ਥਾਣਾ ਸਾਦਿਕ ਪੁਲਿਸ ਨੂੰ ਮਿਲੀ ਵੱਡੀ ਸਫਲਤਾ

image ਸਾਦਿਕ, 14 ਮਾਰਚ (ਗੁਲਜ਼ਾਰ ਮਦੀਨਾ ਗੁਰਵਿੰਦਰ ਸਾਦਿਕ)-ਮਾਣਯੋਗ ਐ¤ਸ. ਐ¤ਸ. ਪੀ. ਨਰਿੰਦਰਪਾਲ ਸਿੰਘ ਜੀ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਅਤੇ ਇੰਸਪੈਕਟਰ ਥਾਣਾ ਮੁਖੀ ਰਵੀ ਕੁਮਾਰ ਸਾਦਿਕ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਗਸਤ ਅਤੇ ਚੈਕਿੰਗ ਸੱਕੀ ਪੁਰਸਾਂ ਦੇ ਸਬੰਧ ਚ ਫਿਰੋਜਪੁਰ ਰੋਡ ਸਾਧੂ ਵਾਲਾ ਮੇਨ ਰੋਡ ਤੇ ਮੌਜੂਦ ਸਨ ਤਾਂ ਮੁਖਬਰੀ ਕੀਤੀ ਕਿ ਟਰੱਕ ਨੰ. ਆਰ.ਜੇ -31ਜੀ.ਏ -2246 ਜਿਸ ਨੂੰ ਡਰਾਇਵਰ ਗੋਰਾ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਝੋਰੜ, ਸੁਖਦਰਸਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਦਾਨੇਵਾਲ, ਕਾਲਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਲੋਟ, ਨਿਰਮਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਭਗਵਾਨਪੁਰਾ, ਕੁਲਦੀਪ ਸਿੰਘ ਪੁੱਤਰ ਜਗਦੀਸ ਸਿੰਘ ਵਾਸੀ ਵੜਿੰਗ ਖੇੜਾ, ਨੀਲਾ ਸਿੰਘ

ਪੁੱਤਰ ਭਜਨ ਸਿੰਘ ਵਾਸੀ ਮਲੋਟ,ਸਤਪਾਲ ਪੁਤਰ ਉਮ ਪ੍ਰਕਾਸ ਵਾਸੀ ਕਿਲਿਆ ਵਾਲੀ, ਅਮਰਜੀਤ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਸੁਧਾਰਾ ਚਲਾ ਰਹੇ ਹਨ ਅਤੇ ਇਨਾ ਡਰਾਇਵਰਾਂ ਨੇ ਇਲਾਕੇ ਵਿੱਚ ਚੰਗਾਲੀ ਜਿਲਾ ਫਿਰੋਜਪੁਰ ਤੋ ਗੈਰ ਕਨੂੰਨੀ ਢੰਗ ਨਾਲ ਰੇਤਾ ਦੀ ਨਿਕਾਸੀ ਕਰ ਕਿ ਇਨਾ ਵਾਹਨਾ ਤੇ ਲੋੜ ਕਰਕੇ ਫਿਰੋਜਪੁਰ ਤੋ ਸਾਦਿਕ ਵਾਲੀ ਸਾਇਡ ਵੱਲ ਆ ਰਹੇ ਹਨ ਜੋ ਸ੍ਰੀ ਮੁਕਤਸਰ ਵੱਲ ਜਾਣ ਦੀ ਤਿਆਰੀ ਚ ਹਨ ਜੇਕਰ ਫਿਰੋਜਪੁਰ ਰੋਡ ਤੇ ਨਾਕਾ ਲਾਇਆ ਜਾਵੇ ਤਾਂ ਇਹ ਸਾਰੇ ਰੰਗੀ ਹੱਥੀ ਕਾਬੂ ਆ ਸਕਦੇ ਹਨ ਏ .ਐਸ .ਆਈ ਬਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਉਨਾ ਕੋਲੋ ਅੱਠ ਟਰਾਲਿਆਂ ਸਮੇਤ ਰੇਤਾ ਨੂੰ ਕਾਬੂ ਕਿ ਵੱਡੀ ਸਫਲਤਾ ਹਾਸਲ ਕੀਤੀ ਹੈ ਜਿੰਨਾ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਸੂਰੂ ਕਰ ਦਿਤੀ ਹੈ ਪੁੱਛ ਗਿਸ ਜਾਰੀ ਹੈ ਅਤੇ ਦੌਰਾਨ ਹੋਰ ਵੀ ਤੱਤ ਸਾਹਮਣੇ ਆਉਣ ਦੀ ਉਮੀਦ ਹੈ  ਇਸ ਸਮੇ ਉਨਾ ਨਾਲ ਬੂਟਾ ਸਿੰਘ ,ਬਲਕਰਨ ਸਿੰਘ,ਭੁਪਿੰਦਰ ਸਿੰਘ, ਰਸਾਲ ਸਿੰਘ, ਕੇਵਲ ਸਿੰਘ, ਗੁਰਚਰਨ ਸਿੰਘ ਅਤੇ ਮੋਹਰ ਸਿੰਘ ਮੌਜੂਦ ਸਨ।
ਨਜਾਇਜ ਰੇਤੇ ਦੀ ਟਰਾਲੀ ਫੜ੍ਹੀ
ਮੁੱਲਾਂਪੁਰ ਦਾਖਾ ਤੋਂ ਮਲਕੀਤ ਸਿੰਘ ਅਨੁਸਾਰ- ਦਾਖਾ ਪੁਲਿਸ ਨੇ ਰਾਤ ਸਮੇਂ ਗਸ਼ਤ ਦੌਰਾਨ ਨਜਾਇਜ਼ ਰੇਤੇ ਦੀ ਭਰੀ ਟਰਾਲੀ ਫੜ੍ਹੀ। ਏ.ਐ¤ਸ.ਆਈ. ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਬਾਹਦ ਪਿੰਡ ਗੁੜਿਆ ਨੇੜੇ ਲਾਲ ਰੰਗ ਦਾ ਟ੍ਰੈਕਟਰ ਅਰਜਨ 555 ਡੀ ਆਈ ਜਿਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਪਿੰਡ ਬ¤ਲੋਕੇ (ਬਰਨਾਲਾ)  ਚਲਾ ਸੀ, ਟਰੈਕਟਰ ਦਾ ਚਾਲਕ ਜੋ ਬਿਨਾ ਟਰੈਕਟਰ ਦੇ ਕਾਗਜਾਤ, ਰਿਲਾਇਟੀ ਦੀ ਪਰਚੀ, ਬਿੱਲ ਅਤੇ ਕਿਸੇ ਪ੍ਰਕਾਰ ਦੀ ਇਜਾਜ਼ਤ ਵਾਲੇ ਕਾਗਜ ਪੇਸ਼ ਨਾ ਕਰ ਸਕਿਆ।  ਪੁਲਿਸ ਨੇ  ਮਾਈਨਿੰਗ ਐਂਡ ਮਿਨਰਲਜ਼ ਡਿਲੈਪਮੈਂਟ ਐਂਡ ਰੈਗੂਲੇਸ਼ਨ ਐਕਟ 1957 ਦੀ ਧਾਰਾ 21 ਅਧੀਂਨ ਰੇਤੇ ਦੀ ਚੋਰੀ ਦਾ ਮੁਕ¤ਦਮਾ 379 ਆਈ ਪੀ ਸੀ ਤਹਿਤ ਦਰਜ ਕਰ ਲਿਆ।

Send this to a friend