April 25, 2026 3:30 am

12 ਬੋਰ, 315 ਬੋਰ ਪਿਸਟਲਾਂ ਤੇ 5 ਕਾਰਤੂਸਾਂ ਸਮੇਤ ਦੋ ਕਾਬੂ

ਖੰਨਾ, 1 ਅਗਸਤ (ਲਾਲ ਸਿੰਘ ਮਾਗਟ)- ਸ਼੍ਰੀ ਧਰੁਵ ਦਹਿਆ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਰਛਪਾਲ ਸਿੰਘ ਡੀਐਸਪੀ ਪਾਇਲ, ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਖੰਨਾ, ਇੰਸਪੈਕਟਰ ਮਨਜੀਤ ਸਿੰਘ ਐਸਐਚਓ ਥਾਣਾ ਮਲੌਦ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਪੁਲੀ ਸੂਆ ਪਿੰਡ ਚੋਮੋ ਕੋਲ ਦੋ ਵਿਅਕਤੀਆਂ ਨੂੰ ਪਿਸਟਲ 12 ਬੋਰ ਦੇਸੀ ਤੇ 5 ਕਾਰਤੂਸ, ਇਕ 12 ਬੋਰ ਅਤੇ 315 ਬੋਰ ਪਿਸਟਲ ਸਮੇਤ ਕਾਬੂ ਕੀਤਾ। ਪੁਲਿਸ ਸੂਤਰਾਂ ਅਨੁਸਾਰ ਨਾਕਾਬੰਦੀ ਦੌਰਾਨ ਪਾਇਲ ਸਾਈਡ ਵੱਲੋ ਦੋ ਵਿਅਕਤੀ ਪੈਦਲ ਚਲੇ ਆ ਰਹੇ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਨੂੰ ਮੁੜਨ ਲੱਗੇ ਜਿੰਨ੍ਹਾਂ ਸ਼ੱਕ ਦੀ ਬਿਨਾਹ ਪਰ ਰੋਕ ਕੇ ਕਾਬੂ ਕੀਤਾ। ਜਿੰਨ੍ਹਾਂ ਵਿੱਚੋ- ਇਕ ਨੇ ਆਪਣਾ ਨਾਮ ਰਾਜ ਕੁਮਾਰ ਰਾਜੂ ਪੁੱਤਰ ਰਾਜੇਸ਼ ਕੁਮਾਰ ਵਾਸੀ ਅਰਜੁਨ ਨਗਰ ਲਾਡੋਵਾਲੀ ਜਲੰਧਰ ਦੱਸਿਆ ਜਿਸ ਦੇ ਮੋਢੇ ਵਿੱਚ ਬੈਗ ਵੀ ਟੰਗਿਆ ਹੋਇਆ ਸੀ, ਜਿਸ ਦੀ ਤਲਾਸ਼ੀ ਕਰਨ ਪਰ ਡੱਬ ਵਿੱਚੋਂ ਪਿਸਟਲ 12 ਬੋਰ ਦੇਸੀ ਅਤੇ ਬੈਗ ਵਿੱਚੋ- 05 ਕਾਰਤੂਸ 12 ਬੋਰ ਬ੍ਰਾਮਦ ਹੋਏ। ਇਸੇ ਤਰ੍ਹਾਂ ਦੂਸਰੇ ਵਿਅਕਤੀ ਨੇ ਪੁੱਛਣ ਪਰ ਆਪਣਾ ਨਾਮ ਪਰਨਲ ਕੁਮਾਰ ਉਰਫ ਮਨੀ ਪੁੱਤਰ ਨਰੇਸ਼ ਕੁਮਾਰ ਵਾਸੀ ਮਕਾਨ ਨੰਬਰ 407 ਨੇੜੇ ਕੰਪਨੀ ਬਾਗ ਜਿੰਦਲ ਰੋਡ ਜਲੰਧਰ ਦੱਸਿਆ ਜਿਸ ਦੀ ਤਲਾਸ਼ੀ ਕਰਨ ਪਰ ਡੱਬ ਵਿੱਚੋ- 315 ਬੋਰ ਬਿੰਨ੍ਹਾਂ ਕਾਰਤੂਸ ਪਿਸਟਲ ਬ੍ਰਾਮਦ ਹੋਈ। ਜਿਸ ਤੇ ਉਕਤ ਵਿਅਕਤੀਆ ਦੇ ਖਿਲਾਫ ਮੁਕੱਦਮਾ ਨੰਬਰ ਅਸਲਾ ਐਕਟ ਥਾਣਾ ਮਲੌਦ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ।

Send this to a friend