ਜੀਤਮਹਿੰਦਰ ਸਿੱਧੂ ਦੀ ਅਗਵਾਈ ’ਚ ਤਲਵੰਡੀ ਸਾਬੋ ਵਿਖੇ ਵਰਕਰ ਮਿਲਣੀ ਵਿੱਚ ਕੀਤੀ ਸ਼ਿਰਕਤ
ਤਲਵੰਡੀ ਸਾਬੋ 14 ਮਾਰਚ (ਰਣਜੀਤ ਸਿੰਘ ਰਾਜੂ)-ਦੇਸ਼ ਦੇ ਲੋਕ ਯੂ.ਪੀ.ਏ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਬਦਲਾਅ ਚਾਹੁੰਦੇ ਹਨ ਇਸਲਈ ਲੋਕ ਸਭਾ ਚੋਣ ਨਤੀਜਿਆਂ ਉਪਰੰਤ ਦੇਸ਼ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਨਣੀ ਜਿੱਥੇ ਯਕੀਨੀ ਹੈ ਉ¤ਥੇ ਹੀ ਪੰਜਾਬ ਵਿੱਚੋਂ ਕਾਂਗਰਸ ਦਾ ਸਫਾਇਆ ਵੀ ਯਕੀਨੀ ਹੈ ਕਿਉਂਕਿ ਕਾਂਗਰਸ ਹੁਣ ਇੱਕ ਡੁੱਬਦਾ ਹੋਇਆ ਜਹਾਜ ਬਣਦਾ ਜਾ ਰਿਹਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ੳੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਹੁਣੇ ਹੁਣੇ ਕਾਂਗਰਸ ਦੇ ਵਿਧਾਇਕ ਪਦ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜੀਤਮਹਿੰਦਰ
ਸਿੰਘ ਸਿੱਧੂ ਦੀ ਅਗਵਾਈ ਵਿੱਚ ਰੱਖੇ ਵਰਕਰ ਮਿਲਣੀ ਸਮਾਗਮ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਅਕਾਲੀ ਵਰਕਰਾਂ ਨੂੰ ਸੰਬੋਧਨ ਦੌਰਾਨ ਕੀਤਾ।
ਸਥਾਨਿਕ ਪੰਜਾਬ ਪੈਲੇਸ ਵਿੱਚ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ.ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸੀ ਆਗੂ ਕੁਰਸੀ ਦੀ ਲੜਾਈ ਦੇ ਚਲਦਿਆਂ ਆਪਣੇ ਖਾਤਮੇ ਵੱਲ ਵਧ ਰਹੇ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਦਾ ਆਲਮ ਇਹ ਹੈ ਕਿ ਕਾਂਗਰਸ ਦੇ ਵੱਡੇ ਆਗੂ ਪ੍ਰਧਾਨ ਪ੍ਰਤਾਪ ਬਾਜਵਾ,ਕੈਪਟਨ ਅਮਰਿੰਦਰ,ਮੁਨੀਸ਼ ਤਿਵਾੜੀ ਆਦਿ ਵੀ ਚੋਣ ਲੜਨ ਤੋਂ ਭੱਜ ਰਹੇ ਹਨ ਹੋਰਨਾਂ ਉਮੀਦਵਾਰਾਂ ਦਾ ਤਾਂ ਕਹਿਣਾ ਹੀ ਕੀ ਹੈ।ਉਨ੍ਹਾਂ ਕਿਹਾ ਕਿ ਚੋਣ ਨਾਂ ਲੜਨ ਦੀ ਨੀਤੀ ਤਹਿਤ ਹੀ ਕਾਂਗਰਸ ਨੇ ਬਠਿੰਡਾ ਸੀਟ ਮਨਪ੍ਰੀਤ ਨੂੰ ਦੇ ਕੇ ਆਪਣੀ ਹਾਰ ਪਹਿਲਾਂ ਹੀ ਕਬੂਲ ਲਈ ਹੈ।ਮਨਪ੍ਰੀਤ ਬਾਦਲ ਬਾਰੇ ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਸਕਾ ਨਹੀ ਹੋ ਸਕਿਆ ਉਹ ਲੋਕਾਂ ਦਾ ਕੁਝ ਸੰਵਾਰ ਸਕਦਾ ਹੈ ਇਸ ਭੁੱਲ ਜਾਣਾ ਚਾਹੀਦਾ ਹੈ।ਜੀਤਮਹਿੰਦਰ ਦੇ ਅਕਾਲੀ ਦਲ ਵਿੱਚ ਆਉਣ ਬਾਰੇ ਉਨ੍ਹਾਂ ਕਿਹਾ ਕਿ ਜੀਤਮਹਿੰਦਰ ਸਿੱਧੂ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਤਲਵੰਡੀ ਸਾਬੋ ਹਲਕੇ ਵਿੱਚ ਤਾਂ ਕਾਂਗਰਸ ਦਾ ਸਫਾਇਆ ਹੀ ਹੋ ਗਿਆ ਸਗੋਂ ਉਨ੍ਹਾਂ ਦੇ ਆਉਣ ਦਾ ਸਾਨੂੰ ਬਠਿੰਡਾ ਲੋਕ ਸਭਾ ਹਲਕੇ ਦੇ ਕਈ ਦੂਜੇ ਹਲਕਿਆਂ ਤੇ ਵੀ ਫਾਇਦਾ ਮਿਲੇਗਾ।
