ਨਵੀਂ ਦਿੱਲੀ, 13 ਮਾਰਚ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਵਿਚ ਵਾਪਰੇ ਨਵੰਬਰ 1984 ਵਿਚ ਸਿੱਖ ਕਤਲੇਆਮ ਵਿਚ ਸਿੱਖਾਂ ਦੇ ਖਿਲਾਫ ਮੁਖ ਤੋਰ ਦੇ ਭੁਮਿਕਾ ਨਿਭਾਉਣ ਵਾਲੇ ਬਲਰਾਮ ਖੋਖਰ ਦੀ ਜਮਾਨਤ ਦਾ ਫੈਸਲਾ ਅਜ ਹੋਈ ਬਹਿਸ ਪੁਰੀ ਨਾ ਹੋਣ ਕਰਕੇ ਅਗਲੀ ਸੁਣਵਾਈ 25 ਮਾਰਚ ਨੂੰ ਰਖੀ ਗਈ ਹੈ। ਧਿਆਨਦੇਣ ਯੋਗ ਹੈ ਕਿ ਬਲਰਾਮ ਖੋਖਰ ਕਾਂਗਰਸ ਦੇ ਸੀਨਿਅਰ ਮੈਬਰ ਅਤੇ ਸਿੱਖ ਕਤਲੇਆਮ ਵਿਚ ਨਾਮਜਦ ਮੁਖ ਦੋਸ਼ੀ ਸਜਣ ਕੁਮਾਰ ਦਾ ਭਾਣਜਾ ਹੈ। ਬਲਰਾਮ ਖੋਖਰ ਨੇ ਸਿੱਲੀ ਦੇ ਰਾਜਨਗਰ ਇਲਾਕੇ ਵਿਚ ਰਹਿੰਦੇ ਸ. ਨਿਰਮਲ ਸਿੰਘ ਜੀ ਪਿਤਾ ਬੀਬੀ ਨਿਰਪ੍ਰੀਤ ਕੌਰ, ਸਜਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਦੀ ਨਿਸ਼ਾਨ ਦੇਹੀ ਕਰਕੇ ਉਨ੍ਹਾਂ ਨੂੰ ਭੀੜ ਦੇ ਹਵਾਲੇ ਕੀਤਾ ਸੀ ਤੇ ਭੀੜ ਨੂੰ ਭੜਕਾਉਦੇ ਹੋਏ ਕਿਹਾ ਸੀ ਠਦੇਖੋ ਮੈਂ ਉਸ ਸਿੱਖ ਕੋ ਭੀ ਲੇ ਆਇਆ ਹੂੰ ਜਿਸ ਕੋ ਤੁਮ ਛੋੜ ਆਏ ਥੇੂ। ਅੱਜ ਕੋਰਟ ਵਿਚ ਹੋਈ ਬਹਿਸ ਦੌਰਾਨ ਬਲਰਾਮ ਖੋਖਰ ਵਲੋਂ ਪੇਸ਼ ਹੋਏ ਵਕੀਲ ਸੰਦੀਪ ਸੇਠੀ ਨੂੰ ਉਸ ਵਕਤ
ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦ ਉਹ ਅਪਣੀ ਹੀ ਜਿਰਹ ਦੋਰਾਨ ਝੂਠ ਬਲੋਦੇ ਹੋਏ ਫਸ ਗਏ ਸਨ ਤੇ ਜੱਜ ਸਾਹਿਬ ਵਲੋਂ ਉਨ੍ਹਾਂ ਨੂੰ ਤਾੜਨਾ ਕੀਤੀ ਗਈ ਸੀ। ਸੀ ਬੀ ਆਈ ਅਤੇ ਸਿੱਖ ਪੀੜੀਤਾਂ ਵਲੋਂ ਪੇਸ਼ ਹੋਏ ਵਕੀਲਾਂ ਨੇ ਦਸਿਆ ਕਿ ਸਿੱਖ ਕਤਲੇਆਮ ਮਾਮਲੇ ਵਿਚ 25-30 ਸਿੱਖਾਂ ਦੀ ਮੋਤਾਂ ਬਾਰੇ ਇਕੋ ਹੀ ਐਫ ਆਈ ਆਰ ਨੰ 416/84 ਦਰਜ ਕੀਤੀ ਗਈ ਸੀ ਜਿਸ ਵਿਚੋ ਇਕ ਮਾਮਲੇ ਵਿਚ ਬਲਰਾਮ ਖੋਖਰ ਬਰੀ ਹੋਇਆ ਹੈ ਤੇ ਬਾਕੀ ਦੇ ਮਾਮਲੇ ਅਜੇ ਚਲ ਰਹੇ ਹਨ ਜਿਸ ਤੇ ਜੱਜ ਸਾਹਿਬ ਨੇ ਦੋਸ਼ੀ ਦੇ ਵਕੀਲ ਨੂੰ ਪੁਛਿਆ ਕਿ ਤੁਸੀ ਮੰਨਦੇ ਹੋ ਕਿ ਬਾਕੀ ਦੇ ਮਾਮਲੇ ਅਜੇ ਚਲ ਰਹੇ ਹਨ ਜਿਸ ਦਾ ਜੁਆਬ ਵਕੀਲ ਸੰਦੀਪ ਸੇਠੀ ਨੇ ਹਾਂ ਵਿਚ ਦਿੱਤਾ ਤੇ ਜੱਜ ਸਾਹਿਬ ਨੇ ਕਿਹਾ ਕਿ ਜਦ ਤੁਹਾਨੂੰ ਪਤਾ ਹੈ ਕਿ ਬਾਕੀ ਮਾਮਲੇ ਅਜੇ ਚਲ ਰਹੇ ਹਨ ਤੇ ਦੋਸ਼ੀ ਸਿਰਫ ਇਕੋ ਮਾਮਲੇ ਵਿਚ ਬਰੀ ਹੋਇਆ ਹੇ ਤੇ ਤੁਸੀ ਕਿਸ ਤਰ੍ਹਾਂ ਫੈਸਲਾ ਕਰ ਲਿਆ ਕਿ ਦੋਸ਼ੀ ਬਾਕੀ ਮਾਮਲੇਆਂ ਵਿਚੋ ਵੀ ਬਰੀ ਹੋ ਜਾਏਗਾ ਤੇ ਇਸਨੂੰ ਜਮਾਨਤ ਦਿੱਤੀ ਜਾਏ, ਜਿਸ ਤੇ ਵਕੀਲ ਨੂੰ ਭਰੀ ਹੋਈ ਅਦਾਲਤ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਸਮਾਂ ਜਿਆਦਾ ਹੋ ਜਾਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਮਾਰਚ ਤੋਂ ਰੋਜਾਨਾ ਹੋਵੇਗੀ। ਅੱਜ ਕੋਰਟ ਵਿਚ ਸਿੱਖ ਪੀੜੀਤਾਂ ਵਲੋਂ ਅਤੇ ਸਜਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਅਦਾਲਤ ਵਿਚ ਹਾਜਿਰ ਸਨ।