April 29, 2026 4:49 pm

ਸੜਕ ਨਿਰਮਾਣ ਕੰਪਨੀ ਦੀ ਲਾਪਰਵਾਹੀ ਕਾਰਨ ਕਾਰ ਹਾਦਸਾਗ੍ਰਸਤ, ਚਾਲਕ ਗੰਭੀਰ ਜ਼ਖਮੀ

ਸ਼ਾਹਕੋਟ, 21 ਅਗਸਤ (ਸੁਰਿੰਦਰ ਸਿੰਘ ਖਾਲਸਾ)- ਸ਼ਾਹਕੋਟ-ਮੋਗਾ ਮੁਖ ਮਾਰਗ ‘ਤੇ ਸੜਕ ਦੇ ਚਲ ਰਹੇ ਨਿਰਮਾਣ ਦੌਰਾਨ ਪਾਈਆ ਜਾ ਰਹੀ ਉਨਤਾਈਆਂ ਕਾਰਨ ਸੋਮਵਾਰ ਦੇਰ ਸ਼ਾਮ ਕਰੀਬ 8 ਵਜੇ ਪਿੰਡ ਬਾਜਵਾ ਕਲਾਂ ਦੇ ਨਜ਼ਦੀਕ ਇਕ ਕਾਰ ਅਚਾਨਕ ਹਾਦਸਾਗ੍ਰਸਤ ਹੋ ਗਈ ਅਤੇ ਕਾਰ ਚਾਲਕ ਗੰਭੀਰ ਜਖਮੀ ਹੋ ਗਿਆ, ਜਦਕਿ ਕਾਰ ‘ਚ ਸਵਾਰ ਬਾਕੀ ਲੋਕਾਂ ਦਾ ਬਚਾਅ ਹੋ ਗਿਆ । ਜਲੰਧਰ ਤੋਂ ਬਰਨਾਲਾ ਮੁਖ ਮਾਰਗ ਦੀ ਉਸਾਰੀ ਲਈ ਚਲ ਰਹੇ ਕੰਮ ਦੌਰਾਨ ਕੰਪਨੀਆਂ ਵਲੋਂ ਨਿਯਮਾਂ ਨੂੰ ਛਿਕੇ ਟੰਗ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਏ ਦਿਨ ਮੁਖ ਮਾਰਗ ‘ਤੇ ਭਿਆਨਕ ਹਾਦਸੇ ਵਾਪਰ ਰਹੇ ਹਨ। ਸੂਤਰਾਂ ਤੋ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਉਰਫ਼ ਲਾਲੀ ਪੁਤਰ ਅਜੀਤ ਸਿੰਘ ਵਾਸੀ ਪਿੰਡ ਸੰਢਾਵਾਲ, ਸ਼ਾਹਕੋਟ ਅਜ ਦੇਰ ਸ਼ਾਮ ਕਰੀਬ 8 ਵਜੇ ਆਪਣੀ ਚਿਟੇ ਰੰਗ ਦੀ ਮਰੂਤੀ ਕਾਰ ਵਿਚ ਆਪਣੇ ਰਿਸ਼ਤੇਦਾਰਾਂ ਸਮੇਤ ਸ਼ਾਹਕੋਟ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਪਿੰਡ ਬਾਜਵਾ ਕਲਾਂ ਨਜ਼ਦੀਕ ਪਹੁੰਚੇ ਤਾਂ ਰਸਤੇ ਵਿਚ ਸੜਕ ਦਾ ਨਿਰਮਾਣ ਚਲਦਾ ਹੋਣ ਕਾਰਨ ਮਜ਼ਦੂਰਾਂ ਨੇ ਰਸਤੇ ਵਿਚ ਸਰੀਏ ਛਡੇ ਹੋਏ ਸਨ। ਜਦ ਜਰਨੈਲ ਸਿੰਘ ਕਾਰ ਲੈ ਕੇ ਸੜਕ ਤੋਂ ਲੰਘ ਰਿਹਾ ਸੀ ਤਾਂ ਹਨ੍ਹੇਰਾ ਹੋਣ ਕਾਰਨ ਸਾਹਮਣੇ ਤੋਂ ਵਡੀਆਂ ਗਡੀਆਂ ਦੀ ਲਾਈਟ ਪੈਣ ਕਾਰਨ ਉਸ ਨੂੰ ਸੜਕ ‘ਤੇ ਗਲਤ ਢੰਗ ਨਾਲ ਰਖੇ ਸਰੀਏ ਦਿਖਾਈ ਨਾ ਦਿਤੇ ਅਤੇ ਸਰੀਏ ਕਾਰ ਦਾ ਸ਼ੀਸ਼ਾ ਤੋੜਦੇ ਹੋਏ ਡਰਾਈਵਰ ਸਾਈਡ ਕਾਰ ਚਾਲਕ ਜਰਨੈਲ ਸਿੰਘ ਦੇ ਵਜੇ। ਇਸ ਹਾਦਸੇ ਦੌਰਾਨ ਕੁਝ ਸਰੀਆ ਉਸ ਦੇ ਮੁੰਹ ਵਿਚੋਂ ਦੀ ਆਰ-ਪਾਰ ਹੋ ਗਏ ਅਤੇ ਜਰਨੈਲ ਸਿੰਘ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਮੁਸ਼ਕਲ ਨਾਲ ਕਾਰ ਵਲੋਂ ਬਾਹਰ ਕਢ ਇਲਾਜ਼ ਲਈ ਸਡਾਨਾ ਹਸਪਤਾਲ ਸ਼ਾਹਕੋਟ ਵਿਖੇ ਲਿਆਦਾ, ਜਿਥੇ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰੀ ਟੀਮ ਵਲੋਂ ਉਸ ਦੀ ਹਾਲਤ ਗੰਭੀਰ ਦੇਖਦਿਆ ਉਸ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕਰ ਦਿਤਾ ਗਿਆ।
ਜਿਕਰਯੋਗ ਹੈ ਕਿ ਮੁਖ ਮਾਰਗ ਦੇ ਨਿਰਮਾਣ ਦੌਰਾਨ ਕੰਪਨੀਆਂ ਦੇ ਕਰੀਦਿਆ ਵਲੋਂ ਨਿਯਮਾਂ ਅਨੁਸਾਰ ਕੰਮ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਜਿਥੇ ਪਿਛਲੇ ਦਿਨੀਂ ਇਕ ਡਾਕਟਰ ਦੀ ਕਾਰ ਹਾਦਸਾਗ੍ਰਸਤ ਹੋ ਚੁਕੀ ਹੈ, ਉਥੇ ਹੀ ਕੰਪਨੀਆਂ ਵਲੋਂ ਸੜਕ ਦੇ ਨਿਰਮਾਣ ਵਲ ਘਟ ਬਲਕਿ ਟੋਲ ਪਲਾਜਾ ਤਿਆਰ ਕਰਨ ਵਲ ਜ਼ਿਆਦਾ ਤਵਜੋ ਦਿਤੀ ਜਾ ਰਿਹਾ ਹੈ ਤਾਂ ਜੋ ਜਲਦੀ ਤੋਂ ਜਲਦੀ ਟੋਲ ਪਲਾਜਾ ਤਿਆਰ ਕਰਕੇ ਮੁਖ ਮਾਰਗ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਪਾਸੋਂ ਮੋਟੀ ਕਮਾਈ ਕੀਤੀ ਜਾ ਸਕੇ। ਲੋਕਾਂ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਸੜਕ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਵਲੋਂ ਵਰਤੀ ਜਾ ਰਹੀ ਲਾਪਰਵਾਹੀ ਦਾ ਸਖ਼ਤ ਨੋਟਿਸ ਲਿਆ ਜਾਵੇ

Send this to a friend