ਬਨੂੜ, 1 ਅਗਸਤ (ਸੂਦ)- ਬਨੂੜ ਖੇਤਰ ਵਿਚ ਆੜ੍ਹਤੀਆਂ ਦੇ ਵਲੋਂ ਲਗਾਇਆ ਜਾ ਰਹੀਆਂ ਨਜਾਇਜ਼ ਸਬਜ਼ੀ ਮੰਡੀਆਂ ਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਕੋਈ ਵੀ ਕਾਰਵਾਈ ਕਰਨ ਵਿਚ ਅਸਮਰਥ ਲਗ ਰਹੇ ਹਨ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵਲੋਂ ਕੋਈ ਵੀ ਕਾਰਵਾਈ ਨਾ ਕਰਨ ਤੇ ਆੜ੍ਹਤੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਰਹੇ ਹਨ। ਮਾਰਕੀਟ ਕਮੇਟੀ ਬਨੂੜ ਦੇ ਸਕਤਰ ਨੇ ਇੰਨਾ ਨਜਾਇਜ਼ ਮੰਡੀਆਂ ਨੂੰ ਬੰਦ ਕਰਵਾਉਣ ਦੇ ਲਈ ਪੁਲਿਸ ਫੋਰਸ ਦੀ ਮੰਗ ਕੀਤੀ ਸੀ।ਬਨੂੜ ਮਾਰਕੀਟ ਕਮੇਟੀ ਦੇ ਅਧੀਨ ਜਲਾਲਪੁਰ ਪਿੰਡ ਵਿਚ ਮੰਡੀ ਨੂੰ ਸਥਾਪਿਤ ਕੀਤਾ ਗਿਆ ਸੀ। ਸਬਜ਼ੀ ਮੰਡੀ ਦੇ ਅਧੀਨ ਕਰੀਬ 17 ਲਾਇਸੰਸ ਹੋਲਡਰ ਆੜ੍ਹਤੀ ਕੰਮ ਕਰਦੇ ਹਨ।ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਨੇ ਕਿਹਾ ਕਿ ਦੋ
ਅੜਤੀ ਹੀ ਜਲਾਲਪੁਰ ਮੰਡੀ ਵਿਚ ਕੰਮ ਕਰ ਰਹੇ ਹਨ ਬਾਕੀ ਦੇ ਆੜ੍ਹਤੀ ਨਜਾਇਜ਼ ਤੋਰ ਤੇ ਪਿੰਡਾ ਵਿਚ ਨਜਾਇਜ਼ ਮੰਡੀਆਂ ਲਗਾ ਰਹੇ ਹਨ।ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਆਪਸੀ ਮਿਲੀ ਭੁਗਤ ਨਾਲ ਹੀ ਇਹ ਧੰਦਾ ਚਲ ਰਿਹਾ ਹੈ।ਬਲਵੰਤ ਸਿੰਘ ਨੇ ਕਿਹਾ ਕਿ ਅਜ ਕਲ ਮਿਰਚ ਦੀ ਫ਼ਸਲ ਦਾ ਕਿਸਾਨ ਇੰਨਾ ਮੰਡੀਆਂ ਵਿਚ ਲੈ ਕੇ ਆ ਰਹੇ ਹਨ।ਰੋਜ਼ਾਨਾ ਹੀ 25 ਦੇ ਕਰੀਬ ਟਰਕ ਲੋੜ ਹੋ ਕੇ ਵਖ ਵਖ ਸ਼ਹਿਰਾਂ ਦੀਆ ਮੰਡੀਆਂ ਵਿਚ ਇੰਨਾ ਨਜਾਇਜ਼ ਮੰਡੀਆਂ ਵਿਚੋਂ ਨਿਕਲਦੇ ਹਨ।ਮੌਸਮ ਖ਼ਰਾਬ ਹੈ ਅਤੇ ਮੰਡੀ ਦਾ ਕੰਮ ਵੀ ਅਧੂਰਾ ਹੈ ਜਲਾਲਪੁਰ ਸਬਜ਼ੀ ਮੰਡੀ ਦਾ ਕੰਮ ਵੀ ਅਧੂਰਾ ਹੈ ਇਥੇ ਸੈਂਡ ਅਤੇ ਫੜ ਵੀ ਬਣਾਇਆ ਜਾਣਾ ਹੈ। ਰਾਤ ਨੂੰ ਕੰਮ ਕਰਨ ਵਾਸਤੇ ਲਾਇਟਾ ਵੀ ਲਗਵਾਉਣੀਆਂ ਹਨ। ਮੌਸਮ ਖ਼ਰਾਬ ਚਲ ਰਿਹਾ ਹੈ ਇਸ ਤਰਾਂ ਇਥੇ ਸਬਜ਼ੀ ਦਾ ਕੰਮ ਕਰਨਾ ਵੀ ਮੁਸ਼ਕਿਲ ਹੈ। ਸੜਕ ਤੋ ਮੰਡੀ ਤਕ ਦੀ ਸੜਕ ਵੀ ਅਧੂਰੀ ਹੈ ਅਗਲੀ ਸਬਜ਼ੀ ਗੋਭੀ ਦੀ ਫ਼ਸਲ ਦੇ ਲਈ ਇਥੇ ਮੰਡੀ ਲਗਾਈ ਜਾਵੇਗੀ।