ਚੰਡੀਗੜ੍ਹ, 1 ਅਗਸਤ- ਮੈਂ ਅਕੇਲਾ ਚਲਾ ਥਾ ਜਾਨਿਬ ਮੰਜਿਲ ਮਗਰ,ਲੋਗ ਸਾਥ ਆਤੇ ਗਏ ਕਾਰਵਾਂ ਬਨਤਾ ਗਿਆ, ਇਹ ਚਿਰ ਪਰਿਚਤ ਸ਼ੈਅਰ ਕਲ ਰਾਜੀਵ ਖੋਸਲਾ ਦੀ ਫੈਅਰਵੈਲ ਪਾਰਟੀ ਤੇ ਸੁਨਣ ਨੂੰ ਮਿਲਿਆ ਤਾਂ ਦਿਮਾਗ ਵਿਚ ਫਿਲਮ ਦੀ ਰੀਲ ਵਾਂਗ ਪਿਛਲੇ ਸਾਰੇ ਸੀਨ ਯਾਦ ਆਉਣੇ ਸ਼ੁਰੂ ਹੋ ਗਏ ਜਿਸ ਸਾਲ ਵਿਚ ਮੈਂ ਆਪਣਾ ਟੀਵੀ ਚੈਨਲ ਦਾ ਸਫਰ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਦਾ ਹਸਦਾ ਚੇਹਰਾ ਮੇਰੀਆਂ ਅਖਾਂ ਸਾਮਣੇ ਆ ਗਿਆ ਉਸ ਵਕਤ ਰਾਜੀਵ ਖੋਸਲਾ ਨੂੰ ਡਿਪਟੀ ਡਾਇਰੈਕਟਰ ਬਣਿਆ ਮਸਾਂ ਅਠ ਕੁ ਮਹੀਨੇ ਹੋਏ ਸਨ ਸਾਡਾ ਵੀ ਬਹੁਤਾ ਆਉਣ ਜਾਣ ਹਰਿਆਣਾ ਵਿਚ ਘਟ ਹੀ ਸਾਰਾ ਸਟਾਫ ਇਹਨਾਂ ਦੀ ਬਹੁਤ ਇਜਤ ਕਰਦਾ ਦਿਨ ਮਹੀਨੇ ਸਾਲ ਗੁਜਰਦੇ ਕਦੋਂ ਨੋਕਰੀ ਦਾ ਆਖਰੀ ਪੜਾਅ ਆ ਗਿਆ ਸਮੇਂ ਨੇ ਇਸ ਨੋਜਵਾਨ ਨੂੰ ਕਾਫੀ ਪਰਪਕ ਕਰਕੇ ਇਕ ਮੇਹਨਤੀ , ਸੂਝਵਾਨ ਅਤੇ ਦੂਰ ਅੰਦੇਸ਼ੀ ਵਾਲਾ ਅਧਿਕਾਰੀ ਬਣਾ ਦਿਤਾ ਜੋ ਅਜ ਵੀ ਪਹਿਲਾਂ ਵਾਂਗ ਖਿੜੇ ਮਥੇ ਹਰ ਕਿਸੇ ਦੇ ਕੰਮ ਨੂੰ ਖਿੜੇ ਮਥੇ ਕਰਕੇ ਤੋਰ ਦੇਂਦਾ ਖੋਸਲਾ ਦੇ ਮਥੇ ਤੇ ਅਜ ਤਕ ਕਿਸੇ ਨੇ ਸ਼ਿਕਨ ਨਹੀਂ ਦੇਖੀ ਲੋਕਾਂ ਦਾ ਕੀਤਾ ਕੰਮ ਹੀ ਇਹਨਾਂ ਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਸੀ ਰਾਜੀਵ ਖੋਸਲਾ ਦੀ ਫੈਅਰਵੈਲ ਪਾਰਟੀ ਦੇ ਮੁਖ ਮਹਿਮਾਨ ਸਨ ਪਬਲਿਕ ਰਿਲੇਸ਼ਨ ਵਿਭਾਗ ਹਰਿਆਣਾ ਦੇ ਡੀ ਜੀ ਸਮੀਰ ਪਾਲ ਸਰੋ ,ਸੁਧਾਂਸ਼ੂ ਗੋਤਮ,ਗਲ ਕੀ ਵਿਭਾਗ ਦੇ ਸਾਰੇ ਅਧਿਕਾਰੀ,ਕਰਮਚਾਰੀ ਇਸ ਪਾਰਟੀ ਤੇ ਹੁਮ ਹਮਾਕੇ ਪੁਜੇ ਸਨ ਮਹਿਲਾ ਅਧਿਕਾਰੀ ਵੀ ਪਹੁੰਚੇ ਸਨ ਮਾਨੋ ਵਿਆਹ ਦਾ ਮਾਹੋਲ ਬਣਿਆ ਹੋਇਆ ਸੀ,ਖੋਸਲਾ ਦਾ ਵਿਭਾਗ ਵਿਚ ਬਿਤਾਇਆ ਹਰ ਪਲ ਹਰ ਸਾਥੀ ਨੂੰ ਇਸ ਤਰਾਂ ਯਾਦ ਸੀ ਜਿਵੇਂ ਕਲ ਦੀ ਗਲ ਹੋਵੇ ਡੀ ਜੀ ਸਮੀਰ ਪਾਲ ਸਰੋ,ਡਿਪਟੀ ਡਾਇਰੈਕਟਰ ਸੁਧਾਂਸ਼ੂ ਗੋਤਮ ਅਤੇ ਸਾਰੇ ਸਟਾਫ ਨੇ ਰਾਜੀਵ ਖੋਸਲਾ,ਉਹਨਾਂ ਦੀ ਧਰਮਪਤਨੀ ਕਮਲੇਸ਼ ਖੋਸਲਾ ਨੂੰ ਬੁਕੇ ਤੇ ਤੋਹਫੇ ਦੇਕੇ ਸਨਮਾਨਿਤ ਕੀਤਾ ਖੋਸਲਾ ਦੇ ਸ਼ਾਨਦਾਰ ਸਫਰ ਬਾਰੇ ਜਲਾਲੂਦੀਨ,ਸਤੀਸ਼ ਮੈਹਰਾ,ਰਾਜ ਸਿੰਘ, ਡਾਂ ਵੈਦ ਪ੍ਰਕਾਸ਼,ਸੁਧਾਸ਼ੂ ਗੋਤਮ ਅਤੇ ਡੀ ਜੀ ਸਮੀਰ ਪਾਲ ਸਰੋ ਨੇ ਆਪਣੇ ਆਪਣੇ ਅਨੁਭਵ ਸਾਂਝਾ ਕੀਤੇ ਮੰਚ ਸੰਚਾਲਨ ਸੁਨੀਲ ਮੋਂਗਾ ਵਲੌਂ ਬਾਖੂਬੀ ਨਿਭਾਇਆ ਗਿਆ ਅੰਤ ਵਿਚ ਅਡੀਸ਼ਨਲ ਡਾਇਰੈਕਟਰ ਰਾਜੀਵ ਖੋਸਲਾ ਨੇ ਸਾਰੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਤੇ ਕਿਹਾ ਜੋ ਸਨਮਾਨ ਮੈਂਨੂੰ ਤੁਹਾਡੇ ਸਾਰਿਆਂ ਤੋਂ ਮਿਲਿਆ ਹੋ ਮੈਂ ਸਾਰੀ ਜਿੰਦਗੀ ਤੁਹਾਡਾ ਰਿਣੀ ਰਵਾਂਗਾ