ਰਾਮਪੁਰਾ ਫੂਲ, 23 ਅਗਸਤ (ਮਨਦੀਪ ਢੀਂਗਰਾ, ਲੱਖਾ ਹਰੀ)- ਸਿਹਤ ਵਿਭਾਗ ਵੱਲੋ ਗੁਪਤ ਸਿਕਾਇਤ ਤੇ ਬੁੱਧਵਾਰ ਦੇਰ ਰਾਤ ਕਰੀਬ ਅੱਠ ਵਜੇ ਸਥਾਨਕ ਸਹਿਰ ਦੇ ਰਾਮਪੁਰਾ ਰੋਡ ਵਿਖੇ ਇੱਕ ਦੁੱਧ ਦੀ ਡਾਇਰੀ ਤੇ ਛਾਪੇਮਾਰੀ ਕਰਕੇ ਵੱਖ ਵੱਖ ਵਸਤਾਂ ਦੇ ਸੈਂਪਲ ਭਰੇ। ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਦੀ ਅਗਵਾਈ ਵਿੱਚ ਸਿਹਤ ਵਿਭਾਗ ਤੇ ਪੁਲਿਸ ਪ੍ਰਸਾਸਨ ਦੀ ਟੀਮ ਵੱਲੋ ਸਹਾਇਕ ਕਮਿਸਨਰ ਫੂਡ ਅੰਮ੍ਰਿਤਪਾਲ ਸਿੰਘ ਤੇ ਫੂਡ ਸੇਫਟੀ ਅਫਸਰ ਸੰਦੀਪ ਦੀ ਵੱਲੋ ਇਸ ਛਾਪੇਮਾਰੀ ਦੌਰਾਨ ਮਾਹੌਲ ਉਸ ਸਮੇ ਗਰਮਾ ਗਿਆ ਜਦ ਡੇਅਰੀ ਯੂਨੀਅਨ ਪੰਜਾਬ ਵੱਲੋਂ ਛਾਪੇਮਾਰੀ ਵਿੱਚ ਸ਼ਾਮਲ ਪੀ.ਡੀ.ਐਫ ਦੇ ਆਗੂਆਂ ਦਾ ਜੰਮ ਕੇ ਵਿਰੋਧ ਕੀਤਾ ਗਿਆ। ਜਿਸ ਦੇ ਚੱਲਦਿਆਂ ਡੀ.ਐਸ.ਪੀ ਸਮੇਤ ਭਾਰੀ ਪੁਲਿਸ ਬਲ ਮੋਕੇ ਤੇ ਪਹੁੰਚੇ ਤੇ ਸਥਿਤੀ ਨੂੰ ਕਾਬੂ ਕੀਤਾ । ਡੇਅਰੀ ਯੂਨੀਅਨ ਪੰਜਾਬ ਦੇ ਆਗੂਆਂ ਤੇ ਫਾਰਮਰਾਂ ਵੱਲਂੋ ਪੀ.ਡੀ ਐਫ ਨਾਲ ਮਿਲ ਕੇ ਕੀਤੀ ਇਸ ਛਾਪੇਮਾਰੀ ਦਾ ਵਿਰੋਧ ਕੀਤਾ ਗਿਆ। ਸਹਾਇਕ ਕਮਿਸਨਰ ਫੂਡ ਅੰਮ੍ਰਿਤਪਾਲ ਸਿੰਘ ਤੇ ਫੂਡ ਸੇਫਟੀ ਅਫਸਰ ਸੰਦੀਪ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਸਥਾਨਕ ਸਹਿਰ ਦੇ ਕ੍ਰਿਸਨਾ ਮਿਲਕ ਸੈਟਰ ਵਿਖੇ ਛਾਪੇਮਾਰੀ ਕੀਤੀ ਗਈ ਇਸ ਦੋਰਾਨ ਕੋਈ ਵੀ ਗੈਰ ਮਿਆਰੀ ਸਮਾਨ ਨਹੀ ਮਿਲਿਆਂ ਅਤੇ ਡੇਅਰੀ ਵਿੱਚ ਤਿਆਰ ਕੀਤੇ ਜਾ ਰਹੇ ਪਨੀਰ, ਦੇਸੀ ਘਿਓ, ਲੱਸੀ ਅਤੇ ਦੁੱਧ ਦੇ ਸੈਂਪਲ ਭਰੇ ਗਏ ਹਨ। ਜਿਨਾਂ ਦੀ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਛਾਪੇਮਾਰੀ ਵਿੱਚ ਸਾਮਲ ਪੀ.