April 25, 2026 3:30 am

ਥਾਣਾ ਬਾਲਿਆਂਵਾਲੀ ਦੀ ਪੁਲੀਸ ਵੱਲੋਂ ਨਸ਼ੇ ਦੀਆਂ ਗੋਲੀਆਂ ਸਮੇਤ 2 ਕਾਬੂ

ਰਾਮਪੁਰਾ ਫੂਲ, 1 ਅਗਸਤ (ਮਨਪ੍ਰੀਤ ਸਿੰਘ ਗਿੱਲ)- ਅੱਜ ਥਾਣਾ ਬਾਲਿਆਂਵਾਲੀ ਦੀ ਪੁਲੀਸ ਵਲੋਂ 2 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਐਸ.ਐਚ.ਓ. ਭੁਪਿੰਦਰ ਸਿੰਘ ਨੇ ਦੱਸਿਆ ਐਸ.ਐਸ.ਪੀ. ਬਠਿੰਡਾ ਡਾ. ਨਾਨਕ ਸਿੰਘ ਵਲੋਂ ਚਲਾਈ ਗਈ ਨਸ਼ਿਆਂ ਵਿਰੋਧੀ ਮੁਹਿੰਮ ਤਹਿਾ ਬੀਤੀ ਦੇਰ ਰਾਤ ਉਹ ਪਿੰਡ ਢੱਡੇ ਦੇ ਪੈਟਰੋਲ ਪੰਪ ਨੇੜੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਮੋਟਰਸਾਈਕਲ ਡਿੰਮ ਲਾਈਟ ‘ਚ ਆਉਂਦਾ ਵਿਖਾਈ ਦਿੱਤਾ ਜਿਸ ‘ਤੇ 2 ਮੋਨੇ ਵਿਅਕਤੀ ਸਵਾਰ ਸਨ। ਉਕਤ ਵਿਅਕਤੀਆਂ ਵਿਚੋਂ ਪਿਛਲੇ ਵਿਅਕਤੀ ਕੋਲ ਇਕ ਲਿਫਾਫਾ ਫੜਿਆ ਹੋਇਆ ਸੀ। ਸ਼ੱਕ ਹੋਣ ‘ਤੇ ਜਦ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 36 ਪੱਤੇ (ਕੁੱਲ 360 ਗੋਲੀਆਂ) ਐਲਪਰਾਸੇਫ-0.5 ਦੇ ਬਰਾਮਦ ਹੋਏ ਜਦ ਇਕ ਦੂਸਰ ਵਿਅਕਤੀ ਦੇ ਕਮੀਜ ਦੀ ਜੇਬ ਵਿਚੋਂ 24 ਪੱਤੇ (240 ਗੋਲੀਆਂ) ਐਲਪਰਾਸੇਫ-0.5 ਸਮੇਤ ਕੁੱਲ 600 ਗੋਲੀਆਂ ਬਰਾਮਦ ਹੋਈਆਂ ਹਨ। ਤਫਤੀਸ਼ੀ ਅਫਸਰ ਧਰਮ ਸਿੰਘ ਅਤੇ ਮੁੱਖ ਮੁਨਸ਼ੀ ਕਰਨੈਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਛਾਣ ਹਾਕਮ ਸਿੰਘ ਵਾਸੀ ਢੱਡੇ ਅਤੇ ਦਰਸ਼ਨ ਸਿੰਘ ਵਾਸੀ ਰਾਮਨਿਵਾਸ ਵਜੋਂ ਹੋਈ ਹੈ ਜਿਨ੍ਹਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਬਾਲਿਆਂਵਾਲੀ ਵਿਖੇ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਲਾਕੇ ‘ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਜਾਂ ਤਾਂ ੁਇਹ ਕੰਮ ਬੰਦ ਕਰ ਦੇਣ ਨਹੀਂ ਤਾਂ ਪੰਜਾਬ ਪੁਲੀਸ ਵਲੋਂ ਬਖਸ਼ੇ ਨਹੀਂ ਜਾਣਗੇ।

Send this to a friend