April 30, 2026 3:01 pm

ਗੁਰਦੁਆਰਾ ਨਾਨਕਸਰ ਕਲੇਰਾਂ ਦੇ ਦਰਸ਼ਨ ਲਈ ਸੰਗਤਾਂ ਦਾ ਜਥਾ ਰਵਾਨਾ

ਲੁਧਿਆਣਾ, 27 ਅਗਸਤ (ਹਰੀਸ਼ ਸਹਿਗਲ, ਨਰਿੰਦਰਪਾਲ ਸਿੰਘ)- ਸਥਾਨਕ ਬੱਸ ਸਟੈਂਡ ਦੇ ਨਜਦੀਕ ਜਵਾਹਰ ਨਗਰ ਕੈਂਪ ਤੋਂ ਗੁਰਦੁਆਰਾ ਸ੍ਰੀ ਨਾਨਕਸਰ ਕਲੇਰਾ ਜਗਰਾਓਂ ਲਈ ਜਥਾ ਰਵਾਨਾ ਹੋਇਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਹਰਦੀਪ ਸਿੰਘ ਚਾਵਲਾ ਨੇ ਜਥੇ ਨੂੰ ਰਵਾਨਾ ਕਰਨ ਸਮੇਂ ਦੱਸਿਆ ਕਿ ਪਿਛਲੇ ¦ਮੇਂ ਸਮੇਂ ਤੋਂ ਸ੍ਰੀ ਨਾਨਕਸਰ ਕਲੇਰਾ ਜਗਰਾਓਂ ਦੇ ਦਰਸ਼ਨ ਲਈ ਨਿਸ਼ਕਾਮ ਬੱਸ ਸੇਵਾ ਹਰ ਮਹੀਨੇ ਭੇਜੀ ਜਾਂਦੀ ਹੈ। ਇਹ ਬੱਸ ਸੇਵਾ ਨਿਸ਼ਕਾਮ ਅਤੇ ਸਰਬੱਤ ਦੇ ਭਲੇ ਲਈ ਜਾਰੀ ਰਹੇਗੀ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ-ਵੱਧ ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਤੇ ਗੁਰੂ ਘਰ ਦੇ ਦਰਸ਼ਨ ਕਰਨ। ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਮੋਹਣ ਸਿੰਘ ਜੀ ਨੇ ਅਰਦਾਸ ਕੀਤੀ। ਇਸ ਮੌਕੇ ਮਨਵਿੰਦਰ ਸਿੰਘ ਲੱਕੀ, ਅਮ੍ਰਿੰਤ ਗਰੋਵਰ, ਪ੍ਰਧਾਨ ਹਰਦਿਆਲ ਸਿੰਘ ਔਲਖ, ਕੌਮੀ ੳੁਪ ਪ੍ਰਧਾਨ ਮਨਪ੍ਰੀਤ ਕੌਰ ਰੰਧਾਵਾ, ਅਸ਼ੋਕ ਮੈਕੀ, ਸੋਮਨਾਥ ਖੰਨਾ, ਜਨਰਲ ਸਕੱਤਰ ਗੁਰਪਾਲ ਸਿੰਘ ਅਜਨਾਲਾ, ਗਿਆਨ ਪ੍ਰਕਾਸ਼ ਮਿਸ਼ਰਾ, ਵਿਨੋਦ ਕੁਮਾਰ ਵੀਨੂੰ, ਹਰਮਿੰਦਰ ਸਿੰਘ, ਕੀਮਤੀ ਲਾਲ ਭਗਤ, ਰਾਕੇਸ਼ ਭਗਤ, ਲੇਖਰਾਜ, ਭਗਤ, ਰਹੋਣ ਕੋਚਰ, ਗੰਗਾ ਖੀਵਾ, ਮਨੀ ਖੀਵਾ, ਗੋਲੂ, ਪਰਮਜੀਤ ਸਿੰਘ ਬਵੇਜਾ, ਸਵਰਨ ਸਿੰਘ ਰਾਜਗੜ੍ਹ, ਗੁਰਜੀਤ ਸਿੰਘ ਬਵੇਜਾ, ਜਸਪ੍ਰੀਤ ਸਿੰਘ ਤਨੇਜਾ, ਹਰਪਾਲ ਸਿੰਘ, ਨਿਰਮਲ ਸਿੰਘ ਸੇਖੋਂ, ਜੱਜ ਸਿੰਘ ਨਨਕਾਣਾ ਬੱਸ ਸਰਵਿਸ, ਸਰਵਨ ਕੁਮਾਰ ਰਾਜੂ, ਤੇਜਿੰਦਰ ਸਿੰਘ, ਗਗਨ ਸਿੰਘ ਆਦਿ ਹਾਜ਼ਰ ਸਨ।

Send this to a friend