ਡੀ.ਐਫ ਦੇ ਆਗੂਆਂ ਤੇ ਵਿਰੋਧ ਜਤਾਉਦਿਆਂ ਡੇਅਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਤੇਜ ਪ੍ਰਕਾਸ ਨੇ ਕਿਹਾ ਕਿ ਪਿਛਲੇ ਦਿਨੀ ਡਾਇਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਯੂਨੀਅਨ ਨੂੰ ਭਰੋਸਾ ਦਵਾਇਆ ਗਿਆ ਸੀ ਕਿ ਡੇਅਰੀ ਵਿੱਚ ਵਸਤਾਂ ਦੇ ਸੈਪਲ ਭਰਨ ਸਮੇ ਪੀ.ਡੀ.ਐਫ ਦਾ ਕੋਈ ਵੀ ਮਂੈਬਰ ਡੇਅਰੀ ਅੰਦਰ ਨਹੀ ਜਾਵੇਗਾ। ਸਿਹਤ ਵਿਭਾਗ ਦੀ ਛਾਪੇਮਾਰੀ ਵਿੱਚ ਸ਼ਾਮਲ ਪੀ.ਡੀ. ਐਫ ਦੇ ਮੈਬਰ ਨੂੰ ਵੇਖਦਿਆਂ ਹੀ ਡੇਅਰੀ ਯੂਨੀਅਨ ਦੇ ਮੈਬਰਾ ਵੱਲਂੋ ਆਗੂਆਂ ਖਿਲਾਫ ਨਾਅਰੇਬਾਜੀ ਸੁਰੂ ਕਰ ਦਿੱਤੀ ਗਈ ਤੇ ਵੇਖਦਿਆਂ ਹੀ ਵੇਖਦਿਆਂ ਲੋਕਾਂ ਦਾ ਭਾਰੀ ਇਕੱਠ ਮੋਕੇ ਤੇ ਇਕੱਤਰ ਹੋ ਗਿਆ ਤੇ ਛਾਪੇਮਾਰੀ ਦੀ ਸੂਚਨਾ ਮਿਲਣ ਤੇ ਡੇਅਰੀ ਯੂਨੀਅਨ ਬਠਿੰਡਾ ਦੇ ਮਂੈਬਰ ਵੀ ਮੌਕੇ ਤੇ ਪਹੁੰਚ ਗਏ। ਸਥਿਤੀ ਨੂੰ ਗੁੰਝਲਦਾਰ ਹੁੰਦਾ ਵੇਖ ਡੀ.ਐਸ.ਪੀ ਗੁਰਪ੍ਰੀਤ ਸਿੰਘ ਮੋਕੇ ਤੇ ਪਹੁੰਚੇ ਤੇ ਦੋਵਾਂ ਧਿਰਾਂ ਨੂੰ ਥਾਣਾ ਸਿਟੀ ਵਿਖੇ ਬੁਲਾਇਆ ਗਿਆ। ਇਸ ਮੋਕੇ ਕ੍ਰਿਸਨਾ ਡੇਅਰੀ ਦੇ ਮਾਲਕ ਹੈਪੀ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਜਾਣ ਬੁੱਝ ਕੇ ਕਿਸੇ ਸਾਜਿਸ ਅਧੀਨ ਉਲਝਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਜਦ ਮਰਜੀ ਸੈਪਲਿੰਗ ਕੀਤੀ ਜਾ ਸਕਦੀ ਹੈ ਅਸੀ ਇਸ ਵਿੱਚ ਪੂਰਾ ਸਹਿਯੋਗ ਕਰਾਂਗੇ ਪਰ ਪੀ.ਡੀ.ਐਫ ਦੇ ਮੈਬਰਾਂ ਦਾ ਡੇਅਰੀ ਵਿੱਚ ਦਖਲਅੰਦਾਜੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ।