ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ ਧੂਮ-ਧੜੱਕੇ ਨਾਲ ਆਰੰਭ

image ਲੁਧਿਆਣਾ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਮਾਰਚ ਮਹੀਨੇ ਮੁੱਖ ਕੈਂਪਸ ਵਿੱਚ ਲਗਾਇਆ ਜਾਣ ਵਾਲਾ ਕਿਸਾਨ ਮੇਲਾ ਅੱਜ  ਧੂਮ ਧੜੱਕੇ ਨਾਲ ਆਰੰਭ ਹੋਇਆ। ਇਸ ਕਿਸਾਨ ਮੇਲੇ ਵਿੱਚ ਚੇਅਰਮੈਨ ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਡਾ: ਗੁਰਚਰਨ ਸਿੰਘ ਕਾਲਕਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਦਘਾਟਨੀ ਸਮਾਰੋਹ ਵਿੱਚ ਬੋਲਵੀਆ ਦੇਸ਼ ਦੇ ਰਾਜਦੂਤ ਸ਼੍ਰੀ ਜੌਰਜ ਕਾਰਡੀਨਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏੇ। ਇਸ ਮੌਕੇ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼੍ਰੀ ਹਰਦੇਵ ਸਿੰਘ ਰਿਆੜ, ਬੀਬੀ ਕਰਮਜੀਤ ਕੌਰ ਦਾਨੇਵਾਲੀਆ,

ਸ: ਕੁਲਵੰਤ ਸਿੰਘ ਆਹਲੂਵਾਲੀਆ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਡਾ: ਨਛੱਤਰ ਸਿੰਘ ਤਲਵੰਡੀ ਵੀ ਸ਼ਾਮਿਲ ਸਨ।
ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਕਾਲਕਟ ਨੇ ਦੱਸਿਆ ਕਿ ਜੀਵਨ ਦਾ ਦੂਜਾ ਨਾਮ ਹੀ ਪਾਣੀ ਹੈ ਅਤੇ ਸਾਨੂੰ ਇਸ ਨੂੰ ਸੰਭਾਲਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਨਾ ਹੋਇਆ ਤਾਂ ਸਾਰੀਆਂ ਖੋਜਾਂ ਵਿਅਰਥ ਹਨ।  ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਕੌਮ ਸਿੱਖਿਆ ਤੋਂ ਬਿਨਾਂ ਉਚਾਈਆਂ ਤਕ ਨਹੀਂ ਪਹੁੰਚ ਸਕਦੀ। ਸਾਨੂੰ ਪੇਂਡੂ ਪੱਧਰ ਤੇ ਆਪਣੇ ਬੱਚਿਆਂ ਨੂੰ ਸਿਖਿਅਤ ਕਰਨ ਲਈ ਅਹਿਦ ਲੈਣਾ ਪਵੇਗਾ। ਇਸ ਲਈ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਪੜ੍ਹਾਈ ਲਈ ਮਜ਼ਬੂਤ ਢਾਂਚਾ ਤਿਆਰ ਕਰਨ ਦੀ ਤਜਵੀਜ ਕੀਤੀ। ਵੱਡੀ ਮਸ਼ੀਨਰੀ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਸਹਿਕਾਰੀ ਤੌਰ ਤੇ ਮਸ਼ੀਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਹ ਮਸ਼ੀਨਾਂ ਸਹਿਕਾਰੀ ਸਭਾਵਾਂ ਵਿੱਚ ਲੋੜ ਅਨੁਸਾਰ ਉਪਲਬੱਧ ਹੋਣੀਆਂ ਚਾਹੀਦੀਆਂ ਹਨ।
