May 2, 2026 6:12 am

ਹਰਿਆਣਾ ਸਰਕਾਰ ਨੇ ਚਾਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ

ਚੰਡੀਗੜ੍ਹ, 5 ਸਤੰਬਰ (ਨਾਗਪਾਲ)- ਹਰਿਆਣਾ ਸਰਕਾਰ ਨੇ ਅਜ ਤੁਰੰਤ ਪ੍ਰਭਾਵ ਤੋਂ ਚਾਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਵਧੀਕ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਪਦੋਂਉਨਤੀ ਤੋਂ ਬਾਅਦ ਨਵਦੀਪ ਸਿੰਘ ਵਿਰਕ ਨੂੰ ਕਰਨਾਲ ਰੇਂਜ ਦਾ ਵਧੀਕ ਪੁਲਿਸ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਇਸ ਤਰ੍ਹਾਂ, ਵਧੀਕ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਪਦੋਂਉਨਤੀ ਤੋਂ ਬਾਅਦ ਸ੍ਰੀਕਾਂਤ ਜਾਧਵ ਨੂੰ ਰਿਵਾੜੀ ਵਿਚ ਸਾਊਥ ਰੇਂਜ ਦਾ ਵਧੀਕ ਪੁਲਿਸ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਵਧੀਕ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਪਦੋਂਉਨਤੀ ਤੋਂ ਬਾਅਦ ਅਨਿਲ ਕੁਮਾਰ ਰਾਓ ਨੂੰ ਸੀ.ਆਈ.ਡੀ. ਦਾ ਵਧੀਕ ਪੁਲਿਸ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਇਸ ਤਰ੍ਹਾਂ, ਵਧੀਕ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ’ਤੇ ਪਦੋਂ ਉਨਤੀ ਤੋਂ ਬਾਅਦ ਕੁਲਦੀਪ ਸਿੰਘ ਸਿਹਾਗ ਨੂੰ ਅਪਰਾਧ-2 ਦਾ ਵਧੀਕ ਪੁਲਿਸ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ।

Send this to a friend