Skip to content
Independent perspectives. Global stories.
BREAKING

ਸੂਬੇ ’ਚ ਨਕਲੀ ਦੁੱਧ ਦੀ ਵੱਡੀ ਬਰਾਮਦਗੀ ਤੋਂ ਫਿਕਰਮੰਦ ਸੀ.ਐਫ.ਡੀ.ਏ ਨੇ ਲਿਖੀ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ

Share this story

ਚੰਡੀਗੜ੍ਹ, 22 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਸੂਬੇ ਵਿੱਚ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੀਆਂ ਵਸਤਾਂ ਦੀ ਇੱਕ ਵੱਡੀ ਬਰਾਮਦਗੀ ਤੋਂ ਚਿੰਤਿਤ ਹੋ ਕੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ (ਸੀ.ਐਫ.ਡੀ.ਏ) ਪੰਜਾਬ, ਸ੍ਰੀ ਕਾਹਨ ਸਿੰਘ ਪੰਨੂ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖਕੇ ਸੂਬੇ ਵਿੱਚ ਦੁੱਧ ਅਤੇ ਦੁੱਧ ਪਦਾਰਥਾਂ ਨਾਲ ਸਬੰਧਤ ਵਪਾਰੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਮਿਲਾਵਟਖੋਰੀ ਵਿਰੁੱਧ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਛਾਪੇਮਾਰੀਆਂ ਜਾਰੀ ਰੱਖਣ ਦੀ ਸਲਾਹ ਦਿੰਦਿਆਂ ਉਹਨਾਂ ਡਿਪਟੀ ਕਮਿਸ਼ਨਰਾਂ ਨੂੰ ਬੇਨਤੀ ਕੀਤੀ ਕਿ ਉਹ ਮਿਠਾਈ ਵੇਚਣ ਵਾਲਿਆਂ, ਕੇਟ੍ਰਿੰਗ ਕੰਪਨੀਆਂ, ਹੋਟਲ,ਰੈਸਤਰਾਂ ਤੇ ਢਾਬਾ ਮਾਲਕਾਂ ਤੇ ਫੂਡ ਸੇਫਟੀ ਦੇ ਅਧਿਕਾਰੀਆਂ, ਡੇਅਰੀ ਵਿਕਾਸ ਵਿਭਾਗ ਅਤੇ ਪੁਲਿਸ ਦੇ ਸਹਿਯੋਗ ਨਾਲ ਮਿਲਾਵਟੀ ਤੇ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੀਆਂ ਵਸਤਾਂ ਦੀ ਖ਼ਰੀਦ-ਫ਼ਰੋਖ਼ਤ ਅਤੇ ਇਸਦੇ ਮਾਰੂ ਪ੍ਰਭਾਵਾਂ ਸਬੰਧੀ ਮੀਟਿਗਾਂ ਕਰਕੇ ਜਾਗਰੁਕਤਾ ਲਿਆਂਦੀ ਜਾਵੇ। ਉਹਨਾਂ ਅਜਿਹੇ ਕਾਲੇ ਕਾਰੋਬਾਰ ਨਾਲ ਸਬੰਧਤ ਲੋਕਾਂ ਨੂੰ ਫੂਡ ਸੇਫਟੀ ਐਕਟ 2006 ਤਹਿਤ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੀਆਂ ਵਸਤਾਂ ਦੀ ਖ਼ਰੀਦ-ਫ਼ਰੋਖ਼ਤ ਤੇ 6 ਸਾਲ ਤੱਕ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾਂ ਕਰਨ ਅਤੇ ਅਜਿਹੀਆਂ ਮਿਲਾਵਟੀ ਵਸਤਾਂ ਦੇ ਉਤਪਾਦਕਾਂ, ਵੇਚਨ ਵਾਲਿਆਂ ਨੂੰ ਅਜਿਹੀਆਂ ਨਕਲੀ ਵਸਤਾਂ ਕਾਰਨ ਹੋਈ ਮੌਤ ਤੇ 10 ਲੱਖ ਰੁਪਏ ਦਾ ਜੁਰਮਾਨਾਂ ਤੇ ਉਮਰ ਕੈਦ ਬਾਰੇ ਤਾੜਨਾ ਕਰਨ ਲਈ ਵੀ ਕਿਹਾ। ਪੱਤਰ ਵਿੱਚ ਇਸੇ ਤਰ੍ਹਾਂ ਦੀ ਮੀਟਿਗਾਂ ਉਪ-ਮੰਡਲ ਪੱਧਰ ‘ਤੇ ਸਬੰਧਤ ਐਸਡੀਐਮ ਨਾਲ ਵੀ ਕੀਤੀਆਂ ਜਾਣ ਬਾਰੇ ਕਿਹਾ ਗਿਆ।

WRITTEN BY