ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਹਿਸਾਰ ਵਿਚ ਰਾਜ ਦੇ ਪਹਿਲੇ ਹਵਾਈ ਅੱਡੇ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਦੂਜੇ ਤੇ ਤੀਜੇ ਪੜਾਅ ਵਿਚ ਇੱਥੇ ਕਾਰਗੋ ਟਿਰਮਿਨਲ, ਐਮ.ਆਰ.ਓ., ਫਲਾਇੰਗ ਕਲੱਬ ਇੱਥੇ ਤਕ ਕੀ ਏਅਰੋ ਡਿਫੈਂਸ ਯੂਨੀਵਰਸਿਟੀ ਵੀ ਖੋਲ੍ਹੀ ਜਾਵੇਗੀ׀ ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਦਿੱਲੀ ਤੇ ਹਿਸਾਰ ਨੂੰ ਹਾਈ ਸਪੀਡ ਰੇਲ ਕੈਨਕਿਟਵਿਟੀ ਅਤੇ ਕੰਟ੍ਰੋਲਰਡ ਐਕਸ ਪ੍ਰੈਸ ਵੇ ਨਾਲ ਜੋੜਣ ਦੀ ਯੋਜਨਾਵਾਂ ’ਤੇ ਵੀ ਪ੍ਰਕ੍ਰਿਆ ਜਾਰੀ ਹੈ׀ ਦੂਜੇ ਪੜਾਅ ਲਈ ਅੱਜ ਹਰਿਆਣਾ ਦੇ ਹਵਾਬਾਰੀ ਵਿਭਾਗ ਤੇ ਸਪਾਈਸ ਜੈਟ ਵਿਚਕਾਰ ਸਮਝੌਤੇ ’ਤੇ ਹਸਤਾਖਰ ਵੀ ਕੀਤੇ ਗਏ׀ ਮੁੱਖ ਮੰਤਰੀ ਦੀ ਹਾਜਿਰੀ ਵਿਚ ਹਰਿਆਣਾ ਵੱਲੋਂ ਪ੍ਰਧਾਨ ਸਕੱਤਰ ਦੇਵੇਂਦਰ ਸਿੰਘ ਅਤੇ ਸਪਾਈਜ ਜੈਟ ਵੱਲੋਂ ਮੁੱਖ ਪ੍ਰਬੰਧ ਨਿਦੇਸ਼ਕ ਅਜੈ ਸਿੰਘ ਨੇ ਹਸਤਾਖਰ ਕੀਤੇ ׀ ਇਸ ਮੌਕੇ ’ਤੇ ਖਜਾਨਾ ਤੇ ਮਾਲ ਮੰਤਰੀ ਕੈਪਟਨ ਅਭਿਮਨਿਊ ਵੀ ਹਾਜਿਰ ਸਨ׀ ਮੁੱਖ ਮੰਤਰੀ ਨੇ ਕਿਹਾ ਕਿ ਹਵਾਈਬਾਜੀ ਦੇ ਖੇਤਰ ਵਿਚ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮਹੁੱਇਆ ਹੋਵੇ׀ ਇਸ ਲਈ ਪਿੰਜੌਰ, ਕਰਨਾਲ, ਬਾਛੋਦ ਤੇ ਭਿਵਾਨੀ ਦੀ ਹਵਾਈ ਪੱਟੀਆਂ ਦੇ ਰਨ ਵੇ ਦੀ ਲੰਬਾਈ ਵੀ 5000 ਫੁੱਟ ਤਕ ਕੀਤੀ ਜਾਵੇਗੀ׀ ਹਿਸਾਰ ਵਿਚ ਰਨ ਵੇ ਦੀ ਲੰਬਾਈ 9000 ਫੁੱਟ ਤਕ ਕੀਤੀ ਜਾਵੇਗੀ׀ ਮੁੱਖ ਮੰਤਰੀ ਨੇ ਕਿਹਾ ਕਿ ਇਸ ਹਵਾਈ ਅੱਡੇ ਦਾ ਸਿਆਸੀ ਫਾਇਦਾ ਜਾਂ ਚੋਣ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਹੈ׀ ਅਸੀਂ ਤਾਂ ਵਾਅਦਾ ਹੀ ਨਹੀਂ ਕੀਤਾ ਸੀ׀ ਜਦੋਂ ਸਵਰਣ ਜੈਯੰਤੀ ਸਪਾਪਨ ਸਮਾਰੋਹ ਵਿਚ ਇਸ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਤੋੋ ਬਾਅਦ ਯੋਜਨਾ ਨੂੰ ਅੱਗੇ ਵਧਾਇਆ ਅਤੇ ਅੱਜ ਰਿਕਾਰਡ ਸਮੇਂ ਵਿਚ ਪਹਿਲਾਂ ਪੜਾਅ ਦਾ ਕੰਮ ਪੂਰਾ ਹੋ ਗਿਆ ਹੈ׀ ਮੈਸਰਜ ਪਿਨਾਕਲੇ ਏਅਰਵੇਜ ਲਿਮਟਿਡ ਵੱਲੋਂ ਹਫਤੇ ਵਿਚ 6 ਉਡਾਨ ਸੇਵਾਵਾਂ ਦਿੱਲੀ ਤੇ ਚੰਡੀਗੜ੍ਹ ਲਈ ਸ਼ੁਰੂ ਕੀਤੀ ਜਾਵੇਗੀ׀ ਯਾਤਰੀਆਂ ਤੋਂ ਲਗਭਗ 1500 ਰੁਪਏ ਕਿਰਾਇਆ ਵਸੂਲ ਕੀਤਾ ਜਾਵੇਗਾ, ਜਦੋਂ ਕਿ 2800 ਤੋਂ 3000 ਰੁਪਏ ਵਾਈਵਲ ਗੈਪ ਫੰਡਿਗ (ਵੀਜੀਐਫ) ਹਰਿਆਣਾ ਵੱਲੋਂ ਦਿੱਤਾ ਜਾਵੇਗਾ׀ ਸਰਕਾਰ ਵੱਲੋਂ ਇਹ ਰਕਮ ਪ੍ਰਧਾਨ ਮੰਤਰੀ ਦੀ ਹਵਾਈ ਚੱਪਲ ਵਾਲਾ ਵੀ ਯਾਤਰਾ ਕਰੇ ਹਵਾਈ ਜਹਾਜ ਵਿਚ ਉਡਾਨ ਯੋਜਨਾ ਦੇ ਤਹਿਤ ਦਿੱਤਾ ਜਾਵੇਗਾ׀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਵਿਚ ਖੇਤਰੀ ਹਵਾਈ ਕਨੈਕਟਿਵਿਟੀ ਵੱਧਾਉਣ ਲਈ ਘਰੇਲੂ ਹਵਾਈ ਨੈਟਵਰਕ ਯੋਜਨਾ ਉਡਾਨ ਦੇ ਤਹਿਤ ਹਿਸਾਰ ਵਿਚ ਤਿੰਨ ਪੜਾਵਾਂ ਵਿਚ ਸਮੇਕਿਤ ਹਵਾਈ ਅੱਡਾ ਵਿਕਸਿਤ ਕੀਤਾ ਜਾ ਰਿਹਾ ਹੈ׀ ਜਿਸ ਦੇ ਪਹਿਲੇ ਪੜਾਅ ਦਾ ਉਦਘਾਟਨ ਮੁਸੱਖ ਮੰਤਰੀ ਨੇ ਕੀਤਾ׀ ਮੁੱਖ ਮੰਤਰੀ ਨੇ ਕਿਹਾ ਕਿ ਹਿਸਾਰ ਦਾ ਹਵਾਈ ਅੱਡਾ ਲਈ ਪਹਿਲਾਂ ਵਿਚ ਕਈ ਸਿਆਸੀ ਪਾਰਟੀਆਂ ਨੇ ਵਾਅਦੇ ਕੀਤੇ ਸਨ, ਪਰ ਕਿਸੇ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ׀ ਜਦੋਂ ਮੌਜ਼ੂਦਾ ਸਰਕਾਰ ਨੇ ਇਸ ਯੋਜਨਾ ਨੂੰ ਸਿਰੋ ਚੜ੍ਹਾਉਣਾ ਸ਼ੁਰੂ ਕੀਤਾ ਤਾਂ ਕੁਝ ਨੇਤਾ ਸਿਆਸਤ ਤੋਂ ਅਸਤੀਫਾ ਦੇਣ ਤਕ ਦੀ ਗੱਲ ਕਹਿਣ ਲੱਗੇ ਸਨ׀ ਉਹ ਅਸਤੀਫਾ ਦੇਣ ਦੀ ਥਾਂ ਹਿਸਾਰ ਆ ਕੇ ਹਵਾਈ ਅੱਡੇ ਨੂੰ ਵੇਖ ਲੈਣ׀ ਖੇਤਰੀ ਹਵਾਈ ਕਨੈਕੀਟਵਿਟੀ ਵਧਾਉਣ ਲਈ ਘਰੇਲੂ ਹਵਾਈ ਨੈਟਵਰਕ ਯੋਜਨਾ ਉਡਾਨ ਦੇ ਤਹਿਤ ਪ੍ਰਵਾਨ ਕੀਤੇ ਗਏ ਸਾਰੇ ਹਵਾਈ ਅੱਡਿਆਂ ਵਿਚ ਸੱਭ ਤੋਂ ਪਹਿਲਾਂ ਹਰਿਆਣਾ ਨੇ ਹਿਸਾਰ ਵਿਚ ਇਸ ਕੰਮ ਨੂੰ ਪੂਰਾ ਕਰ ਵਿਖਾਇਆ ਹੈ, ਇਸ ਲਈ ਮੁੱਖ ਮੰਤਰੀ ਨੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰਿਕਾਰਡ ਸਮੇਂ ਵਿਚ ਇਹ ਕੰਮ ਪੂਰਾ ਹੋਇਆ ਹੈ׀ ਹਵਾਈ ਅੱਡੇ ਦੇ ਦੂਜੇ ਤੇ ਤੀਜੇ ਪੜ੍ਹਾਅ ਲਈ ਸਰਕਾਰੀ ਪਸ਼ੂਧਨ ਦੀ 3600 ਏਕੜ ਜਮੀਨ ਦਾ ਟਰਾਂਸਫਰ ਵੀ ਅੱਜ ਹਵਾਬਾਜੀ ਵਿਭਾਗ ਨੂੰ ਕੀਤਾ ਗਿਆ׀ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਨੀਲ ਗੁਲਾਟੀ ਨੇ ਹਵਾਈਬਾਜੀ ਵਿਭਾਗ ਦੇ ਦੇਵੇਂਦਰ ਸਿੰਘ ਨੂੰ ਲੋਂੜੀਦੇ ਦਸਤਾਵੇਜ ਸੌਂਪੇ