ਤਲਵੰਡੀ ਸਾਬੋ, 22 ਅਗਸਤ (ਰਾਮ ਰੇਸ਼ਮ ਸ਼ਰਨ)- ਤਖਤ ਸ੍ਰੀ ਦਮਦਮਾ ਸਾਹਿਬ ਵਲੋਂ ਸਿਖ ਪੰਥ ਦੇ ਸਮੂਹ ਗ੍ਰੰਥੀ, ਰਾਗੀ, ਪ੍ਰਚਾਰਕ, ਕਵੀਸ਼ਰ, ਢਾਡੀ ਸਾਹਿਬਾਨ ਨੂੰ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਇਕ ਪਲੇਟ ਫਾਰਮ ਤੇ ਇਕਠੇ ਕਰਨ ਲਈ 28 ਅਗਸਤ ਨੂੰ ਭਾਈ ਡਲ ਸਿੰਘ ਦੀਵਾਨ ਹਾਲ ਵਿਖੇ ਹੋਣ ਜਾ ਰਹੇ ਗੁਰਮਿਤ ਸੰਮੇਲਨ ਬਾਰੇ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦੇ ਜਿਲ੍ਹਾ ਬਠਿੰਡਾ ਦੇ ਮੁਖ ਸੇਵਾਦਾਰ ਭਾਈ ਹਰਪਾਲ ਸਿੰਘ ਸੇਖੂ ਵਲੋਂ ਸਮੁਚੇ ਪ੍ਰਚਾਰਕ ਸਹਿਬਾਨਾਂ ਨਾਲ ਇਕ ਹੰਗਾਮੀ ਮੀਟਿੰਗ ਕੀਤੀ ਗਈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਹਰਪਾਲ ਸਿੰਘ ਸੇਖੂ ਨੇ ਦਸਿਆ ਕਿ ਇਸ ਮੀਟਿੰਗ ਵਿਚ ਸਮੁਚੀਆਂ ਪ੍ਰਚਾਰਕ ਸ੍ਰੇਣੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਸਿੰਘ ਸਭਾਵਾਂ, ਜਥੇਬੰਦੀਆਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਭਾਈ ਸੇਖੂ ਵਲੋਂ ਸਮੁਚੀਆਂ ਜਥੇਬੰਦੀਆਂ ਨੂੰ ਇਸ ਵਿਸ਼ਾਲ ਸੰਮੇਲਨ ਵਿਚ ਹੁੰਮ ਹੁੰਮਾ ਕੇ ਪਹੁੰਚਣ ਦਾ ਸਦਾ ਦਿਤਾ ਗਿਆ ਅਤੇ ਸਮੁਚੀ ਜਥੇਬੰਦੀ ਗ੍ਰੰਥੀ, ਰਾਗੀ, ਪ੍ਰਚਾਰਕ ਸਭਾ ਵਲੋਂ ਵੀ ਅਪੀਲ ਕੀਤੀ ਗਈ ਕਿ ਆਓ ਇਕ ਪਲੇਟਫਾਰਮ ਤੇ ਇਕਤਰ ਹੋ ਕੇ ਪ੍ਰਚਾਰਕ ਸ੍ਰੇਣੀ ਦੇ ਮਾਨ ਸਨਮਾਨ ਨੂੰ ਬਹਾਲ ਰਖਣ ਲਈ ਯਤਨ ਕਰੀਏ।ਇਸ ਮੌਕੇ ਭਾਈ ਗੁਰਦੀਪ ਸਿੰਘ ਖੂਹੀਆਂ ਮੁਖ ਸੇਵਾਦਾਰ ਹਲਕਾ ਡਬਵਾਲੀ, ਭਾਈ ਬੂਟਾ ਸਿੰਘ ਹੈਡ ਗ੍ਰੰਥੀ ਗੁ: ਕਲਗੀਧਰ ਸਿੰਘ ਸਭਾ ਡਬਵਾਲੀ, ਭਾਈ ਜਗਤਾਰ ਸਿੰਘ, ਭਾਈ ਗੁਰਦੀਪ ਸਿੰਘ ਵਣਵਾਲਾ, ਭਾਈ ਨਰਪਤ ਸਿੰਘ, ਭਾਈ ਤੀਰਥ ਸਿੰਘ ਪ੍ਰਧਾਨ ਬਾਬਾ ਬੁਢਾ ਜੀ ਗੰਥੀ ਸਭਾ ਮੰਡੀ ਡਬਵਾਲੀ, ਭਾਈ ਇਕਬਾਲ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।