April 29, 2026 3:18 pm

ਵਾਟਰ ਸਪਲਾਈ ਪਾਇਪ ਲੀਕੇਜ ਕਾਰਨ ਬੋਹਾ ’ਚ ਵੱਡਾ ਹਾਦਸਾ ਹੋਣੋ ਟਲਿਆ

ਕਰੀਬ ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਠੱਪ ਬਿਜਲੀ ਸਪਲਾਈ ਹੋਈ ਬਹਾਲ

ਬੋਹਾ, 27 ਅਗਸਤ (ਸੰਤੋਖ ਸਾਗਰ)- ਸ਼ਹਿਰ ਨੂੰ ਆ ਰਹੀ ਵਾਟਰ ਸਪਾਲਾਈ ਦੀ ਪਾਇਪ ਦੇ ਲੀਕ ਹੋਣ ਕਰਕੇ ਸਥਾਨਕ ਰਤੀਆ ਰੋਡ ਉਪਰ ਅੱਜ ਉਦੋਂ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ ਜਦ ਵਖਤ ਰਹਿੰਦੇ ਬਿਜਲੀ ਕਾਮਿਆਂ ਨੇ ਲੀਕੇਜ ਸਦਕਾ ਬਿਜਲੀ ਖੰਭਿਆਂ ਅਤੇ ਟਰਾਂਸਫਾਰਮਰ ਨੂੰ ਡਿੱਗਣੋ ਬਚਾ ਲਿਆ ਅਤੇ ਇਸ ਦੇ ਚਲਦਿਆਂ ਅੱਜ ਕਰੀਬ 4 ਘੰਟੇ ਤੱਕ ਘਰੇਲੂ ਸਪਾਲਈ ਠੱਪ ਰਹੀ।ਜੇਕਰ ਬਿਜਲੀ ਕਾਮੇ ਸਮੇਂ ਸਿਰ ਆਪਣੇ ਕਾਰਜ ਚ ਤਨਦੇਹੀ ਨਾਲ ਨਾ ਜੁਟਦੇ ਤਾਂ ਚਾਲੂ ਬਿਜਲੀ ਸਪਾਲਾਈ ਦੇ ਹੁੰਦਿਆਂ ਸ਼ਹਿਰ ਅੰਦਰ ਵੱਡੀ ਮੰਦਭਾਗੀ ਘਟਨਾਂ ਨੇ ਅੰਜਾਮ ਲੈ ਲੈਣਾ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਓ ਰੋਹਿਤ ਸ਼ਰਮਾਂ,ਸਹਾਇਕ ਐਸ.ਡੀ.ਓ ਜਗਮੇਲ ਸਿੰਘ ਅਤੇ ਜੇਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਥਾਨਕ ਸ਼ਹਿਰ ਨੂੰ ਪਾਣੀ ਮੁਹਈਆ ਕਰਾਉਣ ਵਾਲੀ ਵਾਟਰ ਵਰਕਸ ਦੀ ਪਾਇਪ ਲੀਕ ਸੀ,ਜਿਸ ਦੇ ਐਨ ਨੇੜੇ ਬਿਜਲੀ ਟਰਾਂਸਫਰਮਰ ਮੌਜੂਦ ਹੈ।ਉਨਾਂ ਦੱਸਿਆ ਕਿ ਲੀਕੇਜ ਕਾਰਨ ਹੋਣ ਵਾਲੇ ਬਿਜਲੀ ਦੇ ਖੰਭਿਆਂ ਅਤੇ ਟਰਾਂਸਫਾਰਮਰ ਦੇ ਨੁਕਸਾਨ ਨੂੰ ਭਾਂਪਦਿਆਂ ਬਿਜਲੀ ਬੋਰਡ ਵੱਲੋਂ ਵਾਟਰ ਸਪਲਾਈ ਵਿਭਾਗ ਦੇ ਮੁਲਾਜਮਾਂ ਨੂੰ ਜਾਣੂ ਕਰਵਾਉਣ ਉਪਰੰਤ ਵੀ ਪਰਨਾਲਾ ਉਥੇ ਦਾ ਉਥੇ ਹੀ ਰਿਹਾ ਜਿਸ ਕਾਰਨ ਅੱਜ ਇਹ ਹਾਦਸਾ ਵਾਪਰਨ ਜਾ ਰਿਹਾ ਸੀ। ਉਨਾਂ ਕਿਹਾ ਕਿ ਜੇਕਾਰ ਸਮਾਂ ਰਹਿੰਦੇ ਬਿਜਲੀ ਮੁਲਾਜਮ ਆਪਣੇ ਟੀਮ ਲੈਕੇ ਉਕਤ ਕਾਰਜ ਚ ਨਾ ਜੁਟਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।ਇੱਕ ਸਵਾਲ ਦੇ ਜਵਾਬ ਚ ਉਨਾਂ ਕਿਹਾ ਕਿ ਲੀਕੇਜ ਕਾਰਨ ਹੋਏ ਬਿਜਲੀ ਬੋਰਡ ਦੇ ਨੁਕਸਾਨ ਅਤੇ ਇਸ ਕੰਮ ਉਪਰ ਆਏ ਖਰਚੇ ਬਾਰੇ ਨੋਟਿਸ ਭੇਜ ਦਿੱਤੇ ਗਏ ਹਨ।ਇੱਕ ਹੋਰ ਸਵਾਲ ਦੇ ਜਵਾਬ ਚ ਉਨਾਂ ਕਿਹਾ ਕਿ 11 ਮੀਟਰ ਲੰਬੇ ਪੋਲਾਂ ਚ ਪਏ ਨੁਕਸਾਂ ਨੂੰ ਦੂਰ ਕਰਨ ਲਈ ਉਪ ਮੰਡਲ ਬੋਹਾ ਪਾਸ ਕੋਈ ਕਾਰਗਾਰ ਸਾਧਨ ਮੌਜੂਦ ਨਹੀ ਹਨ,ਜਿਸ ਕਰਕੇ ਇਸ ਕੰਮ ਚ ਵਰਤੇ ਜਾਣ ਵਾਲੀ ਮਸ਼ੀਨਰੀ ਨਿੱਜੀ ਕਿਰਾਏ ਉਪਰ ਲੈਕੇ ਕੰਮ ਚਲਾਇਆ ਜਾ ਰਿਹਾ ਹੈ।ਦੂਜੇ ਪਾਸੇ ਸ਼ਹਿਰ ਦੀ ਕਰੀਬ ਚਾਰ ਘੰਟੇ ਬਿਜਲੀ ਸਪਾਲਾਈ ਠੱਪ ਹੋਣ ਕਾਰਨ ਸ਼ਹਿਰ ਵਾਸੀਆਂ ਚ ਭਾਰੀ ਰੋਸ ਪਾਇਆ ਗਿਆ।

Send this to a friend