ਸ਼੍ਰੀ ਗੋਇੰਦਵਾਲ ਸਾਹਿਬ, 10 ਅਗਸਤ (ਰਣਜੀਤ ਦਿਓਲ)- ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਇਕ ਵਿਅਕਤੀ ਪਾਸੋਂ 25 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜਨਪਾਲ ਨੇ ਦਸਿਆ ਕਿ ਨਸ਼ਿਆਂ ਖਿਲਾਫ ਵਿਢੀ ਮੁਹਿੰਮ ਤਹਿਤ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋ ਮਾੜੇ ਅਨਸਰਾਂ ਦੀ ਭਾਲ ਵਿਚ ਗਸ਼ਤ ਦੌਰਾਨ ਪੁਲ ਬਿਲਿਆ ਵਲ ਨੂੰ ਜਾ ਰਹੇ ਸਨ ਕਿ ਸੰਧੂ ਪੈਲੇਸ ਨਜਦੀਕ ਇਕ ਪੈਦਲ ਆ ਰਿਹਾ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਜਿਸ ਨੇ ਭਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਨ ਲਿਆ। ਏਐਸਆਈ ਬਲਦੇਵ ਰਾਜ ਨੇ ਦਸਿਆ ਕਿ ਫੜੇ ਗਏ ਮੁਲਜ਼ਮ ਪਾਸੋਂ ਤਲਾਸ਼ੀ ਦੌਰਾਨ 25 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਦੀ ਪਛਾਣ ਦਿਲਾਵਰ ਸਿੰਘ ਉਰਫ ਮਛੀ ਪੁਤਰ ਸਿੰਦਾ ਸਿੰਘ ਵਾਸੀ ਠਠਾ ਥਾਣਾ ਸਰਹਾਲੀ ਵਜੋਂ ਹੋਈ ਹੈ। ਮੁਲਜ਼ਮ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਮਾਣਯੋਗ ਅਦਾਲਤਾਂ ਵਿਚ ਪੇਸ਼ ਕਰ ਰਿਮਾਂਡ ਲਿਆ ਜਾ ਰਿਹਾ ਹੈ।