ਘਨੌਰ, 3 ਅਗਸਤ (ਭਾਗ ਸਿੰਘ)- ਥਾਣਾ ਗੰਡਾਖੇੜੀ ਪੁਲਿਸ ਨੇ ਚੋਰੀ ਦੇ 12ਮੋਟਰਸਾਈਕਲਾ ਸਮੇਤ 5 ਕਥਿਤ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।ਐਸ ਐਸ ਪੀ ਪਟਿਆਲਾ ਮਨਦੀਪ ਸਿੰਘ ਸਿਧੂ ਅਤੇ ਡੀ ਐਸ ਪੀ ਸਰਕਲ ਘਨੌਰ ਅਸ਼ੋਕ ਕੁਮਾਰ ਦੀਆਂ ਹਦਾਇਤਾਂ ਮੁਤਾਬਕ ਥਾਣਾ ਖੇੜੀ ਗੰਢਿਆਂ ਦੇ ਮੁਖ ਅਫਸਰ ਸਬ ਇੰਦਪੇਕਟਰ ਪ੍ਰੇਮ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਹਰਦੀਪ ਸਿੰਘ ਪੁਲਸ ਪਾਰਟੀ ਸਮੇਤ ਹਰਪਾਲਪੁਰ ਵਿਖੇ ਮੌਜੂਦ ਸਨ।ਪੁਲਸ ਪਾਰਟੀ ਨੂੰ ਇਤਲਾਹ ਮਿਲੀ ਕਿ ਗੁਰਜੰਟ ਸਿੰਘ ਉਰ?ਫ ਬੰਟੀ ਪੁਤਰ ਭਰਪੁਰ ਸਿੰਘ ਖਾਨਪੁਰ ਬੜਿੰਗ ਲਵਪ੍ਰੀਤ ਸਿੰਹ ਉਰਫ ਲਵੀ ਪੁਤਰ ਸ਼ਿਵ ਕੁਮਾਰ ਗੁਰਵਿੰਦਰ ਸਿੰਘ ਉਰਫ ਜਿੰਦਾ ਪੁਤਰ ਗੁਰਦੀਪ ਸਿੰਘ ਜਸ਼ਨ ਪ੍ਰੀਤ ਸਿੰਘ ਉਰਫ਼ ਦਰਸ਼ਨ ਸਿੰਘ ਪੁਤਰ ਅਮਰੀਕ ਸਿੰਘ ਸਿਮਰਨਜੀਤ ਸਿੰਹ ਉਰਫ ਸਿਮਰ ਪੁਤਰ ਸਰਦੂਲ ਸਿੰਘ ਸਾਰੇ ਮੋਟਰਸਾਇਕਿਲ ਚੋਰੀ ਕਰਕੇ ਅਗੇ ਵੇਚਣ ਦੇ ਆਦੀ ਹਨ ਅਤੇ ਉਨ੍ਹਾਂ ਨੇ ਵਖ ਵਖ ਥਾਵਾਂ ਤੋਂ ਮੋਟਰਸਾਈਕਲ ਚੌਰੀ ਕੀਤੇ ਹੋਏ ਹਨ। ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਸਨੋਲੀਆਂ ਗੰਦੇ ਨਾਲੇ ਕੋਲ ਨਾਕਾਬੰਦੀ ਕਰਕੇ ਉਕਤ 6 ਵਿਚੋਂ ਗੁਰਜੰਟ ਸਿੰਘ, ਲਵਪ੍ਰੀਤ ਸਿੰਘ,ਗੁਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਪਰਵਿੰਦਰ ਸਿੰਘ ਨੂੰ ਕਾਬੂ ਕਰ ਲਿਆ।ਪੰਜੇ ਤਿੰਨ ਮੋਟਰਸਾਈਕਲਾ ਤੇ ਆ ਰਹੇ ਸਨ।ਪੁਛਗਿਛ ਦੌਰਾਨ ਉਨ੍ਹਾਂ ਕੋਲੋ ਚੋਰੀ ਦੇ ਕੁਲ 12 ਮੋਟਰਸਾਈਕਲ ਅਤੇ 2 ਮੋਟਰਸਾਈਕਲਾ ਦੀਆਂ ਚਾਸੀਆਂ ਬਰਾਮਦ ਹੋਈਆਂ।ਪੁਛਗਿਛ ਦੌਰਾਨ ਇਹਨਾਂ ਨੇ ਮਨਿਆ ਕਿ ਇਹ ਮੋਟਰਸਾਈਕਲ ਰਾਜਪੁਰਾ ਸਿਟੀ, ਬਨੂੰੜ, ਸ਼ਾਹਬਾਦ ਅਤੇ ਲਾਡਵਾ ਤੋਂ ਚੋਰੀ ਕੀਤੇ ਸਨ।ਛੇਵਾਂ ਦੋਸ਼ੀ ਸਿਮਰਨਜੀਤ ਜੀਤ ਸਿੰਘ ਫਰਾਰ ਹੈ।