April 24, 2026 4:55 pm

ਦੁਕਾਨਾਂ ਬੰਦ ਕਰਕੇ ਪ੍ਰਸ਼ਾਸ਼ਨ ਖਿਲਾਫ਼ ਬਰਨਾਲਾ ਦੀ ਕੈਮਿਸਟ ਐਸੋਸੀਏਸ਼ਨ ਨੇ ਪ੍ਰਗਟਾਇਆ ਰੋਸ

ਬਰਨਾਲਾ, 31 ਜੁਲਾਈ (ਕਮਲਜੀਤ ਸਿੰਘ ਮਾਨ)- ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਉਪਰ ਬਰਨਾਲਾ ਦੀ ਕੈਮਿਸਟ ਐਸੋਸੀਏਸ਼ਨ ਵੱਲੋ ਪੁਲਿਸ ਅਤੇ ਸਿਵਲ ਪ੍ਰਸਾਸਨ ਵੱਲੋ ਨਸ਼ੇ ਤੇ ਕਾਬੂ ਪਾਉਣ ਦੀ ਆੜ ਵਿਚ ਦਵਾਈਆਂ ਦੇ ਧੰਦੇ ਵਿਚ ਸਿੱਧੀ ਦਖਲਅੰਦਾਜੀ ਦੇ ਰੋਸ ਵਜੋ ਅਪਣੇ ਸੰਕੇਤਕ ਲਗਾਤਾਰ ਦੋ ਦਿਨ ਦੇ ਬੰਦ ਤੋ ਬਾਅਦ ਅੱਜ ਸਮੁੱਚੇ ਦਿਨ ਲਈ ਰੋਸ ਵਜੋ ਕਾਰੋਬਾਰਾਂ ਦੇ ਸ਼ਟਰ ਸੁੱਟ ਕੇ ਦੁਕਾਨਾਂ ਬੰਦ ਰੱਖੀਆ। ਕਮਲਦੀਪ ਸਿੰਘ, ਸੁਨੀਲ ਮੰਗਲਾ, ਨਰਿੰਦਰ ਅਰੋੜਾ, ਜੋਨੀ ਬਾਂਸਲ, ਦਨੇਸ਼ ਕੁਮਾਰ, ਜਿੰਦਰਪਾਲ ਪਾਲ ਕਾਕਾ ਆਦਿ ਨੇ ਦੱਸਿਆਂ ਕਿ ਨਸ਼ਿਆਂ ਦੀ ਆੜ ਵਿਚ ਪੁਲਿਸ ਪ੍ਰਸਾਸਨ ਦਵਾਈ ਵਿਕਰੇਤਾਵਾਂ ਨੂੰ ਨਜਾਇਜ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਜਲੀਲ ਕਰ ਰਹੇ ਹਨ ਜਦਕਿ ਅਜਿਹੇ ਅਨਸਰਾਂ ਖਿਲਾਫ ਕੈਮਿਸਟ ਐਸੋਸੀਏਸ਼ਨ ਅਪਣੇ ਪੱਧਰ ਉਪਰ ਪਹਿਲਾਂ ਵੀ ਪ੍ਰਸਾਸਨ ਨੂੰ ਸੁਚੇਤ ਕਰ ਚੁੱਕੀ ਹੈ ਕਿ ਨਸ਼ਾਂ ਵੇਚਣ ਵਾਲਿਆਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀ ਜਦਕਿ ਹਰੇਕ ਸ਼ਹਿਰ ਅੰਦਰ ਨਸ਼ਾਂ ਵੇਚਣ ਵਾਲਿਆਂ ਖਿਲਾਫ ਐਸੋਸੀਏਸ਼ਨ ਨਿੱਤਰਦੀ ਹੈ ਪਰ ਫੇਰ ਵੀ ਨਸ਼ਿਆਂ ਦੀ ਵਿਕਰੀ ਲਈ ਸਮੁੱਚੇ ਕਾਰੋਬਾਰੀਆਂ ਨੂੰ ਘਸੀਟਿਆ ਜਾਂਦਾ ਹੈ। ਐਸੋਸੀਏਸ਼ਨ ਦੇ ਆਗੂਆਂ ਨੇ ਦਵਾਈ ਵਿਕਰੇਤਾਵਾਂ ਦੀਆਂ ਦੁਕਾਨਾਂ ਉਪਰ ਪੁਲਿਸ ਵੱਲੋ ਡਰੱਗ ਇੰਸਪੈਕਟਰ ਦੀ ਗੈਰ ਮੌਜੂਦਗੀ ਵਿਚ ਮਾਰੇ ਜਾ ਰਹੇ ਛਾਪੇ ਨਾ ਬਰਦਾਸ਼ਤਯੋਗ ਕਾਰਵਾਈ ਕਰਾਰ ਦਿੱਤੀ ਹੈ ਕਿਉਕਿ ਡੀ.ਆਈ ਤੋ ਬਿਨ੍ਹਾਂ ਪੁਲਿਸ ਨੂੰ ਦਵਾਈਆਂ ਦੀ ਦੁਕਾਨ ਉਪਰ ਜਿੱਥੇ ਛਾਪੇਮਾਰੀ ਦੇ ਕੋਈ ਅਧਿਕਾਰ ਨਹੀ ਹਨ, ਉਥੇ ਉਨ੍ਹਾਂ ਨੂੰ ਦਵਾਈਆਂ ਬਾਰੇ ਵੀ ਕੋਈ ਗਿਆਨ ਨਹੀ ਪਰ ਸਭ ਕੁਝ ਦੇ ਬਾਵਜੂਦ ਵੀ ਪੁਲਿਸ ਸਿੱਧੀ ਦਖਲਅੰਦਾਜੀ ਤੋ ਗੁਰੇਜ ਨਹੀ ਕਰ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੀ ਬੇਤੁਕੀ ਕਾਰਵਾਈ ਕਾਰਨ ਪੰਜਾਬ ਪ੍ਰਦੇਸ਼ ਦੇ 24 ਹਜ਼ਾਰ ਕੈਮਿਸਟ ਅਤੇ 2 ਲਖ ਕਰਮਚਾਰੀ ਪ੍ਰਭਾਵਿਤ ਹੋ ਰਹੇ ਹਨ, ਪਰ ਉਹ ਪੁਲਿਸ ਵਲੋਂ ਕੀਤੀ ਜਾ ਰਹੀ ਧਕੇਸ਼ਾਹੀ ਨੂੰ ਕਦੇ ਵੀ ਸਹਿਣ ਨਹੀਂ ਕਰਨਗੇ, ਜਿਸ ਦੇ ਰੋਸ ਵਜੋਂ ਹੀ ਅਜ ਪੂਰਾ ਦਿਨ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟਾਇਆ ਗਿਆ ਹੈ।

Send this to a friend