ਖੰਨਾ, 12 ਅਗਸਤ (ਲਾਲ ਸਿੰਘ ਮਾਂਗਟ)- ਖੰਨਾ ਪੁਲਿਸ ਵੱਲੋਂ ਨਸ਼ਿਆਂ ਦੀ ਤੱਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋਂ ਦੋਰਾਹਾ ਹਾਈਟੈਕ ਨਾਕੇ ਤੇ ਇਕ ਮੋਟਰ ਸਾਇਕਲ ਸਵਾਰ ਕੋਲੋ 4 ਕਿਲੋ ਹੀਰੋਇਨ ਬ੍ਰਾਮਦ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਖੰਨਾ ਦਰੁਵ ਦਹਿਆ ਨੇ ਦੱਸਿਆ ਕਿ ਐਸਪੀ ਜਸਵੀਰ ਸਿੰਘ ਖੰਨਾ, ਡੀਐਸਪੀ ਜਗਵਿੰਦਰ ਸਿੰਘ ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਖੰਨਾ ਤੇ ਥਾਣੇਦਾਰ ਅਵਤਾਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਸਵੇਰੇ ਫਸਟ ਏਡ ਪੋਸਟ ਜੀ.ਟੀ ਰੋਡ ਦੋਰਾਹਾ ਊਪਰ ਨਾਕਾਬੰਦੀ ਕਰਕੇ ਗੱਡੀਆਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਲੁਿਧਆਣਾ ਸਾਈਡ ਵੱਲੋ ਸਰਵਿਸ ਰੋਡ ਰਾਂਹੀ ਇਕ ਮੋਟਰ ਸਾਈਕਲ ਸਵਾਰ ਮੋਨਾ ਨੌਜਵਾਨ ਪਿੱਠੂ ਬੈਗ ਪਾਈ ਬੜੀ ਤੇਜ਼ ਰਫਤਾਰੀ ਨਾਲ ਮੋਟਰ ਸਾਈਕਲ ਨੂੰ ਲੈ ਕੇ ਆ ਰਿਹਾ ਸੀ। ਜਿਸ ਨੂੰ ਸ਼ੱਕ ਦੀ ਬਿਨਾਹ ਪਰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੌਜਵਾਨ ਨੇ ਨਾਕੇ ਕੋਲ ਮੋਟਰ ਸਾਈਕਲ ਹੌਲੀ ਕਰਕੇ ਨਾਕਾ ਤੋੜ ਕੇ ਮੋਟਰ ਸਾਈਕਲ ਭਜਾਉਣ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਮੁਸਤੈਦੀ ਨਾਲ ਇਸ ਨੌਜਵਾਨ ਨੂੰ ਰੋਕ ਲਿਆ ਗਿਆ। ਮੋਟਰ ਸਾਈਕਲ ਨੰਬਰ ਪੀ.ਬੀ-46-ਐਕਸ-0710 ਤੇ ਸਵਾਰ ਇਸ ਨੋਜਵਾਨ ਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਲੇਟ ਗੁਰਦੇਵ ਸਿੰਘ ਵਾਸੀ ਪਿੰਡ ਹੰਸਾਂ ਵਾਲਾ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨ-ਤਾਰਨ ਵਜੋਂ ਹੋਈ। ਮੌਕਾ ਉਪਰ ਸ਼੍ਰੀ ਜਗਵਿੰਦਰ ਸਿੰਘ ਉਪ ਪੁਲਿਸ ਕਪਤਾਨ (ਆਈ) ਖੰਨਾ ਵੱਲੋ ਪੁੱਜ ਕੇ ਉਕਤ ਮਨਪ੍ਰੀਤ ਸਿੰਘ ਦੇ ਪਿੱਠੂ ਬੈਗ ਦੀ ਤਲਾਸ਼ੀ ਲੈਣ ਪਰ ਬੈਗ ਵਿੱਚੋਂ 4 ਪੈਕਟ ਖਾਕੀ ਰੰਗ ਦੀ ਟੇਪ ਨਾਲ ਲਪੇਟੇ ਹੋਏ ਬ੍ਰਾਮਦ ਹੋਏ ਜਿੰਨ੍ਹਾਂ ਨੂੰ ਖੋਲ ਕੇ ਚੈਕ ਕਰਨ ਤੇ ਹੈਰੋਇਨ ਪਾਈ ਗਈ। ਜੋ ਇੰਨ੍ਹਾ ਹੈਰੋਇਨ ਦੇ ਪੈਕਟਾਂ ਦਾ ਵਜਨ ਇਕ-ਇਕ ਕਿਲੋਗ੍ਰਾਮ ਦੇ ਕੁੱਲ 4 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਪਰ ਦੋਸ਼ੀ ਉਕਤ ਮਨਪ੍ਰੀਤ ਦੇ ਖਿਲਾਫ ਮੁਕੱਦਮਾ ਐਨ.ਡੀ.ਪੀ.ਐਸ ਐਕਟ ਥਾਣਾ ਦੋਰਾਹਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸ ਬ੍ਰਾਂਮਦ ਕੀਤੀ ਹੀਰੋੲਨ ਦੀ ਬਾਜ਼ਾਰੀ ਕੀਮਤ ਕਰੀਬ 20 ਕਰੋੜ ਰੁਪਏ ਬਣਦੀ ਹੈ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।