ਅਕਾਲੀ-ਭਾਜਪਾ ਸਰਕਾਰ ਦੇ ਸਮਰਥਨ ਦਾ ਦੋਸ਼

ਕੈਪਟਨ ਵੱਲੋਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਪੱਤਰ

index ਚੰਡੀਗੜ੍ਹ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਵੀ.ਕੇ ਸਿੰਘ ਵੱਲੋਂ ਆਪਣਾ ਫਰਜ਼ ਨਿਭਾਉਣ ’ਚ ਅਪਣਾਏ ਜਾ ਰਹੇ ਪੱਖਪਾਤੀ ਰਵੱਈਏ ’ਤੇ ਸਵਾਲ ਕਰਦਿਆਂ ਉਨ੍ਹਾਂ ਆਪਣੇ ਨੈਤਿਕਤਾ ਅਪਣਾਉਣ ਅਤੇ ਇਕ ਸੀਨੀਅਰ ਤੇ ਜ਼ਿੰਮੇਵਾਰ ਅਫਸਰ ਦੀ ਤਰ੍ਹਾਂ ਆਪਣੇ ਫਰਜ਼ ਨਿਭਾਉਣ ਲਈ ਕਿਹਾ ਹੈ।ਆਪਣੇ ਭਰਾ ਰਾਜਾ ਮਾਲਵਿੰਦਰ ਸਿੰਘ ਨੂੰ ਅੱਜ ਕਾਂਗਰਸ ਪਾਰਟੀ ’ਚ ਸ਼ਾਮਿਲ ਕਰਨ ਤੋਂ ਬਾਅਦ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਅਜਿਹੇ ਕਈ ਮੌਕਿਆਂ ਦਾ ਜ਼ਿਕਰ ਕੀਤਾ, ਜਿਥੇ ਸੁਤੰਤਰ ਸੋਚ ਅਪਣਾਉਣ ਅਤੇ ਕਾਰਵਾਈ ਕਰਨ ਦੇ ਉਲਟ ਸੀ.ਈ.ਓ ਵੱਲੋਂ ਪੱਖਪਾਤੀ ਰਵੱਈਆ ਅਪਣਾਉਣ ਦੀ ਝਲਕ ਮਿਲੀ, ਜਿਸਦੀ ਅਜਿਹੇ

ਮਹੱਤਵਪੂਰਨ ਅਹੁਦੇ ’ਤੇ ਬੈਠੇ ਸੀਨੀਅਰ ਅਫਸਰ ਕੋਲੋਂ ਉਮੀਦ ਸੀ। ਕੈਪਟਨ ਅਮਰਿੰਦਰ ਨੇ ਇਸ ਸਬੰਧੀ ਸੀ.ਈ.ਓ ਨੂੰ ਇਕ ਚਿੱਠੀ ਵੀ ਲਿੱਖੀ ਹੈ।
ਆਪਣੀ ਚਿੱਠੀ ’ਚ ਉਨ੍ਹਾਂ ਨੇ ਸੀ.ਈ.ਓ ਨੂੰ ਕਿਹਾ ਹੈ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਸਿੱਧੇ ਤੌਰ ’ਤੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਨੂੰ ਸਮਰਥਨ ਕਰ ਰਹੇ ਹੋ ਅਤੇ 30 ਅਪ੍ਰੈਲ, 2014 ਨੂੰ ਤੈਅ ਆਮ ਚੋਣਾਂ ਤੋਂ ਪਹਿਲਾਂ ਹੀ ਬਕੌਲ ਮੁੱਖ ਚੋਣ ਅਫਸਰ ਪੰਜਾਬ ਸੇਵਾਵਾਂ ਨਿਭਾਉਣ ਦੇ ਮਾਮਲੇ ’ਚ ਤੁਹਾਡਾ ਰਵੱਈਆ ਬਹੁਤ ਪੱਖਪਾਤਪੂਰਨ ਪ੍ਰਤੀਤ ਹੋ ਰਿਹਾ ਹੈ। ਇਥੋਂ ਤੱਕ ਕਿ ਤੁਸੀਂ ਕਾਂਗਰਸ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਉਚਿਤ ਸ਼ਿਕਾਇਤਾਂ ਤੋਂ ਬਾਅਦ ਵੀ ਕਿਸੇ ’ਤੇ ਕਾਰਵਾਈ ਨਹੀਂ ਕੀਤੀ। ਉਦਾਹਰਨ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਤੁਹਾਡੇ ਵੱਲੋਂ ਦਾਗੀ ਪੰਜਾਬ ਪੁਲਿਸ ਦੇ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਦਾ ਸਮਰਥਨ ਕੀਤਾ ਜਾ ਰਿਹਾ ਹੈ, ਜਿਹੜਾ ਹੱਤਿਆ ਤੇ ਅਗਵਾ ਕਰਨ ਦੇ ਦੋਸ਼ ਲੱਗਣ ਦੇ ਬਾਵਜੂਦ ਸੂਬੇ ਦਾ ਪੁਲਿਸ ਮੁਖੀ ਬਣਿਆ ਹੋਇਆ ਹੇ। ਇਹ ਉਹੋ ਵਿਅਕਤੀ ਹੈ, ਜਿਸਨੇ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀਆਂ ਵਾਸਤੇ ਪੈਸੇ ਤੇ ਹੋਰਨਾਂ ਸਾਧਨਾਂ ਦਾ ਪ੍ਰਬੰਧ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਤੁਹਾਡੇ ਵੱਲੋਂ ਕਣਕ ਦੀਆਂ ਥੈਲੀਆਂ ਤੇ ਰਾਸ਼ਨ ਕਾਰਡਾਂ ’ਤੇ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀਆਂ ਫੋਟੋਆਂ ਲੱਗੇ ਰਹਿਣ ਦੇਣਾ ਸੱਤਾਧਾਰੀ ਪਾਰਟੀ ਪ੍ਰਤੀ ਝੁਕਾਅ ਦੀ ਝਲਕ ਪੇਸ਼ ਕਰਦਾ ਹੈ। ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਚੋਣ ਅਫਸਰ ਨੇ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਰਾਸ਼ਨ ਕਾਰਡਾਂ ’ਤੇ ਰੋਕ ਲਗਾ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਨੇ ਮੁੱਖ ਚੋਣ ਅਫਸਰ ਨੂੰ ਯਾਦ ਦਿਲਾਇਆ ਕਿ ਉਨ੍ਹਾਂ ਨੇ ਸੰਗਰੂਰ ’ਚ ਮਾਈ ਭਾਗੋ ਸਕੀਮ ਹੇਠ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੀਆਂ ਸਾਈਕਲਾਂ ਜ਼ਬਤ ਕੀਤੇ ਜਾਣ ਦੇ ਮਾਮਲੇ ’ਚ ਦੋਸ਼ੀ ਅਫਸਰਾਂ ਖਿਲਾਫ ਕਾਰਵਾਈ ਨਾ ਕੀਤੀ। ਇਸ ਤੋਂ ਪਹਿਲਾਂ ਪ੍ਰੈ¤ਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਨੇ ਸੂਬਾ ਸਰਕਾਰ ਵੱਲੋਂ ਡੀ.ਜੀ.ਪੀ ਨੂੰ ਲਾਲ ਬੱਤੀ ਲਗਾਉਣ ਦੇ ਕਾਬਿਲ ਬਣਾਉਣ ਵਾਸਤੇ ਉਸ ਨੂੰ ਦੇਸ਼ ਆਰਮੀ ਸਟਾਫ ਦੇ ਮੁਖੀ ਸਮਾਨ ਅਹੁਦਾ ਦਿੱਤੇ ਜਾਣ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਆਰਮੀ ਸਟਾਫ ਮੁਖੀ ਦੀ ਬੇਇਜੱਤੀ ਹੈ, ਜਿਹੜਾ 15 ਲੱਖ ਦੇ ਕਰੀਬ ਫੌਜੀਆ ਦਾ ਮੁਖੀ ਹੈ। ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਜਿਥੇ ਵੀ ਪਾਰਟੀ ਚਾਹੇਗੀ ਉਹ ਸੂਬੇ ਤੇ ਦੇਸ਼ ਭਰ ’ਚ ਵੀ ਪ੍ਰਚਾਰ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਨਕਾਰ ਹਰਦਿਆਲ ਸਿੰਘ ਕੰਬੋਜ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੁਹੰਮਦ ਸਦੀਕ, ਅਜਾਇਬ ਸਿੰਘ ਭੱਟੀ, ਸਾਧੂ ਸਿੰਘ ਧਰਮਸੋਟ, ਸਾਬਕਾ ਵਿਧਾਨਕਾਰਾਂ ’ਚ ਸੁਰਜੀਤ ਧੀਮਾਨ, ਮੱਖਣ ਸਿੰਘ, ਖੰਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਵੀ ਮੌਜ਼ੂਦ ਰਹੇ।

Send this to a friend