ਡਾ: ਢਿਲੋਂ ਨੇ ਆਪਣੇ ਪ੍ਰਧਾਨਗੀ ਭਾਸਣ ਵਿ¤ਚ ਬੋਲਦਿਆਂ ਕਿਹਾ ਕਿ ਕਿਸਾਨਾਂ ਨਾਲ ਸੰਪਰਕ ਕਰਨ ਦੇ ਕਈ ਹੋਰ ਮਾਧਿਅਮ ਵੀ ਹੁੰਦੇ ਹਨ ਪਰ ਇਹ ਕਿਸਾਨ ਮੇਲੇ ਇਕ ਉ¤ਤਮ ਸਥਾਨ ਰ¤ਖਦੇ ਹਨ।  ਉਹਨਾਂ ਕਿਹਾ ਕਿ ਕਿਸਾਨ ਵੀ ਆਪਣੇ ਆਪ ਵਿ¤ਚ ਇਕ ਵਿਗਿਆਨੀ ਹੁੰਦਾ ਹੈ ਜੋ ਅਚੇਤ ਮਨ ਦੇ ਨਾਲ ਤਜਰਬੇ ਕਰਦਾ ਹੈ ਤੁਹਾਡੇ ਵਲੋਂ ਦਿ¤ਤੀ ਪਰਤੀ ਸੂਚਨਾ ਯੂਨੀਵਰਸਿਟੀ ਦੀਆਂ ਖੋਜਾਂ ਦਾ ਮੁ¤ਢ ਬੰਨਦੀ ਹੈ। ਯੂਨੀਵਰਸਿਟੀ ਵੱਲੋਂ ਵਿਕਸਤ ਤਕਨਾਲੌਜੀਆਂ ਤੁਹਾਡੇ ਦੁਆਰਾ ਵਰਤਣ ਤੋਂ ਬਾਅਦ ਹੀ ਪਰਖ਼ੀਆਂ ਜਾਂਦੀਆਂ ਹਨ। ਡਾ: ਢਿਲੋਂ ਨੇ ਕਿਹਾ ਕਿ ਇਸ ਵਾਰ ਕਿਸਾਨ ਮੇਲੇ ਦਾ ਉਦੇਸ਼ ‘‘ਬੇਲੋੜੇ ਰਸਾਇਣਾਂ ਤੇ ਖਰਚ ਘਟਾਓ ਵਾਤਾਵਰਨ ਬਚਾਓ, ਮੁਨਾਫਾ ਵਧਾਓ’’  ਰ¤ਖਿਆ ਗਿਆ ਹੈ।  ਸਾਨੂੰ ਇਸ ਉਦੇਸ਼ ਨੂੰ ਧਿਆਨ ਵਿ¤ਚ ਰ¤ਖਦਿਆਂ ਰਸਾਇਣਾਂ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ।  ਲੋੜ ਤੋਂ ਜਿਆਦਾ ਰਸਾਇਣ ਜਿ¤ਥੇ ਮੁ¤ਢਲੀਆਂ ਲਾਗਤਾਂ ਤੇ ਖਰਚਾ ਵਧਾਉਂਦੇ ਹਨ ਨਾਲ ਹੀ ਵਾਤਾਵਰਨ ਵਿ¤ਚ ਵੀ ਵਿਗਾੜ ਪੈਦਾ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ ਕੁਦਰਤੀ ਸੋਮਿਆਂ ਦੀ ਅੰਧਾ ਧੁੰਦ ਵਰਤੋਂ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਨੂੰ ਇਸ ਦੇ ਲਈ ਮਾਫ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਕੀਟਨਾਸ਼ਕਾਂ ਦੀ ਵਰਤੋਂ ਹਮੇਸ਼ਾਂ ਆਰਥਿਕ ਕਗਾਰ ਅਨੁਸਾਰ ਕਰਨੀ ਚਾਹੀਦੀ ਹੈ। ਡਾ: ਢਿਲੋਂ ਨੇ ਖੇਤੀ ਵਿਭਿੰਨਤਾ ਦਾ ਜਿਕਰ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਪਰਿਵਾਰ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਇਕ ਕਨਾਲ ਰਕਬੇ ਵਿ¤ਚ ਸਬਜ਼ੀਆਂ ਅਤੇ ਦਾਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਸਮੇਂ ਦੇ ਹਾਣੀ ਬਨਣ ਲਈ ਇੰਟਰਨੈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਯੂਨੀਵਰਸਿਟੀ ਵਲੋਂ ਸਨਮਾਨਿਤ ਕੀਤੇ ਗਏ ਕਿਸਾਨਾਂ ਦੀ ਰੀਸ ਕਰੋ ਅਤੇ ਲੀਕ ਤੋਂ ਹਟ ਕੇ ਖੇਤੀ ਵਿੱਚ ਵੱਧ ਮੁਨਾਫ਼ਾ ਕਮਾਓ।
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸਕ ਪਸਾਰ ਸਿ¤ਖਿਆ  ਡਾ: ਹਰਵਿੰਦਰ ਸਿੰਘ ਧਾਲੀਵਾਲ ਨੇ ਕਹੇ।  ਉਹਨਾਂ ਕਿਹਾ ਕਿ ਪੰਜਾਬ ਵਲੋਂ ਦੇਸ ਦੀ ਭੋਜਨ ਸੁਰ¤ਖਿਆ ਲਈ ਮੁ¤ਢ ਤੋਂ ਹੀ ਵ¤ਡਾ ਯੋਗਦਾਨ ਪਾਇਆ ਜਾ ਰਿਹਾ ਹੈ।  ਅ¤ਜ ਪੰਜਾਬ ਸੂਬਾ ਦੇਸ ਦਾ 37 ਫੀਸਦੀ ਸ਼ਹਿਦ ਤਿਆਰ ਕਰ ਰਿਹਾ ਹੈ ਜਦ ਕਿ ਦੇਸ਼ ਦੀਆਂ 42 ਫੀਸਦੀ ਖੁੰਬਾ ਵੀ ਪੰਜਾਬ ਵਲੋਂ ਪੈਦਾ ਕੀਤੀਆਂ ਜਾਂਦੀਆਂ ਹਨ।  ਉਹਨਾਂ ਕਿਹਾ ਕਿ ਪੰਜਾਬ ਦੇ ਵ¤ਖ–ਵ¤ਖ ਜਿਲ੍ਹਿਆਂ ਵਿ¤ਚ ਕ੍ਰਿਸ਼ੀ ਵਿਗਿਆਨ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਹਨਾਂ ਤੋਂ ਤਰ੍ਹਾਂ–ਤਰ੍ਹਾਂ ਦੀਆਂ ਸਿਖਲਾਈਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।  ਉਹਨਾਂ ਕਿਹਾ ਕਿ ਇਹਨਾਂ ਕ੍ਰਿਸੀ ਵਿਗਿਆਨ ਕੇਂਦਰਾਂ ਦੇ ਨਾਲ ਰਾਬਤਾ ਜਰੂਰ ਕਾਇਮ ਕਰਨਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਮੇਲੇ ਵਿੱਚ ਸ਼ਾਮਿਲ ਹੋਣ ਵਾਲੇ ਕਿਸਾਨ ਇਸ ਮੇਲੇ ਦੀ ਰੌਣਕ ਹਨ ਅਤੇ ਕਿਸਾਨਾਂ ਦੀ ਵੱਡੀ ਸ਼ਮੂਲੀਅਤ ਇਨ੍ਹਾਂ ਮੇਲਿਆਂ ਵਿੱਚ ਵਿਗਿਆਨੀਆਂ ਦਾ ਹੌਸਲਾ ਹੋਰ ਵਧਾਉਂਦੀ ਹੈ।
ਇਸ ਮੌਕੇ ਸ਼੍ਰੀ ਜੌਰਜ ਕਾਰਡੀਨਸ ਨੇ ਕਿਹਾ ਕਿ ਅਜਿਹੇ ਕਿਰਸਾਨੀ ਦੇ ਕੁੰਭ ਵਿੱਚ ਸ਼ਾਮਿਲ ਹੋ ਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਤੱਖ ਹੈ ਕਿ ਅਜਿਹੇ ਕਿਸਾਨ ਮੇਲੇ ਵਿਗਿਆਨੀਆਂ ਅਤੇ ਕਿਸਾਨਾਂ ਵਿੱਚ ਮਜ਼ਬੂਤ ਪੁਲ ਦਾ ਕੰਮ ਕਰਦੇ ਹੋਣਗੇ।
