ਜ¦ਧਰ/ਚੰਡੀਗੜ• 12 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਕਾਉਂਟਰ ਇੰਟੈਲੀਜੈਂਸ ਵਿੰਗ ਜਲੰਧਰ ਵਲੋ ਮੋਗਾ ਪੁਲਿਸ ਦੇ ਨਾਲ 72 ਕੁਇੰਟਲ ਭੁ¤ਕੀ ਨਾਲ ਭਰੀਆਂ 180 ਬੋਰੀਆਂ ਲਿਆ ਰਹੇ ਇਕ ਵ¤ਡੇ ਅੰਤਰਰਾਜੀ ਰੈਕੇਟ ਦਾ ਪਰਦਾ ਫਾਸ਼ ਕਰਨ ਤੋ 6 ਦਿਨ ਬਾਅਦ ਐਤਵਾਰ ਸ੍ਰੀ ਆਨੰਦਪੁਰ ਸਾਹਿਬ ਪੁਲਸ ਨਾਲ ਮਿਲ ਕੇ ਇਸ ਗਿਰੋਹ ਦੇ ਮੁਖੀ ਜਗਦੇਵ ਸਿੰਘ ਉਰਫ ਦੇਬਨ ਪੁ¤ਤਰ ਸੂਰਤ ਸਿੰਘ ਵਾਸੀ ਦੌਲੇਵਾਲ ਨੂੰ ਸਾਥੀਆਂ ਸਮੇਤ ਗਿਰਫਤਾਰ ਕੀਤਾ ਹੈ। ਇਕ ਬਿਆਨ ਵਿਚ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਸ੍ਰੀ ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਟੀਮ ਇਹਨਾ ਫ਼ਰਾਰਡਰਗ ਤਸਕਰਾਂ ਦੀਆਂ ਗਤੀਵਿਧੀਆਂ ’ਤੇ ਲਗਾਤਾਰ ਚੌਕਸੀ ਰ¤ਖ ਰਹੀ ਹੈ ਅਤੇ ਅ¤ਜ ਉਹਨਾਂ ਨੂੰ ਇਹਨਾ ਬਾਰੇ ਇਕ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਇਹ ਤਸਕਰ ਜੋ ਪਿਛਲੇ ਦਿਨਾਂ ਤੋ ਪੁਲਿਸ ਤੋ ਛੁਪ ਗਏ ਸਨ ਅ¤ਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਹਨ, ਜਿਸ ਨੂੰ ਉਨ•ਾਂ ਨੇ ਤੁਰੰਤ ਐਸ.ਐਸ.ਪੀ ਰੂਪਨਗਰ ਸ੍ਰੀ ਸਵਪਨ ਸ਼ਰਮਾ ਨਾਲ ਸਾਂਝਾ ਕੀਤਾ ਗਿਆ ਕੇ ਇਨਾਂ ਤਸਕਰਾਂ ਵਲੋਂ ਕੁ¤ਝ ਦਿਨਾਂ ਤੋ ਲਗਾਤਰ ਠਿਕਾਣਿਆਂ ਨੂੰ ਬਦਲਣ ਦੇ ਬਾਅਦ ਹੁਣ ਪੰਜਾਬ ਵਿ¤ਚ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ ਵਿ¤ਚ ਹੋਣ ਦਾ ਸ਼¤ਕ ਹੈ। ਉਨ੍ਹਾਂ ਕਿਹਾ ਕਿ ਇਸ ਸੂਚਨਾ ਤੋਂ ਬਾਅਦ ਵਿ¤ਚ ਅਨੰਦਪੁਰ ਸਾਹਿਬ ਪੁਲਿਸ ਦੀਆਂ ਵ¤ਖ ਵ¤ਖ ਟੀਮਾਂ ਨੂੰ ਅਲਰਟ ਕੀਤਾ ਗਿਆ ਅਤੇ ਇ¤ਕ ਪੁਲਿਸ ਪਾਰਟੀ ਨੇ ਇ¤ਕ ਚਿ¤ਟੀ ਸਕਾਰਪੀਓ ਕਾਰ ਨੂੰ ਰੋਕਿਆ ਅਤੇ ਚਾਰ ਵਿਅਕਤੀਆਂ ਜਗਦੇਵ ਸਿੰਘ ਪੁ¤ਤਰ ਸੁਰਤ ਸਿੰਘ ਅਤੇ ਉਸ ਦੇ ਸਾਥੀ ਗੁਰਦੇਵ ਸਿੰਘ ਪੁ¤ਤਰ ਭਗਵੰਤ ਸਿੰਘ ਕੋਟ ਈਸੇ ਖਾਂ, ਮੋਗਾ ਜ਼ਿਲੇ ਦੇ ਦੌਲਵਾਲਾ ਪਿੰਡ ਤੋਂ ਗੁਰਵਿੰਦਰ ਸਿੰਘ ਉਰਫ ਜੀਂਦੂ ਪੁ¤ਤਰ ਅਜੀਤ ਸਿੰਘ, ਲਖਵਿੰਦਰ ਸਿੰਘ ਉਰਫ ਕਾਕੂ ਪੁ¤ਤਰ ਟਹਲ ਸਿੰਘ ਨੂੰ ਗਿਰਫਤਾਰ ਕੀਤਾ।
