+2 ਤੋਂ ਬਾਅਦ ਕੀ ਕਰੀਏ ?

ਪ੍ਰੋ. ਦਰਸ਼ਨ ਕੁਮਾਰ

ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ, ਪਹਿਲਾਂ ਵੀ ਤਬਦੀਲੀ ਹੁੰਦੀ ਸੀ ਪ੍ਰੰਤੂ ਉਹ ਤਬਦੀਲੀ ਬਹੁਤ ਹੌਲੀ-ਹੌਲੀ ਹੁੰਦੀ ਸੀ, ਬਹੁਤ ਹੀ ਧੀਮੀ ਗਤੀ ਨਾਲ, ਤਾਂ ਕਿ ਇਕ ਆਮ ਵਿਅਕਤੀ ਆਪਣੇ-ਆਪ ਨੂੰ ਉਸ ਤਬਦੀਲੀ ਦੇ ਅਨੁਕੂਲ ਢਾਲ ਲੈਂਦਾ ਸੀ। ਪ੍ਰੰਤੂ ਹੁਣ ਤਬਦੀਲੀ ਐਨੀ ਤੇਜ਼ੀ ਨਾਲ ਹੋ ਰਹੀ ਹੈ ਕਿ ਪਿਛਲੇ ਪੰਜ ਕੁ ਸਾਲਾਂ ਦੇ ਅਰਸੇ ਦੌਰਾਨ ਦੁਨੀਆਂ ਐਨੀ ਤਬਦੀਲ ਹੋ ਗਈ ਹੈ ਜਿਹੜੀ ਆਮ ਤੌਰ ’ਤੇ ਸੌ ਸਾਲਾਂ ਵਿੱਚ ਹੋਣੀ ਸੀ। ਤਬਦੀਲੀ ਐਨੀ ਤੇਜ਼ੀ ਨਾਲ ਹੋ ਰਹੀ ਹੈ ਕਿ ਆਮ ਵਿਅਕਤੀ ਤਾਂ ਉਸਨੂੰ ਸਮਝ ਹੀ ਨਹੀਂ ਸਕਦਾ। ਜਦੋਂ ਉਹ ਸਮਝਦਾ ਹੈ ਤਾਂ ਸਾਰਾ ਕੁੱਝ ਫੇਰ ਬਦਲ ਗਿਆ ਹੁੰਦਾ ਹੈ। ਇਸ ਤੇਜ਼ ਰਫ਼ਤਾਰ ਦੌਰ ਵਿੱਚ ਇਕ ਸਾਧਾਰਨ ਵਿਅਕਤੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਸਿੱਖਿਆ ਜਾਂ ਪੜ੍ਹਾਈ ਲਿਖਾਈ ਬਹੁਤ ਹੀ ਸਿੱਧੀ ਸਾਦੀ ਤੇ ਸਪੱਸ਼ਟ ਹੁੰਦੀ ਸੀ, ‘ਦਸਵੀਂ ਤੋਂ ਬਾਰ੍ਹਵੀਂ ਅਤੇ ਫੇਰ ਬੀ.ਏ.’ ਬੇਸ਼ੱਕ ਦਸਵੀਂ ਤੱਕ ਦੀ ਪੜ੍ਹਾਈ ਵਿੱਚ ਤਾਂ ਕੋਈ ਵੱਡੀ ਤਬਦੀਲੀ ਨਹੀਂ ਆਈ, ਪ੍ਰੰਤੂ ਉਪਰਲੇ ਪੱਧਰ ’ਤੇ ਬਹੁਤ ਕੁੱਝ ਬਦਲ ਗਿਆ ਹੈ। ਇਹ ਅਨੁਮਾਨ ਹੈ ਕਿ ਦਸਵੀਂ ਜਮਾਤ ਕਰ ਲੈਣ ਤੋਂ ਬਾਅਦ 60 ਪ੍ਰਤੀਸ਼ਤ ਵਿਦਿਆਰਥੀ ਨਾਲ-ਮੈਡੀਕਲ ਅਤੇ ਮੈਡੀਕਲ ਗਰੁੱਪ ਚੁਣ ਲੈਂਦੇ ਹਨ। ਇਨ੍ਹਾਂ 60 ਪ੍ਰਤੀਸ਼ਤ ਵਿੱਚੋਂ ਸਿਰਫ਼ ਅੱਧੇ ਹੀ ਪ੍ਰੋਫੈਸ਼ਨਲ ਕਾਲਜਾਂ ਵਿੱਚ ਪ੍ਰਵੇਸ਼ ਕਰਦੇ ਹਨ। ਪ੍ਰੋਫੈਸ਼ਨਲ ਕਾਲਜ ਖਾਸ ਤੌਰ ’ਤੇ ਇੰਜਨੀਅਰਿੰਗ ਵਿੱਚ ਬਹੁਤ ਸਾਰੇ ਵਿਦਿਆਰਥੀ ਇੰਜਨੀਅਰਿੰਗ ਦੀ ਪੜ੍ਹਾਈ ਨੂੰ ਬਾਰ੍ਹਵੀਂ ਦੀ ਪੜ੍ਹਾਈ ਨਾਲੋਂ ਵੀ ਔਖੀ ਸਮਝਦੇ ਹਨ ਕਿਉਂਕਿ ਉ¤ਥੇ ਵੀ ਉਨ੍ਹਾਂ ਨੂੰ ਉਹੀ ਫ਼ਿਜਿਕਸ, ਕਮਿਸਟਰੀ ਅਤੇ ਮੈਥ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਬਹੁਤ ਸਾਰੇ ਵਿਦਿਆਰਥੀ ਜਾਂ ਤਾਂ ਪੜ੍ਹਾਈ ਅੱਧਵਾਟੇ ਹੀ ਛੱਡ ਦਿੰਦੇ ਹਨ ਜਾਂ ਫੇਰ ਰੀ-ਅਪੀਅਰ ਸਪੈਸ਼ਲ ਚਾਂਨਸ, ਗੋਲਡਨ ਚਾਂਨਸ ਆਦਿ ਦੀ ਭੁੱਲ-ਭੁਲਈਆ ਦੀ ਘੁੰਮਣਘੇਰੀ ਵਿੱਚ ਉਲਝ ਜਾਂਦੇ ਹਨ ਅਤੇ ਅੰਤ ਨੂੰ ਡਿਗਰੀ ਨੂੰ ਪੂਰਾ ਕੀਤੇ ਬਗੈਰ ਹੀ ਛੱਡ ਜਾਂਦੇ ਹਨ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ 70-80 ਪ੍ਰਤੀਸ਼ਤ ਵਿਦਿਆਰਥੀ ਕਿੱਥੇ ਜਾਣ, ਉਨ੍ਹਾਂ ਦੀ ਊਰਜਾ ਜਾਂ ਸ਼ਕਤੀਆਂ ਨੂੰ ਸਹੀ ਤਰੀਕੇ ਨਾਲ ਕਿਵੇਂ ਵਰਤਿਆ ਜਾਵੇ, ਬਾਰ੍ਹਵੀਂ ਕਲਾਸ ਪਾਸ ਕਰ ਲੈਣ ਤੋਂ ਬਾਅਦ ਉਨ੍ਹਾਂ ਕੋਲੇ ਕਿਹੜੇ ਹੋਰ ਰਾਸਤੇ ਜਾਂ ਸੰਭਾਵਨਾਵਾਂ ਹਨ। ਪੁਰਾਣੀ ਗਰੈਜੂਏਸ਼ਨ ਵਾਲੀ ਪੜ੍ਹਾਈ ਤਾਂ ਵੇਲਾ-ਵਿਹਾ ਚੁੱਕੀ ਹੈ, ਜਿਹੜੇ ਵਿਦਿਆਰਥੀ ਰਾਜਨੀਤੀ ਸ਼ਾਸਤਰ, ਭੂਗੋਲ ਆਦਿ ਬਾਰੇ ਸਮਝਣ ਦੀ ਕੋਈ ਰੁਚੀ ਹੁੰਦੀ ਹੈ ਅਤੇ ਨਾ ਹੀ ਵਿਗਿਆਨ ਦੇ ਵਿਸ਼ਿਆਂ ਜਿਵੇਂ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਮੈਥੇਮੈਟਿਕਸ (ਗਣਿਤ) ਦੇ ਲਈ ਕੋਈ ਉਤਸ਼ਾਹ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਾਧਾਰਨ ਗਰੈਜੂਟੇਸ਼ਨ ਕਰਨ ਤੋਂ ਬਾਅਦ ਕੋਈ ਭਵਿੱਖ ਹੀ ਵਿਖਾਈ ਦਿੰਦਾ ਹੈ, ਉਹ ਕੀ ਕਰਨ?
ਅੱਜ-ਕੱਲ੍ਹ ਬਹੁਤੇ ਵਿਦਿਆਰਥੀ ਕੰਪਿਊਟਰਾਂ ਵਿੱਚ ਦਿਲਚਸਪੀ ਰੱਖਦੇ ਹਨ। ਫੇਸ ਬੁੱਕਾਂ ਅਤੇ ਚੈਟਿੰਗ (ਗੱਪ-ਛੱਪ) ਨੇ ਉਨ੍ਹਾਂ ਨੂੰ ਕੰਪਿਊਟਰਾਂ ਦਾ ਦੋਸਤ ਬਣਾ ਦਿੱਤਾ ਹੈ। ਕਈ ਤਾਂ ਇਹ ਸਮਝਦੇ ਹਨ ਕਿ ਉਹ ਬਿਨਾਂ ਕਿਸੇ ਬੋਰੀਅਤ ਨੂੰ ਮਹਿਸੂਸ ਕੀਤੇ ਕੰਪਿਊਟਰ ’ਤੇ ਦਿਨ-ਰਾਤ ਕੰਮ ਕਰ ਸਕਦੇ ਹਨ। ਇਸ ਕਾਰਨ ਸਦਕਾ ਜ਼ਿਆਦਾਤਰ ਵਿਦਿਆਰਥੀ ਇੰਜਨੀਅਰਿੰਗ ਕੋਰਸ (ਕੰਪਿਊਟਰ ਸਾਇੰਸ) ਵਿੱਚ ਦਾਖਲਾ ਲੈਂਦੇ ਹਨ, ਪਰ ਉਨ੍ਹਾਂ ਵਿੱਚੋਂ ਵੀ ਬਹੁਤ ਵਿਦਿਆਰਥੀ ਇਸਨੂੰ ਛੱਡ ਦਿੰਦੇ ਹਨ ਕਿਉਂਕਿ ਉਹ ਉ¤ਥੇ ਵੀ ਨਾਨ-ਮੈਡੀਕਲ ਦੇ ਵਿਸ਼ਿਆਂ ਤੋਂ ਬਚ ਨਹੀਂ ਸਕਦੇ, ਬੇਸ਼ੱਕ ਉਹ ਕੰਪਿਊਟਰਾਂ ਦੇ ਲਈ ਮੰਤਰ-ਮੁਗਧ ਹੋਏ ਹੁੰਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਕੰਪਿਊਟਰ ਕੇਂਦਰਿਤ ਕੋਰਸ ਲੈਣੇ ਚਾਹੀਦੇ ਹਨ। ਮੇਰਾ ਸੁਝਾਅ ਇਹ ਹੈ ਕਿ ਅਜਿਹੇ ਵਿਦਿਆਰਥੀਆਂ ਨੂੰ ਬੀ.ਸੀ.ਏ. ਅਤੇ ਫੇਰ ਐਮ.ਸੀ.ਏ. ਕਰਨੀ ਚਾਹੀਦੀ ਹੈ ਜੋ ਬੀ.ਟੈਕ ਦੇ ਬਰਾਬਰ ਦੀ ਹੈ। ਉਥੇ ਉਹ ਕੰਪਿਊਟਰ ਪੇਪਰਾਂ ਦੀ ਪੜ੍ਹਾਈ ਕਰਨਗੇ ਜਿਹੜੇ ਉਨ੍ਹਾਂ ਦੀ ਰੁਚੀ ਮੁਤਾਬਿਕ ਹੋਣਗੇ ਜਿਵੇਂ ਕਿ ਕੰਪਿਊਟਰ ਸਾਫਟ ਵੇਅਰ ਡਿਵੈਲਪਮੈਂਟ, ਅਪਰੇਟਿੰਗ ਸਿਸਟਮਜ਼, ਵਿਭਿੰਨ ਪ੍ਰੋਗਰਾਮਿੰਗ, ਕੰਪਿਊਟਰ ਗ੍ਰਾਫਿਕਸ ਆਦਿ। ਇਸੇ ਤਰ੍ਹਾਂ ਕੰਪਿਊਟਰ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਲਈ ਇੱਕ ਹੋਰ ਕੋਰਸ ਬੀ.ਐਸ.ਸੀ. (ਆਈ.ਟੀ.) ਹੈ। ਬੀ.ਐਸ.ਸੀ. (ਆਈ.ਟੀ.) ਕਰਨ ਤੋਂ ਬਾਅਦ ਵਿਦਿਆਰਥੀ ਐਮ.ਐਸ.ਸੀ. (ਆਈ.ਟੀ.) ਕਰ ਸਕਦੇ ਹਨ ਅਤੇ ਉਹ ਆਪਣੀ ਰੁਚੀ ਮੁਤਾਬਿਕ ਕੰਪਿਊਟਰ ਸਾਫਟਵੇਅਰ ਜਾਂ ਹਾਰਡਵੇਅਰ ਦੇ ਮਾਹਿਰ ਬਣ ਸਕਦੇ ਹਨ। ਵਾਈ.ਐਸ. ਕਾਲਜ ਨੇ ਇਸ ਸਬੰਧ ਵਿੱਚ ਨਵਾਂ ਉਪਰਾਲਾ ਕੀਤਾ ਹੈ।
ਅਜਿਹੇ ਵਿਦਿਆਰਥੀ ਵੀ ਹਨ ਜਿਹੜੇ ਮੈਨੇਜਮੈਂਟ ਵਿੱਚ ਦਿਲਚਸਪੀ ਰੱਖਦੇ ਹਨ। ਉਹ ਗਰੈਜੂਏਸ਼ਨ ਇਸ ਲਈ ਕਰਨ ਲੱਗਦੇ ਹਨ ਤਾਂ ਕਿ ਬੀ.ਏ. ਕਰਨ ਤੋਂ ਬਾਅਦ ਉਹ ਐਮ.ਬੀ.ਏ. ਵਿੱਚ ਪ੍ਰਵੇਸ਼ ਕਰ ਲੈਣਗੇ। ਪੁਰਾਣੇ ਸਮੇਂ ਵਿੱਚ ਵਿਦਿਆਰਥੀ ਬੀ.ਏ., ਬੀ.ਕਾਮ ਤੋਂ ਬਾਅਦ ਐਲ.ਐਲ.ਬੀ. ਕਰਿਆ ਕਰਦੇ ਸਨ, ਪ੍ਰੰਤੂ ਹੁਣ ਕਾਲਜ +2 ਤੋਂ ਬਾਅਦ ਹੀ ਲਾਅ ਕਰਨ ਦੀ ਆਗਿਆ ਦੇ ਦਿੰਦੇ ਹਨ, ਤਾਂ ਕਿ ਵਿਦਿਆਰਥੀਆਂ ਨੂੰ ਪਹਿਲੇ ਤਿੰਨ ਸਾਲ ਇਤਿਹਾਸ ਰਾਜਨੀਤੀ ਸ਼ਾਸਤਰ, ਪੰਜਾਬੀ ਅਤੇ ਭੂਗੋਲ ਵਰਗੇ ਵਿਸ਼ੇ ਪੜ੍ਹਨ ’ਤੇ ਸਮਾਂ ਬਰਬਾਦ ਨਾ ਕਰਨਾ ਪਵੇ ਅਤੇ ਆਖੀਰ ਵਿੱਚ ਤਿੰਨ ਹੋਰ ਸਾਲ ਲਾਅ ਗਰੈਜੂਏਸ਼ਨ ਕਰਨ ਵਿੱਚ ਲਾਉਣੇ ਪੈਣ। ਇਹ ਵੇਖਣ ਵਿੱਚ ਆਇਆ ਹੈ ਕਿ ਜਿਹੜੇ ਵਿਦਿਆਰਥੀ ਪੰਜ ਸਾਲ ਲਗਾਤਾਰ ਕਾਨੂੰਨ ਦੀ ਪੜ੍ਹਾਈ ਕਰਦੇ ਹਨ ਉਹ ਗਰੈਜੂਏਸ਼ਨ ਕਰਨ ਤੋਂ ਬਾਅਦ ਲਾਅ ਕਰਨ ਵਾਲਿਆਂ ਨਾਲੋਂ ਵਧੀਆ ਵਕੀਲ ਸਾਬਿਤ ਹੁੰਦੇ ਹਨ।
ਇੰਝ ਹੀ ਇਹ ਉਪਯੁਕਤ ਹੈ ਕਿ ਜੇਕਰ ਤੁਹਾਡਾ ਬੱਚਾ ਮੈਨੇਜਮੈਂਟ ਵਿੱਚ ਰੁਚੀ ਰੱਖਦਾ ਹੈ, ਉਸਨੂੰ ਮੈਨੇਜਮੈਂਟ ਦਾ ਕੋਰਸ +2 ਤੋਂ ਬਾਅਦ ਹੀ ਕਰਨ ਦੇਵੋ, ਗਰੈਜੂਏਸ਼ਨ ਤੋਂ ਬਾਅਦ ਨਹੀਂ। ਬੀ.ਬੀ.ਏ. ਵਿੱਚ, ਉਹ ਹਿਊਮਨ ਰਿਸੋਰਸ ਮੈਨੇਜਮੈਂਟ, ਆਰਗੇਨਾਈਜੇਸ਼ਨ ਬਿਹੇਅਵੀਅਰ, ਬਿਜਨੈਸ ਕਮਿਊਨੀਕੇਸ਼ਨ, ਕੌਸਟ ਐਂਟ ਮੈਨੇਜਮੈਂਟ ਅਕਾਊਂਟਿੰਗ, ਕੁਵਾਲਿਟੀ ਮੈਟੇਜਮੈਂਟ, ਮਾਰਕੀਟਿੰਗ ਆਦਿ ਵਰਗੇ ਵਿਸ਼ਿਆਂ ਦਾ ਅਧਿਐਨ ਕਰੇਗਾ ਜਿਹੜੇ ਉਸਨੂੰ ਐਮ.ਬੀ.ਏ. ਵਿੱਚ ਵੱਧ ਕਾਰਗਰ ਹੀ ਸਿੱਧ ਨਹੀਂ ਹੋਣਗੇ ਪ੍ਰੰਤੂ ਵਧੀਆ ਮੈਨੇਜਰ, ਬਿਜਨੈਸਮੈਨ, ਅਕਾਂਊਂਟਸ ਅਫ਼ਸਰ ਅਤੇ ਮਾਰਕੀਟਿੰਗ ਮਾਹਿਰ ਬਣਨ ਵਿੱਚ ਵੀ ਸਹਾਈ ਹੋਣਗੇ।
ਬਹੁਤ ਸਾਰੇ ਵਿਦਿਆਰਥੀਆਂ ਦੀ ਦਿਲਚਸਪੀ ਅਕਾਊਂਟਸ ਵਿੱਚ ਹੁੰਦੀ ਹੈ। ਉਹ ਅਕਾਊਂਟਸ ਨਾਲ ਸਬੰਧਿਤ ਕਿੱਤੇ ਜਿਵੇਂਕਿ ਸੀ.