April 25, 2026 3:30 am

ਮਹਾਰਾਣੀ ਲੇਡੀਜ਼ ਕਲੱਬ ਪਟਿਆਲਾ ਵੱਲੋਂ ‘ਡਰੈਸ ਐਜ਼ ਸੀਮੀਲਰ’ ਵਿਸ਼ੇ ’ਤੇ ਮੁਕਾਬਲਾ

ਪਟਿਆਲਾ, 1 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਅੱਜ ਮਹਾਰਾਣੀ ਲੇਡੀਜ਼ ਕਲੱਬ, ਪਟਿਆਲਾ ਵਲੋਂ ਕਲੱਬ ਦੀ ਪ੍ਰਧਾਨ ਸ੍ਰੀਮਤੀ ਅਪਰਾ ਭੱਲਾ ਦੀ ਅਗਵਾਈ ਵਿੱਚ ਡਰੈਸ ਐਜ ਸੀਮੀਲਰ ਵਿਸ਼ੇ ਤੇ ਇੱਕ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਕਲੱਬ ਦੀਆਂ ਸਾਰੀਆਂ ਮੈਬਰਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਸ੍ਰੀਮਤੀ ਨੀਰੂ ਭੱਲਾ ਨੇ ਬਤੌਰ ਜੱਜ ਭੂਮਿਕਾ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾਈ। ਇਸ ਮੌਕੇ ਪਿੰਕੀ ਚੰਨੀ ਅਤੇ ਪੰਮੀ ਬਿੰਦਰਾ ਪਹਿਲੇ ਸਥਾਨ ਤੇ, ਰਾਣੀ ਸਿੱਧੂ ਅਤੇ ਅਮਨ ਦੂਜੇ ਸਥਾਨ ਤੇ, ਸ੍ਰੀਮਤੀ ਸੰਗੀਤਾ ਪਾਂਡਵ,ਮਧੂ ਵਾਲੀਆ, ਰਾਣੀ ਵਾਲੀਆ ਅਤੇ ਨੀਰੂ ਗੁਪਤਾ ਤੀਜੇ ਸਥਾਨ ਤੇ ਰਹੇ। ਇਸ ਮੌਕੇ ਤੇ ਕਲੱਬ ਦੀ ਪ੍ਰਧਾਨ ਸ੍ਰੀਮਤੀ ਅਪਰਾ ਭੱਲਾ, ਮੀਤ ਪ੍ਰਧਾਨ ਪਿੰਕੀ ਚੰਨੀ ਅਤੇ ਸਕੱਤਰ ਵੰਦਨਾ ਭਾਰਤ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਮੈਬਰਾਂ ਦਾ ਧੰਨਵਾਦ ਕੀਤਾ।

Send this to a friend