ਕੋਲਕਾਤਾ, 13 ਮਾਰਚ (ਪੀ.ਟੀ.)-ਪ¤ਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਮਾਨਸਿਕ ਰੂਪ ਤੋਂ ਪੀੜਤ ਇੱਕ ਔਰਤ ਨਾਲ ਏ. ਟੀ. ਐਮ. ਵਿਚ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਨਜ਼ੀਰਗੰਜ ਖੇਤਰ ਵਿਚ ਦੋਸ਼ੀ ਨੇ ਔਰਤ ਨੂੰ ਏ. ਟੀ. ਐਮ. ਵਿੱਚ ਬਿਨਾ ਕਾਰਨ ਘੁੰਮਦੇ ਵੇਖਿਆ। ਦੋਸ਼ੀ ਨੇ ਕੋਈ ਗਾਰਡ ਨਾ ਹੋਣ ਦਾ ਫਾਇਦਾ ਉਠਾ ਕੇ ਏ. ਟੀ. ਐਮ. ਵਿੱਚ ਹੀ ਔਰਤ ਨਾਲ ਜਬਰ ਜਨਾਹ ਕੀਤਾ ਪਰ ਬਾਅਦ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਿਸ ਆ ਰਹੇ ਦੋ ਵਿਅਕਤੀਆਂ ਨੇ ਦੋਸ਼ੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।