦਾ। ‘ਕੋਈ ਮਰੇ ਕੋਈ ਜੀਵੇ ਤੇ ਸੁਥਰਾ ਘੋਲ ਪਤਾਸੇ ਪੀਵੇ’ ਵਾਲੀ ਗੱਲ ਹੋ ਨਿੱਬੜਦੀ ਹੈ।
ਪ੍ਰਸ਼ਾਸਨ ਦਾ ਮੂੰਹ ਚਿੜਾਉਂਦੇ ਇਹ ਲੋਕ ਸੜਕਾਂ ਤੇ ਬੇਖੌਫ ਹੋ ਕੇ ਲੋਕਾਂ ਦੀਆਂ ਅੱਖਾਂ ਅੰਨ੍ਹੀਆਂ ਕਰਦੇ ਦਨਦਨਾਉਂਦੇ ਫਿਰਦੇ ਆਮ ਵੇਖੇ ਜਾਂਦੇ ਹਨ। ਇੰਨ੍ਹਾਂ ਨੂੰ  ਚਾਹੀਦਾ ਤਾਂ ਇਹ ਹੈ ਕਿ ਜਾਂ ਤਾਂ ਇਹ ਆਪਣੀਆਂ ਭਰੀਆਂ ਵੀ ਅਤੇ ਖਾਲੀ ਟਰਾਲੀਆਂ ਨੂੰ ਵੀ ਕਿਸੇ ਤਰਪਾਲ ਨਾਲ ਢੱਕ ਕੇ ਹੀ ਸੜ੍ਹਕਾਂ ਤੇ ਚੱਲਣ ਜਾਂ ਫਿਰ ਅੱਠ ਦੱਸ ਬਾਲਟੀਆਂ ਪਾਣੀ ਦੀਆਂ ਮਾਰ ਕੇ ਆਪਣੀਆਂ ਟਰਾਲੀਆਂ ਸਾਫ ਕਰਕੇ ਸੜਕਾਂ ਤੇ ਚੜ੍ਹਨ, ਜਿਸ ਨਾਲ ਸੜ੍ਹਕ ਤੇ ਚੱਲਣ ਵਾਲੇ ਹਰ ਰਾਹਗੀਰ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪ੍ਰਸ਼ਾਸਨ ਵੀ ਕੁੰਭਕਰਨੀ ਨੀਂਦ ਤੋਂ ਜਾਗੇ ਤੇ ਕੁਤਾਹੀ ਕਰਨ ਵਾਲੇ ਅਜਿਹੇ ਲੋਕਾਂ ਦੇ ਚਲਾਨ ਕਰਕੇ ਮੋਟੇ ਜ਼ੁਰਮਾਨੇ ਕਰੇ ਤਾਂ ਜੋ ਟ੍ਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਚੱਲ ਸਕੇ ਤੇ ਲੋਕ ਸੁੱਖ ਦਾ ਸਾਹ ਲੈ ਸਕਣ

Send this to a friend