83 ਲਾਭਪਾਤਰੀਆਂ ਨੂੰ ਵੰਡੇ 22.66 ਲਖ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ-
ਨਾਭਾ, 6 ਅਗਸਤ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਪੰਜਾਬ ਦੇ ਜੰਗਲਾਤ ਅਤੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਘਟ ਗਿਣਤੀ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ।ਸ. ਧਰਮਸੋਤ ਅਜ ਇਥੇ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਤੇ ਵਿਤ ਨਿਗਮ ਅਤੇ ਪੰਜਾਬ ਪਛੜੀਆਂ ਸ੍ਰੇਣੀਆਂ ਭੋ ਵਿਕਾਸ ਤੇ ਵਿਤ ਨਿਗਮ ਦੇ ਕਰਜ਼ਦਾਰ ਕਿਰਤੀ-ਕਾਮਿਆਂ ਦੇ ਪਟਿਆਲਾ ਜ਼ਿਲ੍ਹੇ ‘ਚ ਮੁਆਫ਼ ਹੋਏ ਕਰਜ਼ਿਆਂ ਦੇ ਰਾਹਤ ਸਰਟੀਫਿਕੇਟ ਲਾਭਪਾਤਰੀਆਂ ਨੂੰ ਵੰਡਣ ਦੀ ਸ਼ੁਰੂਆਤ ਨਾਭਾ ਤੋਂ ਕਰਨ ਪੁਜੇ ਹੋਏ ਸਨ।ਇਸ ਮੌਕੇ ਸ. ਧਰਮਸੋਤ ਨੇ ਕਿਹਾ ਕਿ ਕੈਪਟਨ ਸਰਕਾਰ ਕੰਮ ਕਰਨ ’ਚ ਯਕੀਨ ਕਰਦੀ ਹੈ, ਜਿਸ ਲਈ ਕਿਸਾਨਾਂ ਦੇ ਦੋ ਲਖ ਰੁਪਏ ਤਕ ਦੇ ਕਰਜੇ ਮੁਆਫ਼ ਕਰਨ ਮਗਰੋਂ ਕਿਰਤੀਆਂ-ਕਾਮਿਆਂ ਦੇ 50-50 ਹਜ਼ਾਰ ਰੁਪਏ ਤਕ ਦੇ ਕਰਜ਼ੇ ਵੀ ਮੁਆਫ਼ ਕਰ ਦਿਤੇ ਗਏ ਹਨ। ਉਨ੍ਹਾਂ ਦਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਵਲੋਂ 14269 ਕਰਜ਼ਦਾਰਾਂ ਦੇ 50 ਹਜ਼ਾਰ ਰੁਪਏ ਤਕ ਦੇ ਕਰਜ਼ੇ ਮੁਆਫ਼ ਕੀਤੇ ਜਾ ਚੁਕੇ ਹਨ, ਜਿਨ੍ਹਾਂ ਦੀ ਕੁਲ ਰਾਸ਼ੀ ਲਗਭਗ 46 ਕਰੋੜ ਰੁਪਏ ਬਣਦੀ ਹੈ। ਇਸ ਤੋਂ ਬਿਨ੍ਹਾਂ ਬੈਕਫਿੰਕੋ ਦੇ ਲਾਭਪਾਤਰੀਆਂ ਦੀ ਗਿਣਤੀ 1630 ਅਤੇ ਕੁਲ ਰਾਸ਼ੀ 6.59 ਕਰੋੜ ਬਣਦੀ ਹੈ।ਸ. ਧਰਮਸੋਤ ਨੇ ਦਸਿਆ ਕਿ ਇਕਲੇ ਪਟਿਆਲਾ ਜ਼ਿਲ੍ਹੇ ‘ਚ ਅਜਿਹੇ ਕਰਜ਼ਿਆਂ ਤੋਂ ਰਾਹਤ ਪਾਉਣ ਵਾਲਿਆਂ ਦੀ ਗਿਣਤੀ 928 ਹੈ, ਜ਼ਿਨ੍ਹਾਂ ਨੂੰ 3 ਕਰੋੜ 16 ਲਖ ਰੁਪਏ ਦੀ ਮੁਆਫ਼ੀ ਮਿਲੀ ਹੈ ਜਦੋਂ ਕਿ ਅਜ ਨਾਭਾ ਹਲਕੇ ਦੇ 83 ਲਾਭਪਾਤਰੀਆਂ ਨੂੰ 22 ਲਖ 66 ਹਜ਼ਾਰ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਗਏ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵਚਨਬਧ ਹੈ।ਇਸ ਮੌਕੇ ਪੰਜਾਬ ਕਾਂਗਰਸ ਦੇ ਸਕਤਰ ਮਹੰਤ ਹਰਵਿੰਦਰ ਸਿੰਘ ਖਨੌੜਾ, ਪੀ.ਏ. ਚਰਨਜੀਤ ਬਾਤਿਸ਼, ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਸ਼ੰਟੀ, ਗੁਰਜੰਟ ਸਿੰਘ ਦੁਲਦੀ, ਕਰਨੈਲ ਸਿੰਘ ਸੌਜਾ, ਸਾਬਕਾ ਚੇਅਰਮੈਨ ਹਰਦੇਵ ਸਿੰਘ ਅਗੇਤੀ, ਮੁਸ਼ਤਾਕ ਅਲੀ, ਛਜੂ ਸਿੰਘ ਮਾਂਗੇਵਾਲ, ਸਿਰੰਦਰ ਸਿੰਘ ਚੌਹਾਨ, ਚਮਕੌਰ ਸਿੰਘ, ਪੀ.ਏ. ਕਾਬਲ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਪਟਿਆਲਾ ਸ. ਗੁਰਿੰਦਰ ਜੀਤ ਸਿੰਘ ਧਾਲੀਵਾਲ, ਐਸ.ਸੀ. ਨਿਗਮ ਦੇ ਡੀ.ਐਮ. ਸੂਰਿਆ ਮੋਹਨ, ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਭਲਾਈ ਅਫ਼ਸਰ ਅਸ਼ੀਸ਼ ਕਥੂਰੀਆ, ਤਹਿਸੀਲ ਭਲਾਈ ਅਫ਼ਸਰ ਇਨਾਇਤ, ਬੈਕਫਿੰਕੋ ਦੇ ਫ਼ੀਲਡ ਅਫ਼ਸਰ ਗੀਤਾ ਰਾਣੀ ਸਮੇਤ ਹੋਰ ਪਤਵੰਤੇ ਮੌਜੂਦ ਸਨ।