ਗੁਰਦੁਆਰਾ ਗੁਰੂ ਕਾ ਬਾਗ (ਘੁੱਕੇਵਾਲੀ) ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੋਈ 13 ਕੁ ਮੀਲ ਤੇ ਸਥਿੱਤ ਹੈ। ਗੁਰੂ ਅਰਜਨ ਦੇਵ ਜੀ ਨੇ ਸੰਨ 1583 ਵਿੱਚ ਸਿੱਖੀ ਦੇ ਪ੍ਰਚਾਰ ਦੌਰੇ ਦੌਰਾਨ ਆਪਣੇ ਪਵਿਤੱਰ ਚਰਨ ਇਸ ਜਗ੍ਹਾ ਪਾਏ ਸਨ। ਇਸ ਜਗ੍ਹਾ ਗੁਰਦੁਆਰਾ ਸਾਹਿਬ ਬਣਵਾਇਆ ਗਿਆ। ਇਸ ਗੁਰਦੁਆਰਾ ਸਾਹਿਬ ਦਾ ਨਾਂ ਉਸ ਵੇਲੇ ‘ਰੋੜ ਸਾਹਿਬ’ ਰੱਖਿਆ ਗਿਆ। ਦੂਜੀ ਵਾਰ ਫਿਰ ਦੁਬਾਰਾ ਗੁਰੂ ਅਰਜਨ ਦੇਵ ਸਾਹਿਬ ਇਸ ਅਸਥਾਨ ਤੇ ਪਧਾਰੇ ਤਾਂ ਬਾਬਾ ਲਾਲ ਚੰਦ ਨੇ ਇਸ ਥਾਂ ਬੜਾ ਸੁੰਦਰ ਮਕਾਨ ਬਣਵਾਇਆ ਤੇ ਬੰਜ਼ਰ ਪਈ ਜ਼ਮੀਨ ’ਚ ਬਾਗ ਲਗਵਾ ਦਿੱਤਾ ਤਾਂ ਇਸ ਗੁਰਦੁਆਰਾ ਸਾਹਬ ਦਾ ਨਾਂ ‘ਗੁਰੂ ਕਾ ਬਾਗ’ ਪ੍ਰਸਿੱਧ ਹੋ ਗਿਆ। ਇਸ ਪਵਿਤੱਰ ਧਰਤੀ ਨੂੰ ਨੌਵੇਂ ਸਤਿਗੁਰੂ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈ।ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦ ਸਿੰਘ ਆਪਣੇ ਘਰ ਘਾਟ ਤਿਆਗ ਕੇ ਜੰਗਲਾਂ ਬੇਲਿਆਂ ਵਿੱਚ ਲੁੱਕ ਛਿੱਪ ਕੇ ਦਿਨ ਕੱਟਣ ਲੱਗੇ ਤਾਂ ਇਸ ਸਮੇਂ ’ਚ ਗੁਰਦਆਰਿਆਂ ਦਾ ਪ੍ਰਬੰਧ ਨਿਰਮਲੇ ਸੰਤ ਅਤੇ ਉਦਾਸੀ ਸੰਪਰਦਾਇ ਦੇ ਮਹੰਤਾਂ ਨੇ ਸੰਭਾਲ ਲਿਆ।ਜਦ ਪੰਜਾਬ ਦੀ ਧਰਤੀ ਉ¤ਪਰ ਫਿਰ ਤੋਂ ਸਿੱਖ ਪੰਥ ਦੀ ਤਾਕਤ ਜ਼ੋਰ ਫੜ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸ਼ਕਤੀਸ਼ਾਲੀ ਰਾਜ ਕਾਇਮ ਹੋਇਆ।ਮਹਾਰਾਜਾ ਰਣਜੀਤ ਸਿੰਘ ਨੇ ਇਤਹਾਸਿਕ ਗੁਰਦੁਆਰਿਆਂ ਦੇ ਨਾਂਅ ਕਾਫੀ ਜਾਇਦਾਦਾਂ ਲਵਾਈਆਂ ਤਾਂ ਕਿ ਇੰਨ੍ਹਾਂ ਦੀ ਆਮਦਨ ਦੇ ਨਾਲ ਗੁਰੂ ਘਰ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਪਰ ਜਦ 1849 ਈ: ਵਿੱਚ ਪੰਜਾਬ ਦੀ ਧਰਤੀ ਉ¤ਪਰ ਅੰਗਰੇਜ਼ ਰਾਜ ਕਾਇਮ ਹੋ ਗਿਆ ਤਾਂ ਉਹਨਾਂ ਨੇ ਸਿੱਖੀ ਵਿਸ਼ਵਾਸ਼ ਨੂੰ ਖਤਮ ਕਰਨ ਲਈ ਇੱਕ ਯਤਨ ਆਰੰਭਿਆ ਕਿ ਸਿੱਖਾਂ ਨੂੰ ਗੁਰਦੁਆਰਿਆਂ ਨਾਲੋਂ ਤੋੜਿਆ ਜਾਵੇ। ਇਸ ਲਈ ਅੰਗਰੇਜ਼ਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੰਭਾਲ ਰਹੇ ਮਹੰਤਾਂ ਨੂੰ ਆਪਣੇ ਵੱਸ ਵਿੱਚ ਕੀਤਾ। ਗੁਰਦੁਆਰਿਆਂ ਦੀ ਚੋਖੀ ਆਮਦਨ ਅਤੇ ਦੂਜਾ ਅੰਗਰੇਜ਼ ਰਾਜ ਦੀ ਪੂਰੀ ਹਮਾਇਤ, ਜਿਸ ਕਰਕੇ ਮਹੰਤ ਸ਼ਰਾਬੀ ਅਤੇ ਆਯਾਸ਼ ਹੋ ਗਏ। ਗੁਰਦੁਆਰੇ ਅਯਾਸ਼ੀ ਦੇ ਅੱਡੇ ਬਣ ਗਏ। ਵੀਹਵੀਂ ਸਦੀ ਦੇ ਆਰੰਭ ਵਿੱਚ ਕੁੱਝ ਘਟਨਾਵਾਂ ਘਟੀਆਂ ਜਿੰਨ੍ਹਾਂ ਨੇ ਸਿੱਖ ਹਿਰਦੇ ਵਲੂੰਧਰ ਕੇ ਰੱਖ ਦਿੱਤੇ। ਉਹਨਾਂ ਇਸ ਗੱਲ ਦਾ ਖਿਆਲ ਕੀਤਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਿਆ ਜਾਵੇ। ਦੋ ਘਟਨਾਵਾਂ ਨੇ ਸਿੱਖਾਂ ਨੂੰ ਕੁੱਝ ਜ਼ਿਆਦਾ ਹੀ ਝੰਜੋੜਿਆ ਪਹਿਲੀ ਤਾਂ ਇਹ ਕਿ 1914 ਈ: ਨੂੰ ਕਲਕੱਤੇ ਬਜਬਜ ਘਾਟ ਤੇ ਸ਼ਹੀਦ ਹੋਣ ਵਾਲੇ 22 ਸਿੱਖ ਮੁਸਾਫਿਰਾਂ ਦੇ ਬਾਰੇ ਅੰਗਰੇਜ਼ ਸਰਕਾਰ ਦੀ ਸ਼ਹਿ ਉ¤ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰ. ਅਰੂੜ ਸਿੰਘ ਰਾਹੀਂ ਹੁਕਮਨਾਮਾ ਜਾਰੀ ਕਰਵਾਇਆ ਗਿਆ ਕਿ ਉਹ ਸਿੱਖ ਨਹੀ ਸਨ। ਦੂਜਾ ਜਲ੍ਹਿਆਂ ਵਾਲੇ ਬਾਗ ਵਿੱਚ 1919 ਈ: ਦੀ ਵਿਸਾਖੀ ਨੂੰ ਘਟਨਾ ਘਟੀ ਜਿਸ ਵਿੱਚ 800 ਦੇ ਕਰੀਬ ਸਿੱਖ ਸਨ, ਸ਼ਹੀਦ ਕਰਨ ਵਾਲੇ ਜਨਰਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਸ੍ਰ. ਅਰੂੜ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਜਦ ਪੰਥ ਦਰਦੀਆਂ ਨੇ 5 ਅਕਤੂਬਰ 1920 ਨੂੰ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਤਾਂ ਸਿੱਖ ਪੰਥ ਵਿੱਚ ਇੱਕ ਨਵੀਂ ਜਾਗ੍ਰਿਤੀ ਲਹਿਰ ਪੈਦਾ ਹੋਈ ਜੋ ‘ਗੁਰਦੁਆਰਾ ਸੁਧਾਰ ਲਹਿਰ’ ਦੇ ਨਾਮ ਨਾਲ ਜਾਣੀ ਗਈ। ਇਸ ਸਮੇਂ ਦੌਰਾਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਏ, ਜਿਸ ਨਾਲ ਸਿੱਖ ਪੰਥ ਨੂੰ ਮਜ਼ਬੂਤ ਜਥੇਬੰਦੀ ਪ੍ਰਾਪਤ ਹੋਈ ਅਤੇ ਮਹੰਤ ਸ਼੍ਰੇਣੀ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਛੇਤੀ ਹੀ ਗੁਰਦੁਆਰਿਆਂ ਦਾ ਪ੍ਰਬੰਧ ਸਾਥੋਂ ਖੁੱਸ ਜਾਵੇਗਾ, ਕਿਉਂਕਿ ਗੁਰਦੁਆਰਿਆਂ ਨੂੰ ਉਹ ਆਪਣੀ ਨਿੱਜੀ ਜਾਇਦਾਦ ਅਤੇ ਨਿੱਜੀ ਆਮਦਨ ਦੇ ਸਾਧਨ ਸਮਝਦੇ ਸਨ, ਚਾਹੇ ਸਿੱਖ ਪੰਥ ਨੂੰ ਗੁਰਦੁਆਰਿਆਂ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿੱਚ ਲੈਣ ਲਈ ਕਾਫੀ ਘਾਲਣਾ ਘਾਲਣੀ ਪਈ ਅਤੇ ਕਈ ਕੁਰਬਾਨੀਆਂ ਦੇਣੀਆਂ ਪਈਆਂ। ਅੰਮ੍ਰਿਤਸਰ ਦੇ ਨੇੜ੍ਹੇ ਗੁਰੂ ਕਾ ਬਾਗ ਪਿੰਡ ਘੁੱਕੇਵਾਲੀ ਵਿੱਚ 8 ਫਰਵਰੀ 1921 ਨੂੰ ਉ¤ਥੋਂ ਦੇ ਮਹੰਤ ਸੁੰਦਰ ਦਾਸ ਨੇ ਗੁਰਦੁਆਰਾ ਗੁਰੂ ਕਾ ਬਾਗ ਵਿੱਚ 20 ਬਦਚਲਣ ਔਰਤਾਂ ਲਿਆਦੀਆਂ। ਸਿੱਖਾਂ ਦੇ ਵਿਰੋਧ ਕਰਨ ਤੇ ਉਸਨੇ ਮਾਫੀ ਮੰਗੀ ਤੇ ਕਿਹਾ ਕਿ ਮੈਂ ‘ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਵਾਂਗਾ, ਇਸ ਲਈ ਮੇਰੇ ਕੋਲੋਂ ਗੁਰਦੁਆਰਾ ਸਾਹਿਬ ਦਾ ਕਬਜਾ ਨਾ ਲਿਆ ਜਾਵੇ’।ਸਾਰੇ ਸਿੱਖ ਮੰਨ ਗਏ, ਪਰ ਇਹ ਤਾਂ ਮਹੰਤ ਦੀ ਸਿਰਫ ਚਾਲ ਸੀ। ਜਿਸ ਵਿੱਚ ਉਹ ਕਾਮਯਾਬ ਹੋ ਗਿਆ। ਉਸ ਕੋਲ ਕੋਈ ਹੋਰ ਚਾਰਾ ਨਹੀ ਸੀ, ਕਿਉਂਕਿ ਹੋਰ ਕਈ ਗੁਰਦੁਆਰੇ ਸਿੱਖਾਂ ਨੇ ਮਹੰਤਾਂ ਤੋਂ ਅਜ਼ਾਦ ਕਰਾ ਲਏ ਸਨ।ਅੱਗੇ ਮਹੰਤ ਨੇ ਉ¤ਥੋਂ ਦੇ ਪੁਲਿਸ ਇੰਚਾਰਜ਼ ਮਿ: ਬੀ.ਟੀ ਨਾਲ ਮਿਲ ਕੇ ਇੱਕ ਚਾਲ ਚੱਲੀ। ਜਿਹੜੇ ਸਿੰਘ ਬਾਗ ਵਿੱਚੋਂ ਗੁਰੂ ਘਰ ਦੇ ਲੰਗਰ ਲਈ ਲੱਕੜਾਂ ਕੱਟਣ ਲਈ ਗਏ ਸਨ, ਉਹਨਾਂ ਨੂੰ ਚੋਰੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਤਾਂ ਉ¤ਥੇ ਮੋਰਚਾ ਲੱਗ ਗਿਆ। ਪੰਜ-ਪੰਜ ਸਿੰਘਾਂ ਦੇ ਹੋਰ ਜਥੇ ਭੇਜੇ ਗਏ। ਫਿਰ ਸੌ-ਸੌ ਦੇ ਜਥੇ ਸ੍ਰੀ ਅਕਾਲ ਤਖਤ ਅੰਮ੍ਰਿਤਸਰ ਸਾਹਿਬ ਤੋਂ ਅਰਦਾਸਾ ਸੋਧ ਕੇ ਸ਼ਾਤਮਈ ਰਹਿ ਕੇ ਵਿਰੋਧ ਕਰਨ ਲਈ ਭੇਜਿਆ ਜਾਂਦਾ। ਜਥੇ ਨੂੰ ਗੁਮਟਾਲੇ ਪੁਲ ਤੇ ਘੇਰ ਕੇ ਮਿ. ਬੀ.ਟੀ, ਮਿ. ਲ਼ਾਬ, ਮਿ. ਜੈਕਫਰਸਨ ਦੇ ਹੁਕਮਾਂ ਤੇ ਸਿੰਘਾਂ ਨੂੰ ਵਾਲਾਂ ਤੋਂ ਫੜ੍ਹ ਕੇ ਘਸੀਟਿਆ ਜਾਂਦਾ, ਠੁੱਡ ਮਾਰੇ ਜਾਂਦੇ, ਗੰਦੇ ਛੱਪੜਾਂ ਵਿੱਚ ਸੁੱਟਿਆ ਜਾਂਦਾ, ਉ¤ਪਰ ਘੋੜੇ ਦੌੜਾਏ ਜਾਂਦੇ, ਗੁਪਤ ਅੰਗਾਂ ਤੇ ਸੱਟਾ ਮਾਰੀਆਂ ਜਾਂਦੀਆਂ। ਪਰ ਫਿਰ ਵੀ ਸਿੰਘ ਸ਼ਾਤਮਈ ਰਹਿ ਕੇ ਬਾਰ-ਬਾਰ ਉ¤ਠਦੇ ਤੇ ਫਿਰ ਸਰਕਾਰ ਵੱਲੋਂ ਸਿੰਘਾਂ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਜਾਂਦਾ ਤੇ ਜ਼ੇਲ੍ਹਾਂ ਵਿੱਚ ਸੁੱਟਿਆ ਜਾਂਦਾ। ਜਦ ਇਹ ਮੋਰਚਾ ਲੱਗਿਆ ਹੋਇਆ ਸੀ ਤਾਂ ਅੰਗਰੇਜ਼ ਸਰਕਾਰ ਦੇ ਤਸ਼ਦੱਦ ਸਹਿੰਦਿਆਂ ਨੂੰ ਪੰਡਿਤ ਮਦਨ ਮੋਹਨ ਮਾਲਵੀਆ, ਪਾਦਰੀ ਐਂਡਰਯੂਜ਼, ਸਰੋਜਨੀ ਨਾਇਡੋ, ਭਾਈ ਜੋਧ ਸਿੰਘ ਤੇ ਸਮੂਹ ਅਖਬਾਰਾਂ ਦੇ ਪੱਤਰਕਾਰ ਭਾਈਚਾਰੇ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਇੰਨ੍ਹਾਂ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿ ਤੁਰੇ। ਅੰਗਰੇਜ਼ ਸਰਕਾਰ ਦੀ ਰੱਜ ਕੇ ਨਿੰਦਾ ਹੋਈ। ਮਦਨ ਮੋਹਨ ਮਾਲਵੀਆਂ ਨੇ ਪੰਜਾਬ ਦੇ ਗਵਰਨਰ ਮੈਕਲੇਗਨ ਨੂੰ ਇਹ ਤਸ਼ਦੱਦ ਬੰਦ ਕਰਨ ਲਈ ਕਿਹਾ। ਅੰਤ 13 ਸਤੰਬਰ 1922 ਨੂੰ ਗਵਰਨਰ ਖੁਦ ਗੁਰੂ ਕੇ ਬਾਗ ਪੁੱਜਾ ਤਾਂ ਜਾ ਕੇ ਇਹ ਤਸ਼ਦੱਦ ਬੰਦ ਹੋਇਆ। ਇਸ ਮੋਰਚੇ ਦੌਰਾਨ 800 ਤੋਂ ਜ਼ਿਆਦਾ ਸਿੰਘ ਜ਼ਖਮੀ ਹੋਏ ਤੇ ਕੋਈ 5500 ਤੋਂ ਵੀ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ।ਫਿਰ ਇੱਕ ਰੀਟਾਇਰ ਇੰਜ਼ੀ. ਨੇ ਇਸ ਮਸਲੇ ਦਾ ਹੱਲ ਕੀਤਾ। ਉਸਨੇ ਮਹੰਤਾਂ ਕੋਲੋਂ ਜ਼ਮੀਨ ਪਟੇ ਤੇ ਲੈ ਕੇ ਅਕਾਲੀਆਂ ਦੇ ਸਪੁਰਦ ਕਰ ਦਿੱਤੀ। ਇਸ ਗੁਰਦੁਆਰਾ ਸਾਹਿਬ ਤੇ ਅਕਾਲੀਆਂ ਦਾ ਕਬਜ਼ਾ ਹੋ ਗਿਆ। ਇਸ ਗੱਲ ਦੀ ਖਬਰ ਸਰਕਾਰ ਨੂੰ ਭੇਜੀ ਗਈ ਤਾਂ ਸਰਕਾਰ ਨੇ ਉ¤ਥੋਂ ਪੁਲਿਸ ਹਟਾ ਲਈ ਤੇ ਅਕਾਲੀ ਪੂਰੀ ਤਰ੍ਹਾਂ ਨਾਲ ਇਸ ਜ਼ਮੀਨ ਤੇ ਕਾਬਿਜ ਹੋ ਗਏ। ਗੁਰੂ ਕੇ ਬਾਗ ਦਾ ਮੋਰਚਾ ਫਤਿਹ ਹੋਣ ਨਾਲ ਗੁਰਦੁਆਰਾ ਸੁਧਾਰ ਲਹਿਰ ਹੋਰ ਮਜ਼ਬੂਤ ਹੋ ਗਈ। ਸਿੰਘਾਂ ਦੇ ਸਬਰ ਸੰਤੋਖ ਨਾਲ ਇਹ ਮੋਰਚਾ ਫਤਿਹ ਹੋ ਗਿਆ।ਇਸ ਵਾਰ ਗੁਰਦੁਆਰਾ ਗੁਰੁ ਕਾ ਬਾਗ ਵਿੱਚ ਪ੍ਰੋਗਰਾਮ ਅਨੁਸਾਰ 6 ਅਗਸਤ 2018 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ ਇਸੇ ਦਿਨ ਹੀ ਸਕੂਲੀ ਬੱਚਿਆਂ ਵਿੱਚ ਗੁਰਬਾਣੀ ਕੰਠ, ਭਾਸ਼ਣ, ਧਾਰਮਿਕ ਕਵਿਤਾ, ਕਵੀਸ਼ਰੀ ਅਤੇ ਗੁਰਬਾਣੀ ਕੀਰਤਨ ਦੇ ਮੁਕਾਬਲੇ ਕਰਵਾਏ ਜਾਣਗੇ। 7 ਅਗਸਤ ਨੂੰ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਤੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ 8 ਅਗਸਤ ਦਿਨ ਬੁੱਧਵਾਰ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ। ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਸੱਚਖੰਡ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿ. ਮਾਨ ਸਿੰਘ ਜੀ ਵੀ ਪਹੁੰਚ ਰਹੇ ਹਨ। ਬਾਬਾ ਚਰਨ ਸਿੰਘ ਕਾਰਸੇਵਾ ਗੁਰੂ ਕਾ ਬਾਗ ਵਾਲੇ ਵੀ ਹਾਜ਼ਰੀਆਂ ਭਰਨਗੇ।