April 28, 2026 6:59 am

ਠੂਠਿਆਂਵਾਲੀ ਪਿੰਡ ਵਿਚ ਪਤੀ ਨੇ ਕੀਤਾ ਪਤਨੀ ਦਾ ਕਤਲ

ਖਿਆਲਾ ਕਲਾਂ, 12 ਅਗਸਤ (ਰਵਿੰਦਰ ਸਿੰਘ ਖਿਆਲ਼ਾ)- ਮਾਨਸਾ ਕੈਚੀਆਂ ਦੇ ਨਜ਼ਦੀਕ ਪੈਂਦੇ ਪਿੰਡ ਠੂਠਿਆਂਵਾਲੀ ਵਿਚ ਚਰਿ¤ਤਰ ਦੇ ਸ਼¤ਕ ਦੇ ਆਧਾਰ ਤੇ ਸਿਰ ਵਿਚ ਲ¤ਕੜ ਦਾ ਟੰਬਾ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿ¤ਤਾ ਹੈ । ਕਤਲ ਕਰਨ ਤੋਂ ਬਾਅਦ ਉਸ ਵਿਅਕਤੀ ਨੇ ਖੁਦ ਗਲੀ ਵਿਚ ਆ ਕੇ ਰੌਲਾ ਪਾ ਦਿ¤ਤਾ । ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਕਥਿਤ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਦਾ ਵਿਆਹ ਦਸ ਸਾਲ ਪਹਿਲਾਂ ਪਿੰਡ ਠੂਠਿਆਂਵਾਲੀ ਵਾਸੀ ਪ੍ਰਿਤਪਾਲ ਨਾਮੀ ਵਿਅਕਤੀ ਨਾਲ ਹੋਇਆ ਸੀ । ਦੋਵਾਂ ਵਿਚਾਲੇ ਅਕਸਰ ਝਗੜਾ ਰਹਿੰਦਾ ਸੀ , ਇਸ ਜੋੜੇ ਦੇ ਦੋ ਬ¤ਚੇ ਵੀ ਹਨ। ਦ¤ਸਿਆ ਗਿਆ ਹੈ ਕਿ ਇਸ ਜੋੜੇ ਦੀ ਧੀ ਨਾਨਕੇ ਗਈ ਹੋਈ ਹੈ । ਇਸ ਦੌਰਾਨ ਪ੍ਰਿਤਪਾਲ ਨੇ ਆਪਣੇ ਦੂਸਰੇ ਬ¤ਚੇ ਨੂੰ ਕਿਸੇ ਬਹਾਨੇ ਦੁਕਾਨ ਤੇ ਚੀਜ ਲੈਣ ਭੇਜ ਦਿ¤ਤਾ ਉਸ ਤੋਂ ਬਾਅਦ ਅੰਦਰੋਂ ਘਰ ਦਾ ਕੁੰਡਾ ਲਾ ਲਿਆ ਅਤੇ ਪਤਨੀ ਦੇ ਸਿਰ ਵਿਚ ਕਥਿਤ ਤੌਰ ਤੇ ਲ¤ਕੜ ਦਾ ਟੰਬਾ ਮਾਰ ਕੇ ਕਤਲ ਕਰ ਦਿ¤ਤਾ । ਥਾਣਾ ਸਦਰ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਲਾਸ਼ ਦਾ ਸਿਵਲ ਹਸਪਤਾਲ ਮਾਨਸਾ ਵਿਚ ਪੋਸਟਮਾਰਟਮ ਕਰਨ ਤੋਂ ਬਾਅਦ ਮ੍ਰਿਤਕ ਦੇ ਪੇਕੇ ਪਿੰਡ ਅਕਬਰਪੁਰ ਖੁਡਾਲ ਵਿਖੇ ਅੰਤਿਮ ਸੰਸਕਾਰ ਕਰ ਦਿ¤ਤਾ ਗਿਆ।

Send this to a friend