ਕਾਰ ਦੀ ਪਿਛਲੀ ਸੀਟ ਕਢ ਕੇ ਸ਼ਰਾਬ ਦੀਆਂ ਪੇਟੀਆ ਕੀਤੀਆਂ ਗਈਆਂ ਸਨ ਫਿਟ
ਘਨੌਰ, 24 ਅਗਸਤ (ਭਾਗ ਸਿੰਘ ਅੰਟਾਲ)- ਥਾਣਾ ਘਨੌਰ ਪੁਲਿਸ ਨੇ ਇਕ ਵਿਅਕਤੀ ਨੂੰ ਹੋਂਡਾ ਸਿਟੀ ਕਾਰ ਸਮੇਤ 50 ਪੇਟੀ ਹਰਿਆਣਾ ਦੀ ਦੇਸੀ ਸ਼ਰਾਬ ਨਾਲ ਕਾਬੂ ਕੀਤਾ ਹੈ।ਥਾਣਾ ਮੁਖੀ ਇੰਸਪੈਕਟਰ ਰਘਬੀਰ ਸਿੰਘ ਨੇ ਦਸਿਆ ਕਿ ਹੌਲਦਾਰ ਹਰਦੇਵ ਸਿੰਘ ਨੇ ਨਹਿਰ ਦੇ ਪੂਲ ਉਤੇ ਨਾਕਾਬੰਦੀ ਕੀਤੀ ਹੋਈ ਸੀ।ਅੰਬਾਲਾ ਸਾਈਡ ਤੋਂ ਆ ਰਹੀ ਹੌਂਡਾ ਸਿਟੀ ਗਡੀ ਨੰਬਰ ਡੀ ਐਲ 8 ਸੀ ਐਨ 0555 ਨੂੰ ਜਾਂਚ ਲਈ ਰੋਕਿਆ ਗਿਆ।ਜਿਸ ਵਿਚ 50 ਪੇਟੀ ਹਰਿਆਣਾ ਮਾਰਕਾ ਦੇਸੀ ਸ਼ਰਾਬ ਬਰਾਮਦ ਹੋਈ।ਸ਼ਰਾਬ ਨੂੰ ਕਾਰ ਦੀ ਪਿਛਲੀ ਸੀਟ ਕਢ ਕੇ ਇਸ ਢੰਗ ਨਾਲ ਰਖਿਆ ਗਿਆ ਸੀ ਤਾਂ ਕਿ ਕਿਸੇ ਨੂੰ ਸ਼ਕ ਨਾ ਹੋ ਸਕੇ।ਕਥਿਤ ਦੋਸ਼ੀ ਦੀ ਪਹਿਚਾਣ ਭਗਵਾਨ ਦਾਸ ਪੁਤਰ ਤੁਲਸੀ ਦਾਸ ਵਾਸੀ ਪਿੰਡ ਅਬਲੋਵਾਲ ਕਰਤਾਰ ਕਲੋਨੀ ਝੁੰਗੀਆ ਪਟਿਆਲਾ ਵਜੋਂ ਹੋਈ ਹੈ।ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।