April 27, 2026 10:29 pm

ਆਜ਼ਾਦੀ ਦਿਵਸ ਮੌਕੇ ਲੱਗੀ ਡਿਊਟੀ ਅਧਿਕਾਰੀ ਤਨਦੇਹੀ ਨਾਲ ਨਿਭਾਉਣ : ਏ.ਡੀ.ਸੀ.

ਫਰੀਦਕੋਟ, 10 ਅਗਸਤ (ਗੁਰਜੀਤ ਰੋਮਾਣਾ)- ਜਿੰਨ੍ਹਾਂ ਅਧਿਕਾਰੀਆਂ ਦੀ ਡਿਊਟੀ 15 ਅਗਸਤ ਆਜ਼ਾਦੀ ਦਿਵਸ ਨੂੰ ਧੂਮਧਾਮ ਨਾਲ ਮਨਾਉਣ ਸਬੰਧੀ ਲਗਾਈ ਗਈ ਹੈ।ਉਹ ਆਪਣੇ ਪ੍ਰਤੀ ਲਗੇ ਫਰਜ਼ਾਂ ਨੂੰ ਤਨਦੇਹੀ ਤੇ ਸਹੀ ਤਰੀਕੇ ਨਾਲ ਨਿਭਾਉਣ।ਇਹ ਹਦਾਇਤ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ ਨੇ ਜ਼ਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਵਖ ਵਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਜਾਇਜ਼ਾ ਮੀਟਿੰਗ ਦੌਰਾਨ ਕੀਤੀ।ਵਧੀਕ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਅਜ਼ਾਦੀ ਦਿਵਸ ਦੇ ਸਮਾਰੋਹ ਵਿਚ ਬੀ.ਐਸ.ਐਫ, ਪੰਜਾਬ ਪੁਲਿਸ ਅਤੇ ਐਨ.ਸੀ.ਸੀ ਕੇਡਿਟਾ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿਤੀ ਜਾਵੇਗੀ। ਵੱਖ-ਵੱਖ ਸਕੂਲਾਂ ਦੇ ਬ੍ਯਚਿਆਂ ਵਲੋਂ ਪੀ.ਟੀ ਸ਼ੋਅ ਤੇ ਦੇਸ਼ ਭਗਤੀ ਨੂੰ ਦਰਸਾਉਂਦਾਂ ਹੋਇਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਨਾਂ ਦਸਿਆ ਕਿ 13 ਅਗਸਤ ਨੂੰ ਨਹਿਰੂ ਖੇਡ ਸਟੇਡੀਅਮ ਵਿਖੇ ਫੁਲ ਡਰੈਸ ਰਿਹਰਸਲ ਕੀਤੀ ਜਾਵੇਗੀ ।ਇਸੇ ਤਰਾਂ ਜ਼ਿਲੇ ਦੀਆਂ ਸਬ-ਡਵੀਜਨਾਂ ਵਿਚ ਵੀ ਅਜ਼ਾਦੀ ਦਿਵਸ ਮਨਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਅਗੇ ਦਸਿਆ ਕਿ ਅਜ਼ਾਦੀ ਦਿਵਸ ਦੇ ਮੌਕੇ ਤੇ ਸੁਤੰਤਰਤਾ ਸੰਗਰਾਮੀਆਂ , ਖੇਡਾਂ, ਸਿਖਿਆ ਤੇ ਹੋਰ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲਿਆਂ ਤੋ ਇਲਾਵਾ ਮਿਹਨਤ, ਲਗਨ ਨਾਲ ਅਤੇ ਉਚ ਪ੍ਰਾਪਤੀਆਂ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿਤੇ ਕਿ ਅਜਾਦੀ ਸਮਾਰੋਹ ਵਿਚ ਆਉਣ ਵਾਲੇ ਲੋਕਾਂ ਲਈ ਵਿਸ਼ੇਸ਼ ਟਰੈਫਿਕ ਰੂਟ, ਮੋਬਾਇਲ ਪੁਲਿਸ ਪਾਰਟੀਆਂ ਬਣਾਏ ਜਾਣ ਅਤੇ ਪਾਰਕਿੰਗ ਲਈ ਪਹਿਲਾਂ ਹੀ ਥਾਵਾਂ ਨਿਸ਼ਚਤ ਕੀਤੀਆਂ ਜਾਣ ਤਾਂ ਜੋ ਕਿਸੇ ਤਰਾਂ ਦੀ ਟ੍ਰੈਫਿਕ ਦੀ ਸਮਸਿਆ ਪੇਸ਼ ਨਾ ਆਵੇ ।ਇਸ ਮੌਕੇ ਐਸ.ਡੀ.ਐਮ ਫਰੀਦਕੋਟ/ਕੋਟਕਪੂਰਾ ਸ. ਹਰਜੀਤ ਸਿੰਘ, ਬੀ.ਐਸ ਅਧਿਕਾਰੀ, ਸਹਾਇਕ ਕਮਿਸ਼ਨਰ ਸ:ਬਬਨਜੀਤ ਸਿੰਘ, ਪ੍ਰੋਜੈਕਟ ਡਾਇਰੈਕਟਰ ਆਤਮਾ ਅਮਨਦੀਪ ਕੇਸ਼ਵ, ਜ਼ਿਲਾ ਪ੍ਰੋਗਰਾਮ ਅਫਸਰ ਸ੍ਰੀਮਤੀ ਸ਼ਿੰਦਰ ਪਾਲ ਕੌਰ, ਬਾਗਬਾਨੀ ਅਫਸਰ ਕਿਰਨਜੀਤ ਸਿੰਘ, ਜ਼ਿਲਾ ਗਾਈਡੈਂਸ ਕਾਉਂਸਲਰ ਜਸਬੀਰ ਸਿੰਘ ਜਸੀ ਤੇ ਹੋਰ ਹਾਜ਼ਰ ਸਨ।

Send this to a friend