April 30, 2026 8:29 am

ਸ਼ਹੀਦ ਬਾਬਾ ਹਿੰਮਤ ਸਿੰਘ ਬਾਠ ਜੀ ਦੀ ਲਾਸਾਨੀ ਕੁਰਬਾਨੀ

ਸ਼ਹੀਦ ਭਾਵੇ ਤਿੰਨ ਅੱਖਰਾਂ ਦਾ ਸੁਮੇਲ ਦਾ ਸ਼ਬਦ ਹੈ ਪਰ ਸ਼ਹੀਦ ਦੀ ਪਦਵੀ ਬਹੁਤ ਮਹੱਤਵਪੂਰਨ ਪਦਵੀ ਹੈ ਗੁਰਬਾਣੀ ਦੇ ਅਨੁਸਾਰ
ਸੂਰਾ ਸੋ ਪਹਿਚਾਨਐ
ਜੋ ਲੜੇ ਦੀਨ ਕੇ ਹੇਤੁ
ਪੁਰਜਾ ਪੁਰਜਾ ਕਟ ਮਰੇ
ਕਬਹੂੰ ਨਾ ਛਾਡੇ ਖੇਤ॥
ਜਿਹੜਾ ਮਨੁੱਖ ਕਿਸੇ ਨਿੱਜੀ ਸਵਾਰਥ ਤੋਂ ਉਪਰ ਉਠ ਕੇ ਆਪਣੇ ਧਰਮ ਦੀ ਖਾਤਰ ਸ਼ਹੀਦ ਹੁੰਦਾ ਹੈ ਅਸਲ ਵਿਚ ਉਹ ਹੀ ਸੂਰਮਾ ਕਹਾਉਣ ਦਾ ਹੱਕਦਾਰ ਹੈ ਭਾਵੇ ਉਸ ਦੇ ਸ਼ਰੀਰ ਦਾ ਅੰਗਾ ਅੰਗ ਵੀ ਕਟਿਆ ਜਾਵੇ ਉਹ ਧਰਮ ਯੁੱਗ ਦੇ ਮੈਦਾਨ ਵਿਚੋਂ ਕਦੇ ਪਿੱਛੇ ਨਹੀ ਹਟਦਾ। ਸਿੱਖ ਧਰਮ ਦੇ ਇਤਿਹਾਸ ਵਿਚ ਅਨੇਕਾਂ ਸ਼ਹੀਦਾਂ ਨੇ ਆਪਣੇ ਸ਼ਰੀਰ ਦੀ ਅਹੂਤੀ ਦੇ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਇਤਿਹਾਸ ਵਿਚ ਸਾਰੇ ਸ਼ਹੀਦਾਂ ਦਾ ਜੀਵਨ ਨਹੀ ਆ ਸਕਿਆ। ਕੁਝ ਅਸਥਾਨ ਇਹੋ ਜਿਹੇ ਹਨ ਜੋ ਮਹਾਪੁਰਸ਼ਾਂ ਦੀ ਘਾਲਣਾ ਸਦਕਾ ਹੀ ਪ੍ਰਗਟ ਹੁੰਦੇ ਹਨ। ਉਨ੍ਹਾਂ ਵਿਚੋਂ ਬਾਬਾ ਹਿੰਮਤ ਰਾਏ ਇਕ ਸਨ। ਬਾਬਾ ਹਿੰਮਤ ਸਿੰਘ ਰਾਏ ਜੀ ਦਾ ਜਨਮ ਪਿੰਡ ਡੱਲ ਜ਼ਿਲ੍ਹਾ ਲਾਹੌਰ ਜੋ ਕਿ ਮੌਜੂਦਾ ਸਮੇ ਜ਼ਿਲ੍ਹਾ ਤਰਨਤਾਰਨ ਦੀ ਤਹਿ ਪੱਟੀ ਅਧੀਨ ਪੈਂਦਾ ਹੈ। ਸਤਿਕਾਰ ਯੋਗ ਮਾਤਜ ਜੈਜਵੰਤੀ ਜੀ ਦੀ ਪਵਿੱਤਰ ਕੁੱਖੋ ਵਿਚੋਂ ਪਿਤਾ ਬਿਸ਼ਨ ਚੰਦ ਜੀ ਦੇ ਗ੍ਰਹਿ ਵਿਖੇ 9 ਭਾਦਰੋ ਸੰਨ 1565 ਈਸ. ਨੂੰ ਹੋਇਆ। ਮੁੱਢ ਤੋਂ ਆਪ ਜੀ ਦਾ ਜੀਵਨ ਧਾਰਮਿਕ ਖਿਆਲਾ ਵਾਲਾ ਸੀ, ਆਪ ਜੀ ਦੇ ਜੀਵਨ ਵਿਚ ਧਰਮ, ਕੌਮ ਪ੍ਰਤੀ ਮਰ ਮਿਟਣ ਦਾ ਜਜਬਾ ਬਚਪਨ ਵਿਚ ਹੀ ਝਲਕਦਾ ਸੀ। ਆਪ ਜੀ ਨੇ ਆਪਣੇ ਕਾਰੋਬਾਰੀ ਜੀਵਨ ਦੇ ਨਾਲ ਨਾਲ ਛੇਵੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਸਮੇ ਸਮੇ ਹਾਜਰੀ ਜਾਰੀ ਰੱਖੀ। ਆਪ ਜੀ ਦੀ ਰੁਚੀ ਜੰਗ ਦਾ ਅਭਿਆਸ, ਘੌੜ ਸਵਾਰੀ ਅਤੇ ਤਲਵਾਰ ਬਾਜੀ ਆਦਿ ਵਿਚ ਬਣੀ ਰਹੀ। ਥੋੜ੍ਹੇ ਸਮੇ ਵਿਚ ਹੀ ਆਪ ਜੰਗ ਦੇ ਹਰ ਕਾਰਜ ਦੀ ਸਿਖਲਾਈ ਵਿਚ ਨਿਪੁੰਨ ਹੋ ਗਏ।
ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਦੀ ਸੇਵਾ ਵਿਚ ਵਿਚਰਦਿਆਂ ਇਕ ਦਿਨ ਆਪ ਆਪਣੇ ਕੁਝ ਸਾਥੀ ਸਿੰਖਾਂ ਨਾਲ ਇਕ ਜੰਗਲ ਵਿਚੋਂ ਵਿਚਰ ਰਹੇ ਸਨ। ਥੋੜ੍ਹੀ ਦੂਰ ਆਪ ਨੂੰ ਗਊੁਆਂ ਦਾ ਝੁੰਡ ਵਿਖਾਈ ਦਿੱਤਾ ਇਨ੍ਹਾਂ ਗਊਆਂ ਨੂੰ ਬੁੱਚੜਾਂ ਵਲੋਂ ਬੰਦੀ ਬਣਾ ਕੇ ਲਿਜਾਇਆ ਜਾ ਰਿਹਾ ਸੀ ਪਾਪ ਬੁਰਾ ਪਾਣੀ ਕੋ ਪਿਆਰਾ । ਪਾਪ ਹੁੰਦਾ ਬਹੁਤ ਬੁਰਾ ਹੈ ਪਰ ਪਾਪ ਕਰਨ ਵਾਲੇ ਨੂੰ ਬਹੁਤ ਚੰਗਾ ਲੱਗਦਾ ਹੈ ਇਹ ਪਾਪ ਆਪ ਤੋਂ ਸਹਾਰਿਆ ਨਾ ਗਿਆ । ਉਨ੍ਹਾਂ ਬੁਚੜਾਂ ਨੂੰ ਖਤਮ ਕਰਦਿਆਂ ਗਊਆਂ ਨੂੰ ਅਜਾਦ ਕਰਵਾਇਆ। ਜਦ ਇਸ ਗੱਲ ਦਾ ਪਤਾ ਛੇਵੇ ਪਾਤਸ਼ਾ ਜੀ ਨੂੰ ਲੱਗਿਆ ਤਾਂ ਆਪ ਅਤਿ ਅਤਿ ਖੁਸ਼ ਹੋਏ ਅਤੇ ਕਿਹਾ ਹਿੰਮਤ ਰਾਏ ਆਪ ਜੀ ਨੇ ਸ਼ੇਰਾਂ ਵਾਲੀ ਤਾਕਤ ਦਿਖਾ ਕੇ ਇਨ੍ਹਾਂ ਗਊਆਂ ਨੂੰ ਪਾਪੀਆਂ ਤੋਂ ਅਜਾਦ ਕਰਵਾਇਆ ਹੈ ਇਸ ਲਈ ਆਪ ਹਿੰਮਤ ਰਾਏ ਨਹੀ ਹਿੰਮਤ ਸਿੰਘ ਹੋਏ। ਉਸ ਦਿਨ ਤੋਂ ਆਪ ਗੁਰੂ ਦਰਬਾਰ ਵਿਚ ਹਿੰਮਤ ਰਾਏ ਨਾਂਅ ਤੋਂ ਹਿੰਮਤ ਸਿੰਘ ਦੇ ਨਾਂਅ ਨਾਲ ਪ੍ਰਚਲਿਤ ਹੋ ਗਏ। ਛੇਵੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਸੇਵਾ ਵਿਚ ਵਿਚਰਦਿਆਂ ਆਪ ਜੀ ਵਿਚ ਸੂਰਬੀਰਤਾ, ਧਰਮ ਦੀ ਖਾਤਰ ਮਰ ਮਿਟਣ ਦਾ ਜਜਬਾ ਆਦਿ ਗੁਣ ਪੈਦਾ ਹੋ ਗਏ। ਸਤਿਗੁਰੂ ਵੀ ਆਪ ਜੀ ਸੇਵਾ ਭਗਤੀ ਤੋਂ ਬਹੁਤ ਖੁਸ਼ ਸਨ। ਇਕ ਦਿਨ ਬਾਬਾ ਹਿੰਮਤ ਸਿੰਘ ਜੀ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਮਾਤਾ ਪਿਤਾ ਨੂੰ ਮਿਲਣ ਖਾਤਿਰ ਆਪਣੇ ਨਗਰ ਚਲੇ ਗਏ। ਪਿਛੇ ਮੁਗਲ ਸਰਕਾਰ ਨੇ ਕਾਸਮਬੇਗ ਅਤੇ ਲੱਲਾਬੇਗ ਦੀ ਅਗਵਾਈ ਹੇਠ ਤੀਸਰੀ ਜੰਗ ਦੀ ਚੜ੍ਹਾਈ ਕਰ ਦਿੱਤੀ। ਜਦ ਬਾਬਾ ਹਿੰਮਤ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਆਪ ਨੇ ਆਪਣੇ ਨਗਰ ਤੋਂ ਗੁਰੂ ਸਾਹਿਬ ਜੀ ਨੂੰ ਮਿਲਣ ਲਈ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਰਵਾਨਗੀ ਕਰ ਦਿੱਤੀ। ਗੁਰੂ ਸਾਹਿਬ ਜੀ ਦੇ ਪੱਕੇ ਟਿਕਾਣੇ ਦਾ ਪਤਾ ਨਾਂ ਹੋਣ ਕਰਕੇ ਆਪਣੇ ਸਾਥੀ ਸਿੱਖ ਬਾਬਾ ਸ਼ੇਰ ਚੰਦ ਜੀ ਨਾਲ ਸਭਰਾਵਾਂ ਵਾਲੇ ਪੱਤਣ ਰਾਹੀ ਪਿੰਡ ਸੁਰ ਸਿੰਘ ਵਿਚ ਦੀ ਹੁੰਦੇ ਹੋਏ ਇਸ ਬੇ ਅਬਾਦ ਇਲਾਕੇ ਨੂੰ ਆ ਰਹੇ ਸਨ ਕਿ ਰਸਤੇ ਵਿਚ ਆਪ ਜੀ ਜੱਥੇ ਵਿਚ ਕੋਈ 23 ਸਿੱਖ ਹੋ ਸ਼ਾਮਿਲ ਹੋ ਗਏ ਅਤੇ ਇਸ ਅਸਥਾਨਾਂ ਤੇ ਪਹੁੰਚਦਿਆਂ ਜੱਥੇ ਦੀ ਗਿਣਤੀ 25 ਸਿੱਖ ਦੀ ਹੋ ਗਈ। ਇਸ ਬੇ ਅਬਾਦ ਇਲਾਕੇ ਵਿਚ ਨੇੜੇ ਕੋਈ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਇਸ ਜਗ੍ਹਾਂ ਉਪਰ ਪਾਣੀ ਦੀ ਇਕ ਛੱਪੜੀ ਵਿਖਾਈ ਦਿੱਤੀ ਅਤੇ ਆਪ ਜੀ ਦਾ ਮਿਲਾਪ ਸੰਤ ਮਹਿਰਮ ਦਾਸ ਜੀ ਨਾਲ ਹੋਇਆ ਜੋ ਗੁਪਤ ਰੂਪ ਵਿਚ ਇਥੇ ਤਪੱਸਿਆ ਕਰਦੇ ਸਨ। ਜਦ ਸੰਤ ਜੀ ਨੇ ਘੋੜਿਆਂ ਦੇ ਪੈੜ੍ਹਾਂ ਦੀ ਅਵਾਜ ਸੁਣੀ ਤਾਂ ਬਾਬਾ ਜੀ ਨੂੰ ਇਸ ਬੇ ਬਾਦ ਇਲਾਕੇ ਵਿਚ ਆਉਣ ਦਾ ਕਾਰਨ ਪੁੱਛਿਆ ਤਾਂ ਬਾਬਾ ਜੀ ਨੇ ਜਵਾਬ ਦਿੱਤਾ ਸੰਤ ਜੀ ਅਸੀ ਛੇਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਭਾਲ ਵਿਚ ਹਾਂ ਅਸੀ ਗੁਰੂ ਸਾਹਿਬ ਨਾਲੋ ਵਿਛੜ ਚੁੱਕੇ ਹਾਂ ਪਤਾ ਲੱਗਿਆ ਹੈ ਕਿ ਮੁਗਲ ਫੌਜਾਂ ਨੇ ਜੰਗ ਦੀ ਚੜਾਈ ਕਰ ਦਿੱਤੀ ਹੈ।; ਇਸ ਸਮੇ ਅਸੀ ਛੇੜੀ ਗੁਰੂ ਸਾਹਿਬ ਜੀ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਜੋ ਅਸੀ ਧਰਮ ਦੇ ਇਸ ਕਾਜ ਵਿਚ ਗੁਰੂ ਜੀ ਦਾ ਸਾਥ ਦੇ ਸਕੀਏੇ ।
ਸਾਧੂ ਬੋਲੇ ਸਹਿਜ ਸੁਭਾ
ਸਾਧੂ ਦਾ ਬੋਲਿਆ ਬਿਰਥਾ ਨਾ ਜਾ।
ਬਾਬਾ ਜੀ ਦੀ ਸਾਰੀ ਵਾਰਤਾ ਸੁਣ ਕੇ ਸੰਤ ਜੀ ਨੇ ਵਚਨ ਕੀਤਾ, ਮਹਾਪੁਰਸ਼ੋ ਆਪ ਜੱਥੇ ਸਮੇ ਇਥੇ ਰਾਤ ਠਹਿਰੋ, ਗੁਰੂ ਸਾਹਿਬ ਦੀ ਕ੍ਰਿਪਾ ਨਾਲ ਅੰਮ੍ਰਿਤ ਵੇਲੇ ਆਪ ਜੀ ਨੂੰ ਗੁਰੂ ਸਾਹਿਬ ਦੇ ਪੱਕੇ ਟਿਕਾਣੇ ਦਾ ਪਤਾ ਲੱਗ ਜਾਵੇਗਾ।
ਬਾਣੀ ਸਿੱਖਾਂ ਨੂੰ ਅਕਾਸ਼ੋ ਹੋਈ
ਗੁਰੂ ਜੀ ਮਹਿਰਾਜ ਪਹੁੰਚ ਗਏ
ਇਸ ਤਰ੍ਹਾ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਮਹਿਰਾਜ ਹੋਣ ਦੀ ਭਵਿੱਖ ਬਾਣੀ ਹੋਈ। ਜਦ ਬਾਬਾ ਜੀ ਜੱਥੇ ਸਮੇ ਰਵਾਨਗੀ ਕਰਨ ਲੱਗੇ ਤਾਂ ਸੰਤ ਮਹਿਰਮ ਦਾਸ ਜੀ ਨੇ ਵਚਨ ਕੀਤਾ ਗੁਰੂ ਕੇ ਸਿੱਖੋ ਆਪ ਜੀ ਦੇ ਫਿਰ ਦੁਬਾਰਾ ਕਦੋਂ ਦਰਸ਼ਨ ਹੋਣਗੇ। ਬਾਬਾ ਜੀ ਨੇ ਕਿਹਾ ਸੰਤ ਜੀ ਗੁਰੂ ਸਾਹਿਬ ਜੀ ਦੀ ਕ੍ਰਿਪਾ ਹੋਈ ਤਾਂ ਦੁਬਾਰਾ ਫਿਰ ਅਸੀ ਇਸ ਅਸਥਾਨ ਤੇ ਆਵਾਂਗੇ। ਹਮੇਸ਼ਾ ਫਿਰ ਇਸ ਅਸਥਾਨ ਤੇ ਰਹਿਆ ਕਰਾਂਗੇ। ਬਾਬਾ ਜੀ ਨੇ ਜੱਥੇ ਸਮੇਤ ਰਵਾਨਗੀ ਕਰ ਦਿੱਤੀ ਅਤੇ ¦ਬਾ ਪੈਂਡਾ ਤਹਿ ਕਰਕੇ ਮਹਿਰਾਜਮ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਮਿਲੇ। ਬਾਬਾ ਹਿੰਮਤ ਸਿੰਘ ਜੀ ਆਪਣੇ 25 ਸਿੱਖਾਂ ਦੇ ਜੱਥੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਿਰਾਜ ਵਿਖੇ ਜਾ ਮਿਲੇ। ਗੁਰੂ ਸਾਹਿਬ ਜੀ ਸਿੱਖਾਂ ਨਾਲ ਮੁਗਲ ਸਰਕਾਰ ਦੇ ਟਾਕਰੇ ਦਾ ਮੂੰਹ ਤੋੜ ਜਵਾਬ ਦੇਣ ਲਈ ਵਿਚਾਰ ਮਸ਼ਵਰਾ ਕਰ ਰਹੇ ਸਨ। ਸੰਮਤ 1688 ਵਿਚ ਮੁਗਲ ਫੌਜ ਵਲੋਂ ਕਾਸਮਬੇਗ ਅਤੇ ਲੱਲਾਬੇਗ ਦੀ ਅਗਵਾਈ ਹੇਠ 35000 ਫੌਜ ਸਮੇਤ ਹੱਲਾ ਬੋਲ ਦਿੱਤਾ ਗਿਆ। ਦੂਸਰੇ ਪਾਸੇ 6000 ਮਰਜੀਵਾੜੇ ਸਿੱਖਾਂ ਦੀ ਫੌਜ ਨੇ ਡੱਟ ਕੇ ਮੁਗਲ ਫੌਜ ਦਾ ਮੁਕਾਬਲਾ ਕੀਤਾ। ਇਸ ਜੰਗ ਵਿਚ 1200 ਸਿੱਖ ਸ਼ਹੀਦ ਹੋਏ। ਬਾਬਾ ਹਿੰਮਤ ਸਿੰਘ ਜੀ ਆਪਣੇ 25 ਸਿੱਖਾਂ ਦੇ ਜੱਥੇ ਸਮੇਤ ਇਸ ਧਰਮ ਜੰਗ ਵਿਚ ਜੂਝਦੇ ਸ਼ਹੀਦ ਹੋ ਗਏ। ਜਿੱਤ ਗੁਰੂ ਸਾਹਿਬ ਜੀ ਦੀ ਹੋਈ ਅਤੇ ਮੁਗਲ ਫੌਜ ਦੇ 200 ਸਿਪਾਹੀ ਡਰਦੇ ਆਪਣੀਆਂ ਜਾਨਾਂ ਬਚਾਉਦੇ ਹੋਏ ਵਾਪਸ ਦੌੜ ਗਏ। ਇਨਾਂ ਦਾ ਜਨਮ ਦਿਹਾੜਾ 25 ਅਗਸਤ ਨੂੰ ਗੁਰਦੁਆਰਾ ਛਪੜੀ ਸਾਹਿਬ ਪਿੰਡ ਤੂਤ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸੰਤਾਂ ਮਹਾਂਪੁਰਸ਼ਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਤਾਂ ਪਹੁੰਚ ਰਹੀਆਂ ਹਨ।

 

 

Send this to a friend