April 22, 2026 11:02 pm

ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ

ਸੰਗਰੂਰ, 12 ਅਗਸਤ (ਭਗਵੰਤ ਸਿੰਘ ਚੰਦੜ੍ਹ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ ਨੂੰ ਹੋਣ ਵਾਲੀ ਬਰਸੀ ਦੀਆਂ ਤਿਆਰੀਆਂ ਸਬੰਧੀ ਅਕਾਲੀ ਦਲ ਦੇ ਸ਼ਹਿਰੀ ਅਤੇ ਦਿਹਾਤੀ ਸਰਕਲਾਂ ਦੀ ਇਕ ਮੀਟਿੰਗ ਸੁਨਾਮ ਦੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਹੋਈ। ਮੀਟਿੰਗ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੇ ਭਾਰੀ ਗਿਣਤੀ ਵਿਚ ਸ਼ਿਰਕਤ ਕੀਤੀ। ਇੱਥੇ ਗੁਰੂਦੁਆਰਾ ਸੱਚਖੰਡ ਸਾਹਿਬ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਅਕਾਲੀ ਆਗੂ ਰਾਜਿੰਦਰ ਦੀਪਾ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸਰਪ੍ਰਸਤ ਗਿਆਨੀ ਰਘਵੀਰ ਸਿੰਘ ਜਖੇਪਲ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਹਾਂਡਾ, ਰਵਿੰਦਰ ਸਿੰਘ ਚੀਮਾਂ, ਗੁਰਚਰਨ ਸਿੰਘ ਧਾਲੀਵਾਲ, ਭਾਈ ਨਵਇੰਦਰਪਾਲ ਸਿੰਘ ਲੌਂਗੋਵਾਲ, ਸਤਿਗੁਰ ਸਿੰਘ ਨਮੋਲ, ਮਨਿੰਦਰ ਸਿੰਘ ਲਖਮੀਰਵਾਲਾ, ਠੇਕੇਦਾਰ ਨਰਿੰਦਰ ਸਿੰਘ ਕਣਕਵਾਲ, ਚੰਦ ਸਿੰਘ ਚੱਠਾ, ਚਮਕੌਰ ਸਿੰਘ ਮੋਰਾਂਵਾਲੀ, ਰੁਪਿੰਦਰਪਾਲ ਸਿੰਘ ਚੱਠਾ ਅਤੇ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹਾਦਤ ਦੇ ਕੇ ਦੁਨੀਂਆਂ ਵਿਚ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਹਿੰਦੂ-ਸਿੱਖ ਏਕਤਾ ਦੇ ਮੁਦਈ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਉਸ ਵੇਲੇ ਕੇਂਦਰ ਵਿਚ ਕਾਂਗਰਸ ਸਰਕਾਰ ਦੇ ਹਾਕਮਾਂ ਨਾਲ ਸਮਝੌਤਾ ਕੀਤਾ, ਪਰੰਤੂ ਕਾਂਗਰਸ ਪਾਰਟੀ ਦੀ ਸਰਕਾਰ ਸਮਝੌਤਾ ਲਾਗੂ ਕਰਨ ਤੋਂ ਮੁੱਕਰ ਗਈ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਜਾਨ ਦੇਣੀ ਪਈ। ਬੁਲਾਰਿਆਂ ਨੇ 20 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੌਂਗੋਵਾਲ ਵਿਖੇ ਸੰਤ ਲੌਂਗੋਵਾਲ ਦੀ ਮਨਾਈ ਜਾ ਰਹੀ ਬਰਸੀ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਦੇ ਪੁੱਜਣ ਲਈ ਅਪੀਲ ਕੀਤੀ, ਤਾਂ ਕਿ ਉਹ ਆਪਣੇ ਮਰਹੂਮ ਨੇਤਾ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰ ਸਕਣ। ਇਸ ਮੌਕੇ ਗੁਰਚਰਨ ਸਿੰਘ ਹਰੀਕਾ, ਇੰਦਰਜੀਤ ਜੋਸ਼, ਪ੍ਰਭਸ਼ਰਨ ਬੱਬੂ, ਦਰਸ਼ਨ ਮੋਰਾਂਵਾਲੀ, ਸੁਰਿੰਦਰ ਸਿੰਘ ਘਾਸੀਵਾਲ, ਚਮਕੌਰ ਸਿੰਘ ਸ਼ਾਹਪੁਰ, ਹਾਕਮ ਸਿੰਘ, ਦਰਸ਼ਨ ਸਿੰਘ ਖੁਰਮੀ, ਮੱਖਣ ਮੈਂਬਰ ਸ਼ਾਹਪੁਰ, ਗਿਆਨ ਸਿੰਘ ਸੰਧੇ, ਕੇਸਰ ਸਿੰਘ ਢੋਟ, ਰਾਜਿੰਦਰ ਕੈਫੀ, ਪਰਮਜੀਤ ਭੋਲਾ, ਕ੍ਰਿਸ਼ਨ ਭੂਟਾਲ, ਭਾਜਪਾ ਦੇ ਮੰਡਲ ਪ੍ਰਧਾਨ ਸੁਨੀਲ ਕਾਂਤ, ਰਾਕੇਸ਼ ਟੋਨੀ, ਯੋਗੇਸ਼ ਗੋਇਲ ਅਤੇ ਅਕਾਲੀ ਦਲ ਦੀ ਸਰਕਲ ਪ੍ਰਧਾਨ ਮਨਜੀਤ ਕੌਰ ਆਦਿ ਹਾਜਰ ਸਨ।

Send this to a friend