ਏ.ਆਈ.ਜੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਜਗਦੇਵ ਸਿੰਘ ਤੋਂ 25 ਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤਾ ਗਿਆ ਹੈ ਅਤੇ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ•ਾ ਰੂਪਨਗਰ ਵਿਚ ਐਨ ਡੀ ਪੀ ਐ¤ਸ ਐਕਟ ਦੀ ਧਾਰਾ 22, 61, 85 ਦੇ ਤਹਿਤ ਉਸ ਦੇ ਖਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਪਤਾ ਲ¤ਗਾ ਹੈ ਕਿ ਜਗਦੇਵ ਪੰਜਾਬ ਵਿਚ ਭੁ¤ਕੀ ਤਸਕਰੀ ਵਪਾਰ ਦੀ ਵ¤ਡੀ ਮ¤ਛੀ ਸੀ ਅਤੇ ਇਹ ਸਾਲ 1990 ਤੋਂ ਡਰ¤ਗ ਵਪਾਰ ਵਿਚ ਸ਼ਾਮਲ ਸੀ. ਇਸ ਦੇ ਖਿਲਾਫ਼ ਐਨ ਡੀ ਪੀ ਐਸ ਐਕਟ ਅਤੇ ਆਈਪੀਸੀ ਦੇ ਹੋਰ ਸੈਕਸ਼ਨ ਅਧੀਨ 10 ਕੇਸ ਪੰਜਾਬ ਦੇ ਵ¤ਖ ਵ¤ਖ ਪੁਲਿਸ ਸਟੇਸ਼ਨਾਂ ਵਿ¤ਚ ਦਰਜ ਕੀਤੇ ਗਏ ਸਨ, ਉਨ•ਾਂ ਨੇ ਕਿਹਾ ਅਤੇ ਕਿਹਾ ਕਿ ਜਗਦੇਵ ਨੂੰ 14 ਸਾਲਾ ਲਈ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਤਲ ਕੇਸ ਵਿ¤ਚ ਵੀ ਦੋਸ਼ੀ ਕਰਾਰ ਦਿ¤ਤਾ ਗਿਆ ਸੀ ਅਤੇ ਉਹ 1999-2013 ਤੋਂ ਜੇਲ• ਵਿ¤ਚ ਰਿਹਾ ਹੈ। ਉਨ•ਾਂ ਨੇ ਖੁਲਾਸਾ ਕੀਤਾ ਕਿ ਦੋਸ਼ੀਆਂ ਦੀ ਪੁ¤ਛ-ਗਿ¤ਛ ਦੌਰਾਨ ਇਕ ਨਵਾਂ ਰੁਝਾਨ ਸਾਹਮਣੇ ਆਇਆ ਹੈ ਕਿ ਉਹ ਰਾਜਸਥਾਨ ਸਮਗਲਰਾਂ ਨੂੰ ਪੰਜਾਬ ਦੇ ਹਵਾਲਾ ਕਾਰੋਬਾਰ ਦੇ ਰਾਹੀਂ ਨਸ਼ੀਲੇ ਪਦਾਰਥਾਂ ਦਾ ਭੁਗਤਾਨ ਕਰ ਰਹੇ ਹਨ ਅਤੇ ਕੇਸ ਦੀ ਪਰਤਾਲ ਦੇ ਦੌਰਾਨ ਇਸ ਲਿੰਕ ਦੀ ਵੀ ਜਾਂਚ ਕੀਤੀ ਜਾਵੇਗੀ ਕਿਉਂਕਿ ਇਹ ਬਹੁਤ ਖ਼ਤਰਨਾਕ ਹੈ ਉਨ•ਾਂ ਨੇ ਦ¤ਸਿਆ ਕਿ ਹਵਾਲਾ ਰੈਕੇਟ ਅਤੇ ਇਹਨਾਂ ਦੇ ਹੋਰਨਾਂ ਸਾਥੀਆਂ ਦੇ ਬਾਰੇ ਹੋਰ ਜਾਂਚ ਕਰਨ ਲਈ ਉਨ•ਾਂ ਸਾਰਿਆਂ ਨੂੰ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ।
ਇਹ ਜ਼ਿਕਰਯੋਗ ਹੈ ਕਿ 6 ਅਗਸਤ ਨੂੰ ਜਲੰਧਰ ਕਾਊਂਟਰ ਇੰਟੈਲੀਜੈਂਸ ਅਤੇ ਮੋਗਾ ਪੁਲਿਸ ਨੇ ਇਸ ਗਰੋਹ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜੋ ਰਾਜਸਥਾਨ ਤੋਂ ਪੰਜਾਬ ਨੂੰ ਭੁ¤ਕੀ ਦੇ ਤਸਕਰ ਸਨ। ਪੁਲਿਸ ਨੇ ਭੁ¤ਕੀ ਦੇ 180 ਬੈਗਾਂ ਨਾਲ ਭਰੀ ਇਕ ਟਰ¤ਕ ਜ਼ਬਤ ਕਰ ਲਿਆ ਸੀ। ਦੋਵਾਂ ਮੁਲਜ਼ਮਾਂ ਦੀ ਪਛਾਣ ਧਰਮਜੀਤ ਸਿੰਘ ਪੁ¤ਤਰ ਸੁਰਜੀਤ ਸਿੰਘ ਵਾਸੀ ਪਿੰਡ ਲੰਡੇਕੇ ਜ਼ਿਲੇ ਮੋਗਾ ਅਤੇ ਗੁਰਬੀਰ ਸਿੰਘ ਪੁੱਤਰ/ ਗੁਰਜੰਟ ਸਿੰਘ ਵਾਸੀ ਪਿੰਡ ਰਾਤੀਆ ਜ਼ਿਲ•ੇ ਮੋਗਾ ਵਜੋਂ ਸੀ।