April 30, 2026 9:59 pm

ਤਿੰਨ ਬੰਦੂਕਧਾਰੀ ਮੋਟਰਸਾਇਕਲ ਸਵਾਰ ਇੱਕ ਲੱਖ ਦੀ ਨਕਦੀ ਤੇ ਟੈਬ ਖੋਹ ਕੇ ਫਰਾਰ

ਤਲਵੰਡੀ ਸਾਬੋ, 29 ਅਗਸਤ (ਰਾਮ ਰੇਸ਼ਮ ਸ਼ਰਨ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਵਿਚੋਂ ਫਾਈਨਾਂਸ ਕੰਪਨੀ ਦੀਆਂ ਕਿਸ਼ਤਾਂ ਲੈ ਕੇ ਵਾਪਸ ਜਾ ਰਹੇ ਇਕ ਵਿਅਕਤੀ ਕੋਲੋਂ ਤਿੰਨ ਬੰਦੂਕਧਾਰੀ ਮੋਟਰਸਾਇਕਲ ਸਵਾਰਾਂ ਵਲੋਂ ਕਰੀਬ ਇਕ ਲਖ ਰੁਪਏ ਦੀ ਨਕਦੀ ਅਤੇ ਇਕ ਟੈਬ ਖੋਹ ਕੇ ਫਰਾਰ ਹੋਣ ਦਾ ਸਨਸਨੀਖੇਜ਼ ਸਮਾਚਾਰ ਮਿਲਿਆ ਹੈ ਜਿਨ੍ਹਾਂ ਨੂੰ ਫੜ੍ਹਨ ਲਈ ਪੁਲਿਸ ਵਲੋਂ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ।ਘਟਨਾ ਬਾਰੇ ਜਾਣਕਾਰੀ ਦਿੰਦਿਆਂ ਵਿਸ਼ਾਲ ਕੁਮਾਰ ਪੁਤਰ ਦਲੀਪ ਸਿੰਘ ਵਾਸੀ ਇੰਦਰਾ ਕਾਲੋਨੀ ਗਲੀ ਨੰਬਰ 4 ਹਨੂੰਮਾਨਗੜ੍ਹ ਤਾਂ ਨੇ ਦਸਿਆ ਕਿ ਉਹ ਸੈਟਿੰਗ ਕਰੈਡਿਟ ਕੇਅਰ ਨੈਟਵਰਕ ਲਿਮਟਿਡ ਨਾਮ ਦੀ ਫਾਇਨਾਂਸ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਅਜ ਉਹ ਪਿੰਡ ਸ਼ੇਖਪੁਰਾ ਵਿਖੇ ਔਰਤਾਂ ਦੇ ਇਕ ਗਰੁਪ ਤੋਂ 99 ਹਜ਼ਾਰ 900 ਰੁਪਏ ਦੀਆਂ ਕਿਸ਼ਤਾਂ ਪ੍ਰਾਪਤ ਕਰਕੇ ਵਾਪਸ ਹਨੁਮਾਨਗੜ੍ਹ ਜਾਣ ਲਈ ਆਪਣੇ ਮੋਟਰਸਾਇਕਲ ਨੰਬਰ ੍ਰਝ 18 ਸ਼ਲ਼ 1596 ਤੇ ਸਵਾਰ ਹੋ ਕੇ ਅਜੇ ਪਿੰਡ ਸ਼ੇਖਪੁਰਾ ਚੋਂ ਬਾਹਰ ਨਿਕਲਿਆ ਹੀ ਸੀ ਕਿ ਪਿਛੇ ਤੋਂ ਉਸਦੇ ਬਰਾਬਰ ਆਏ ਬਿਨਾਂ ਨੰਬਰੀ ਇਕ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਨ੍ਹਾਂ ਕੋਲ ਬੰਦੂਕਾਂ ਵੀ ਸਨ।ਲੁਟ ਦਾ ਸ਼ਿਕਾਰ ਹੋਏ ਉਕਤ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਦੋਂ ਉਸਨੇ ਮੋਟਰਸਾਈਕਲ ਨਾ ਰੋਕਿਆ ਤਾਂ ਉਨ੍ਹਾਂ ਤਿੰਨਾਂ ਨੇ ਲਤ ਮਾਰਕੇ ਨੂੰ ਮੋਟਰਸਾਈਕਲ ਸਮੇਤ ਡੇਗ ਲਿਆ ਅਤੇ ਉਸ ਦੀ ਕੁਟ ਮਾਰ ਕੇ ਉਸ ਤੋਂ ਕਿਸ਼ਤਾਂ ਰਾਹੀਂ ਪ੍ਰਾਪਤ ਕੀਤਾ ਰੁਪਿਆ ਅਤੇ ਟੈਬ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਵਿਅਕਤੀ ਨੇ ਦਸਿਆ ਕਿ ਲੁਟੇਰਿਆਂ ਵਿਚੋਂ ਇਕ ਨੇ ਗ੍ਰੇਅ ਕਲਰ ਦਾ ਕੁਰਤਾ ਪਜਾਮਾ, ਇਕ ਦੇ ਰੈਡ ਕਲਰ ਦੀ ਟੀ ਸ਼ਰਟ ਅਤੇ ਤੀਸਰੇ ਨੇ ਗਰੇਅ ਕਲਰ ਦੀ ਟੀ ਸ਼ਰਟ ਪਹਿਨੀ ਹੋਈ ਸੀ।ਸ੍ਰ. ਜਸਵਿੰਦਰ ਸਿੰਘ ਥਾਣਾ ਮੁਖੀ ਤਲਵੰਡੀ ਸਾਬੋ ਨੂੰ ਜਦੋਂ ਘਟਨਾ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਜਿਥੇ ਵਡੀ ਪਧਰ ਤੇ ਨਾਕਾਬੰਦੀ ਕੀਤੀ ਗਈ ਹੈ ਉਥੇ ਨਾਲ ਹੀ ਸੀ ਸੀ ਟੀ ਕੈਮਰਿਆਂ ਦੀ ਫੁਟੇਜ਼ ਵੀ ਖੰਘਾਲੀ ਜਾ ਰਹੀ ਹੈ।ਖ਼ ਪੁਲਿਸ ਨੇ ਕੋ ਮੁਕਦਮਾ ਦਰਜ ਕਰਕੇ ਮਾਮਲੇ ਦੀ ਸ਼ੁਰੂ ਕਰ ਦਿਤੀ ਹੈ।

Send this to a friend