April 27, 2026 6:44 am

‘ਜੈਮਸ ਆਫ ਨੋਰਥ’ ਦੇ ਅਵਾਰਡ ਨਾਲ ਨਵਾਜਿਆ ਚਰਨਜੀਤ ਸਿੰਘ ਚੰਨੀ ਨੂੰ

ਜਲੰਧਰ, 29 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਇੰਡੀਆਂ ਨਿਊਜ਼ ਪੰਜਾਬ (ਆਈਟੀਵੀ ਨੇਟਵਰਕ) ਵਲੋਂ ਜੇਮਸ ਆਫ ਨੋਰਥ ਅਵਾਰਡ ਸਮਾਗਮ ਆਯੋਜਿਤ ਕਰਵਾਇਆ ਗਿਆ। ਇਸ ਵਿੱਚ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੂੰ ਜੇਮਸ ਆਫ ਨੋਰਥ ਦੇ ਪੁਰਸਕਾਰ ਨਾਲ ਸਨਾਮਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮਨਿਸਟਰ ਆਫ ਟੂਰਿਜ਼ਮ ਐਂਡ ਕਲਚਰਲ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਇਸ਼ ਪੁਰਸਕਾਰ ਸਿੰਗਿੰਗ, ਕਾਮੇਡੀ, ਐਕਟਿੰਗ ਅਤੇ ਹੋਰ 18 ਸ਼੍ਰੇਣੀਆਂ ਵਿਚੋਂ ਸਿਰਫ਼ ਹਾਅਰ ਐਜੁਕੇਸ਼ਨ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਸਨਮਾਨਿਤ ਕੀਤਾ ਗਿਆ। ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਮਾਨ ਦੀ ਗੱਲ ਹੈ, ਕਿ ਉਨ੍ਹਾਂ ਨੂੰ ਪੂਰੇ ਨੋਰਥ ਖੇਤਰ ਵਿੱਚ ਜੇਮਸ ਆਫ ਨੋਰਥ ਦੇ ਪੁਰਸਕਾਰ ਨਾਲ ਨਵਾਜਿਆ ਗਿਆ। ਸੀਟੀ ਗਰੁੱਪ ਪਿਛਲੇ 21ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ।

Send this to a friend