ਸੁਖਬੀਰ ਬਾਦਲ ਨੇ ਅਕਾਲੀ ਵਰਕਰਾਂ ਨੂੰ ਇਸ ਜੰਗ ਲਈ ਜੋਰ ਸ਼ੋਰ ਨਾਲ ਡੱਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਇਕੱਠ ਨੂੰ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ,ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ,ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ, ਭਾਜਪਾ ਦੇ ਸੂਬਾਈ ਕਾਰਜਕਾਰਨੀ ਮੈਂਬਰ ਦਿਆਲ ਸੋਢੀ, ਸੀਨ:ਅਕਾਲੀ ਆਗੂ ਬਲਵੀਰ ਸਿੱਧੂ,ਅਮਰਜੀਤ ਖਾਨ੍ਹਾ ਰਿਟਾ:ਆਈ.ਏ.ਐ¤ਸ,ਰਵੀਪ੍ਰੀਤ ਸਿੱਧੂ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ,ਮੋਹਣ ਸਿੰਘ ਬੰਗੀ ਅੰਤ੍ਰਿਗ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਬਾਬੂ ਸਿੰਘ ਮਾਨ ਸੀਨ:ਅਕਾਲੀ ਆਗੂ,ਜਸਵਿੰਦਰ ਸਿੱਧੂ ਸਰਕਲ ਪ੍ਰਧਾਨ,ਗੁਰਤਿੰਦਰ ਸਿੰਘ ਰਿੰਪੀ ਪ੍ਰਧਾਨ ਨਗਰ ਪੰਚਾਇਤ,ਗੁਰਮੀਤ ਸਿੰਘ ਬੁਰਜ ਮਹਿਮਾ,ਸੁਖਬੀਰ ਚੱਠਾ ਕੌਮੀ ਸਕੱਤਰ ਯੂਥ ਅਕਾਲੀ ਦਲ,ਮਨਜੀਤ ਲਾਲੇਆਣਾ ਯੂਥ ਆਗੂ,ਜਗਦੀਸ਼ ਰਾਏ ਮੰਡਲ ਪ੍ਰਧਾਨ ਭਾਜਪਾ, ਸੁਖਮੰਦਰ ਭਾਗੀਵਾਂਦਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਖਵਿੰਦਰ ਗੁਨੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸੁਖਦੇਵ ਸਿੱਧੁੂ ਐਡਵੋਕੇਟ,ਯੂਥ ਅਕਾਲੀ ਆਗੂ ਚਰਨਾ ਭਾਗੀਵਾਂਦਰ, ਬਲਵੰਤ ਲੇਲੇਵਾਲਾ, ਗੁਰਤੇਜ ਭੁਰੂ, ਚਿੰਟੂ ਜਿੰਦਲ, ਹਰਵਿੰਦਰ ਤੂਤੀ,ਜਗਤਾਰ ਭਾਕਰ ਸਰਪੰਚ ਕਲਾਲਵਾਲਾ, ਕ੍ਰਿਸ਼ਨ ਭਾਗੀਵਾਂਦਰ ਮੈਂਬਰ ਬਲਾਕ ਸੰਮਤੀ, ਰਿੰਕੂ ਗੋਇਲ,ਹੈਪੀ ਸਰਪੰਚ ਬੰਗੀ, ਹੈਪੀ ਸੰਧੂ, ਗੁਰਮੀਤ ਵੜੈਚ, ਗੁਰਤੇਜ ਭੁਰੂ, ਜਗਤਾਰ ਨੰਗਲਾ, ਮਨਜੀਤ ਹੌਂਡਾ ਆਦਿ ਆਗੂ ਹਾਜਿਰ ਸਨ।ਸਟੇਜ ਦੀ ਕਾਰਵਾਈ ਸੀਨੀਅਰ ਅਕਾਲੀ ਆਗੂ ਗਿਆਨੀ ਨਛੱਤਰ ਸਿੰਘ ਨੇ ਬਾਖੂਬੀ ਨਿਭਾਈ। ਸਮਾਪਤੀ ਮੌਕੇ ਜੀਤਮਹਿੰਦਰ ਸਿੱਧੂ ਨੇ ਸੁਖਬੀਰ ਬਾਦਲ, ਮਲੂਕਾ, ਭੂੰਦੜ ਤੇ ਰਾਮੂੰਵਾਲੀਆ ਨੂੰ ਸ਼੍ਰੀ ਸਾਹਿਬ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।