ਏ., ਅਕਾਊਂਟਸ ਕੰਨਸਲੇਟੇਂਟ, ਅਕਾਊਂਟਸ ਮੈਨੇਜਰ ਆਦਿ ਬਣਨਾ ਚਾਹੁੰਦੇ ਹਨ ਜਾਂ ਸ਼ੇਅਰ ਮਾਰਕੀਟ  ਵਿੱਚ ਆਪਣਾ ਭਵਿੱਖ ਦੇਖਦੇ ਹਨ, ਅਜਿਹੇ ਵਿਦਿਆਰਥੀਆਂ ਨੂੰ +2 ਕਰਨ ਤੋਂ ਬਾਅਦ ਬੀ.ਕੌਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬੀ. ਕੌਮ ਦੌਰਾਨ ਉਹ ਕਈ ਅਕਾਊਂਟਸ ਨਾਲ ਸਬੰਧਿਤ ਕੋਰਸ ਵੀ ਕਰ ਸਕਦੇ ਹਨ ਜਿਵੇਂਕਿ ਐਨ.ਐਸ.ਈ. ਸਰਟੀਫਿਕੇਸ਼ਨ ਕੋਰਸ ਸੀ.ਪੀ.ਟੀ. ਆਦਿ ਕਰਨ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਹੋਰ ਉ¤ਚੀ ਉਡਾਨ ਮਿਲ ਸਕਦੀ ਹੈ। ਅੱਜ ਕੱਲ੍ਹ ਪੰਜਾਬ ਯੂਨੀਵਰਸਿਟੀ ਨੇ ਬਹੁਤ ਸਾਰੇ ਆਨਰਸ ਕੋਰਸ ਸ਼ੁਰੂ ਕੀਤੇ ਹਨ। ਵਿਦਿਆਰਥੀਆਂ ਨੂੰ ਆਮ ਬੀ.ਏ. ਤੇ ਐਮ.ਏ. ਕਰਨ ਦੀ ਬਜਾਏ ਆਨਰਸ ਕੋਰਸ ਰਾਹੀਂ ਐਮ.ਏ. ਆਨਰਸ ਕਰਨਾ, ਜਿਆਦਾ ਲਾਭਦਾਇਕ ਹੋ ਸਕਦਾ ਹੈ।
ਇਸ ਲਈ +2 ਦੇ ਬਾਅਦ ਮਾਪਿਆਂ ਨੂੰ ਉਹ ਕੋਰਸ ਚੁਣਨਾ ਚਾਹੀਦਾ ਹੈ ਜਿਹੜਾ ਬੱਚੇ ਦੀਆਂ ਰੁਚੀਆਂ ਦੇ ਅਨੁਕੂਲ ਹੋਵੇ ਅਤੇ ਉਸ ਲਈ ਭਵਿੱਖ ਵਿੱਚ ਵੱਧ ਸੰਭਾਵਨਾਵਾਂ ਪ੍ਰਦਾਨ ਕਰਦਾ ਹੋਵੇ। ਉਸਨੂੰ ਆਪਣੇ ਦੋਸਤਾਂ ਦਾ ਪਿੱਛਲੱਗੂ ਨਹੀਂ ਬਣਨਾ ਚਾਹੀਦਾ, ਜਿਹੜੇ ਉਸਦੇ ਤਰ੍ਹਾਂ ਹੀ ਅਣਜਾਣੇ ਹਨ। ਉਸਨੂੰ ਲੀਡਰ ਬਣਾਵੋ, ਉਸਨੂੰ ਉਹ ਕੋਰਸ ਕਰਵਾਓ ਜਿਹੜਾ ਉਸਦੀ ਕਾਬਲੀਅਤ ਨਾਲ ਮੇਲ ਖਾਂਦਾ ਹੋਵੇ। ਏਥੇ ਇਕ ਗੱਲ ਸਪੱਸ਼ਟ ਕਰਨੀ ਜ਼ਰੂਰੀ ਹੈ ਕਿ ਸੁਰੱਖਿਅਤ ਭਵਿੱਖ ਦੇ ਲਈ ਸਿਰਫ਼ ਡਿਗਰੀ ਹੀ ਕਾਫੀ ਨਹੀਂ ਹੁੰਦੀ ਇਸਤੋਂ ਵੱਧ ਮਹੱਤਵਪੂਰਨ ਹੁੰਦਾ ਹੈ ਉਹ ਡਿਗਰੀ ਕਰਦਾ ਕਿੱਥੋਂ ਹੈ। ਕੀ ਸੰਸਥਾ ਉਸਦੀਆਂ ਰੁਚੀਆਂ ਅਤੇ ਪ੍ਰੇਰਨਾਵਾਂ ਨੂੰ ਜੀਵਿਤ ਰੱਖਦੀ ਹੈ ਅਤੇ ਅੱਗੇ ਵਧਾਉਂਦੀ ਹੈ? ਇਸ ਲਈ ਸੰਸਥਾ ਦੀ ਚੋਣ ਸੰਜ਼ੀਦਗੀ ਨਾਲ ਕਰੋ ਜਿੱਥੋਂ ਤੁਹਾਡੇ ਬੱਚੇ ਦੀ ਜੀਵਨ ਯਾਤਾਰਾ ਸ਼ੁਰੂ ਹੋਣੀ ਹੈ। ਆਮ ਤੌਰ ’ਤੇ ਇਹ ਦੇਖਿਆ ਗਿਆ ਹੈ ਕਿ ਵਿਦਿਆਰਥੀਆਂ ਕੋਲ ਕਾਲਜੋਂ ਘਰ ਜਾਣ ਪਿੱਛੋਂ ਕੋਈ ਖਾਸ ਕੰਮ ਕਰਨ ਨੂੰ ਨਹੀਂ ਹੁੰਦਾ, ਪਰ ਉਨ੍ਹਾਂ ਵਿੱਚ ਬਾਕੀਆਂ ਨਾਲੋਂ ਵੱਧ ਐਨਰਜੀ ਹੁੰਦੀ ਹੈ, ਜਿਸ ਨੂੰ ਕਿਤੇ ਵੀ ਇਸਤੇਮਾਲ ਨਹੀਂ ਕੀਤਾ ਜਾਂਦਾ। ਇਸ ਲਈ 2 ਵਜੇ ਕਾਲਜੋਂ ਵਾਪਸ ਜਾਣ ਤੋਂ ਪਿੱਛੋਂ ਉਹ ਵਿਦਿਆਰਥੀ ਆਪਣੀ ਐਨਰਜੀ ਅਤੇ ਗੁੱਸੇ ਨੂੰ ਜਾਂ ਤਾਂ ਘਰ ਵਿੱਚ ਕੱਢਦੇ ਹਨ ਅਤੇ ਜਾਂ ਗਲੀਆਂ ਵਿੱਚ। ਅਜਿਹੇ ਬੱਚਿਆਂ ਦੀ ਯੋਗਤਾ ਜਾਂ ਐਨਰਜੀ ਦੇਖਦੇ ਹੋਏ ਵਾਈ.ਐਸ. ਕਾਲਜ ਨੇ ਸਰਟੀਫਿਕੇਟ ਕੋਰਸਜ਼ ਆਰੰਭ ਕੀਤੇ ਹਨ ਤਾਂ ਜੋ ਵਿਦਿਆਰਥੀਆਂ ਦੀ ਐਨਰਜੀ ਨੂੰ ਸਹੀ ਦਿਸ਼ਾ ਵੱਲ ਲਗਾਇਆ ਜਾ ਸਕੇ।

Send this to a friend