April 28, 2026 6:59 am

ਨਾਮਵਰ ਤਬਲਾ ਮਾਸਟਰ ਤੇ ਪਿੰਡ ਨਿਹਾਲੂਵਾਲ ਦੀ ਸ਼ਾਨ ਗੁਰਜੀਤ

ਤਬਲਾ ਮਾਸਟਰ ਕਹਿਲਾਣ ਵਾਲਾ ਜਿਨ੍ਹਾਂ ਦੀ ਨਾਮਵਰ ਕਲਾਕਾਰਾਂ ਵਿੱਚ ਵੱਖਰੀ ਪਹਿਚਾਣ ਹੈ ਪਿੰਡ ਨਿਹਾਲੂਵਾਲ ਜ਼ਿਲ੍ਹਾ ਜਲੰਧਰ ਗੁਰਜੀਤ ਦੇ ਪਿਤਾ ਦਾ ਨਾਮ ਤਰਸੇਮ ਸਿੰਘ ਤੇ ਮਾਤਾ ਦਾ ਨਾਮ ਕੁਲਵੰਤ ਕੌਰ ਹੈ। ਗੁਰਜੀਤ ਸਿੰਘ ਨੂੰ ਸਕੂਲ ਸਮੇਂ ਤੋਂ ਹੀ ਸੰਗੀਤ ਦਾ ਸ਼ੌਕ ਪੈਦਾ ਹੋ ਗਿਆ ਤੇ ਉਸ ਨੇਲ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ਾਹਕੋਟ ਤੋਂ ਮਾਸਟਰ ਰਾਮ ਲਾਲ ਕੋਲੋਂ ਤਬਲੇ ਦੀ ਸਿੱਖਿਆ ਪ੍ਰਾਪਤ ਕੀਤੀ। ਅੱਜ ਉਹ ਤਬਲੇ ’ਤੇ ਸਾਰਿਆਂ ਨੂੰ ਨੱਚਣ ’ਤੇ ਮਜਬੂਰ ਕਰ ਦਿੰਦਾ ਹੈ ਤੇ ਉਸ ਦਾ ਨਾਮ ਅੱਜ ਨਾਮਵਰ ਕਲਾਕਾਰਾਂ ਵਿੱਚ ਲਿਆ ਜਾਂਦਾ ਹੈ। ਗੁਰਜੀਤ ਸਿੰਘ ਅੱਜ ਕੱਲ੍ਹ ਪੰਜਾਬ ਦੇ ਨਾਮਵਰ ਕਲਾਕਾਰਾਂ ਨਾਲ ਸਟੇਜਾਂ ਕਰ ਰਿਾ ਹੈ ਜਿਨ੍ਹਾਂ ਵਿੱਚ ਗੁਰਮੇਜ ਸਿੰਘ (ਜੀ ਸ਼ਰਮੀਲਾ) ਸ਼ੰਮੀ ਖਾਨ, ਹਰਮਿਲਾਪ ਗਿੱਲ, ਮਾਣਕ ਅਲੀ, ਜਗਤਾਰ ਸਿੰਘ, ਜੱਸ ਬਤੋਈ, ਜੋਤ ਸਿੱਧੂ ਆਦਿ ਕਲਾਕਾਰਾਂ ਨਾਲ ਸਟੇਜਾਂ ’ਤੇ ਹਾਜ਼ਰੀਆਂ ਲਗਵਾ ਰਿਹਾ ਹੈ ਤੇ ਕਾਫੀ ਸਮੇਂ ਤੋਂ ਗੁਰਮੇਜ ਸਿੰਘ (ਜੀ ਰਸੀਲਾ) ਜੀ ਦੇ ਮਿਊਜ਼ੀਸ਼ੀਅਨ ਕੰਮ ਕਰ ਰਿਹਾ ਹੈ।

Send this to a friend