ਯੂਨੀਵਰਸਿਟੀ ਦੇ ਨਿਰਦੇਸਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਸਭ ਨਾਲ ਸਾਂਝੀ ਕੀਤੀ।  ਉਹਨਾਂ ਯੂਨੀਵਰਸਿਟੀ ਵਲੋਂ ਬੀਤੇ ਦਿਨੀ ਜਾਰੀ ਕੀਤੀਆਂ ਵੱਖ–ਵੱਖ ਫਸਲਾਂ ਦੀਆਂ ਕਿਸਮਾਂ ਬਾਰੇ ਚਾਨਣਾਂ ਪਾਇਆ ਇਸ ਤੋਂ ਇਲਾਵਾ ਡਾ: ਗੋਸਲ ਨੇ ਯੂਨੀਵਰਸਿਟੀ ਵਲੋਂ ਨਵੀਨ ਵਿਕਸਿਤ ਤਕਨਾਲੋਜੀ ਅਤੇ ਤਕਨੀਕਾਂ ਬਾਰੇ ਵੀ ਜਾਣਕਾਰੀ ਦਿ¤ਤੀ।  ਉਹਨਾਂ ਕਿਸਾਨਾਂ ਨੂੰ ਇਸ ਮੌਕੇ ਬੇਨਤੀ ਕੀਤੀ ਕਿ ਆਪਣੇ ਖੇਤਾਂ ਵਿ¤ਚ ਯੂਨੀਵਰਸਿਟੀ ਦੀਆਂ ਸਿਫਾਰਸਾਂ ਦੀ ਇੰਨ ਬਿੰਨ ਪਾਲਣਾਂ ਜਰੂਰ ਕਰੋ।  ਉਹਨਾਂ ਕਿਹਾ ਕਿ ਸਾਨੂੰ ਗੈਰ ਪ੍ਰਮਾਣਤ ਕਿਸਮਾਂ ਤੋਂ ਹਮੇਸ਼ਾਂ ਗੁਰੇਜ ਕਰਨਾ ਚਾਹੀਦਾ ਹੈ।
ਮੇਲੇ ਦੌਰਾਨ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕਰਨ ਉਪਰੰਤ ਪੀ ਏ ਯੂ ਦੀਆਂ ਪ੍ਰਕਾਸ਼ਨਾਵਾਂ ਵੀ ਮੁੱਖ ਮਹਿਮਾਨ ਵੱਲੋਂ ਜਾਰੀ ਕੀਤੀਆਂ ਗਈਆਂ। ਮੇਲੇ ਦੌਰਾਨ ਯੂਨੀਵਰਸਿਟੀ ਦੇ ਵ¤ਖ–ਵ¤ਖ ਵਿਭਾਗਾਂ ਵਲੋਂ ਇਕ ਪ੍ਰਭਾਵਸਾਲੀ ਪ੍ਰਦਰਸਨੀ ਵੀ ਲਗਾਈ ਗਈ। ਵੱਖ–ਵੱਖ ਵਿਸ਼ਾ ਵਸਤੂ ਮਾਹਿਰਾਂ ਨੇ ਕਿਸਾਨਾਂ ਨੂੰ ਵ¤ਡਮੁ¤ਲੀ ਜਾਣਕਾਰੀ ਪ੍ਰਦਾਨ ਕੀਤੀ।  ਮੇਲੇ ਦੌਰਾਨ ਕਿਸਾਨਾਂ ਨੂੰ ਵੱਖ–ਵੱਖ ਫਸਲਾਂ, ਫ਼ਲਦਾਰ ਬੂਟੇ ਵੀ ਮੁਹੱਈਆਂ ਕਰਵਾਏ ਗਏ। ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸਟਾਲਾਂ ਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ। ਕਿਸਾਨਾਂ ਦੇ ਮਨੋਰੰਜਨ ਲਈ ਵਿਸ਼ੇਸ਼ ਤੌਰ ਤੇ ਉੱਘੇ ਗਾਇਕ ਸੁਖਵਿੰਦਰ ਸੁੱਖੀ, ਭੁਪਿੰਦਰ ਮੋਹਾਲੀ, ਮਨਜੀਤ ਰੂਪੋਵਾਲੀਆ ਨੇ ਵੀ ਆਪਣੀਆਂ ਪੇਸ਼ਕਾਰੀਆਂ ਸਾਂਝੀਆਂ ਕੀਤੀਆਂ। ਅੰਤ ਵਿੱਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮਾਨਵ ਇੰਦਰ ਸਿੰਘ ਗਿੱਲ ਨੇ ਕਹੇ।

Send this to a friend