April 25, 2026 1:49 am

600 ਪੇਟੀ ਸ਼ਰਾਬ ਤੇ ਭੁੱਕੀ ਸਮੇਤ ਤਿੰਨ ਵਿਅਕਤੀ ਕਾਬੂ, 6 ਫਰਾਰ

ਜਗਰਾਉਂ, 31 ਜੁਲਾਈ (ਪਰਮਜੀਤ ਸਿੰਘ ਗਰੇਵਾਲ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਤੇ ਐਸ. ਪੀ. (ਇੰਨ:) ਰੁਪਿੰਦਰ ਭਾਰਦਵਾਜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਨੂੰ ਨਸ਼ਾਂ ਮੁਕਤ ਅਤੇ ਕਰਾਇਮ ਮੁਕਤ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਲਖਬੀਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਜਨਕ ਰਾਜ ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਲੰਡੇ ਫਾਟਕ ਜਗਰਾਉਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਨਾਥ ਉਰਫ਼ ਨੱਥੂ ਪੁੱਤਰ ਧਰਮ ਚੰਦ, ਵਿਨੋਦ ਕੁਮਾਰ ਉਰਫ ਵੀਨੂ ਪੁੱਤਰ ਅਮਰਨਾਥ, ਰਾਮ ਲਾਲ ਉਰਫ਼ ਲਾਲੀ ਪੁੱਤਰ ਚਰਨਜੀਤ ਸਿੰਘ, ਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ, ਜੁਗਰਾਜ ਸਿੰਘ ਉਰਫ ਮਿੱਠੂ, ਪਰਮਿੰਦਰ ਸਿੰਘ ਉਰਫ ਬਿੱਲਾ ਵਾਸੀਆਨ ਜਗਰਾੳਂੁ, ਜਗਪ੍ਰੀਤ ਸਿੰਘ ਉਰਫ ਰਾਹੁਲ ਪੁੱਤਰ ਸੁਖਦੇਵ ਸਿੰਘ ਵਾਸੀ ਅਮਰਗੜ੍ਹ ਕਲੇਰ, ਕੁਲਜੀਤ ਸਿੰਘ ਸਰਪੰਚ ਅਤੇ ਇੰਦਰਜੀਤ ਸਿੰਘ ਉਰਫ ਡੋਗਾ ਪੁੱਤਰਾਨ ਸੁਖਵਿੰਦਰ ਸਿੰਘ ਵਾਸੀ ਕੋਠੇ ਅੱਠ ਚੱਕ ਅਗਵਾੜ ਖੁਵਾਜਾ ਬਾਜੂ ਜਗਰਾਉਂ ਮਿਲ ਕੇ ਚੰਡੀਗੜ੍ਹ-ਹਰਿਆਣਾ ਸਟੇਟਾਂ ਤੋਂ ਸ਼ਰਾਬ ਅਤੇ ਭੁੱਕੀ ਚੂਰਾ ਪੋਸਤ ਲਿਆ ਕੇ ਨਜਾਇਜ਼ ਸਮਗਲਿੰਗ ਕਰਦੇ ਹਨ। ਇਨ੍ਹਾਂ ਸਾਰਿਆਂ ਨੇ ਸ਼ਰਾਬ ਅਤੇ ਭੁੱਕੀ ਚੂਰਾ ਪੋਸਤ ਲਿਆ ਕੇ ਕੁਲਜੀਤ ਸਿੰਘ ਸਰਪੰਚ ਉਕਤ ਦੇ ਘਰ ਡੰਪ ਕੀਤੀ ਹੋਈ ਹੈ, ਜੋ ਆਪਣੀਆਂ ਗੱਡੀਆਂ ਵਿੱਚ ਲੋਡ ਕਰਕੇ ਸਪਲਾਈ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ’ਤੇ ਪੁਲਿਸ ਪਾਰਟੀ ਵੱਲੋਂ ਮੌਕਾ ’ਤੇ ਰੇਡ ਕਰਕੇ ਕੁਲਜੀਤ ਸਿੰਘ ਸਰਪੰਚ, ਜਗਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੂੰ ਮੌਕਾ ਤਂੋ ਗ੍ਰਿਫਤਾਰ ਕਰਕੇ ਘਰ ਵਿੱਚੋ ਸ਼ਰਾਬ ਨਾਲ ਲੋਡ ਕੈਟਰ ਟਾਟਾ 407 ਨੰਬਰ ਪੀ.ਬੀ 11ਜੇ-3889, ਵਰਨਾ ਕਾਰ ਨੰਬਰ ਪੀ.ਬੀ 10ਏ-4009, ਪਜੈਰੋ ਕਾਰ ਪੀ.ਬੀ 06ਜੇ-0284, ਕਾਰ ਇੰਡੀਕੋ ਨੰਬਰ ਪੀ.ਬੀ 10ਸੀ.ਏ-8389, ਅਲਟੋ ਕਾਰ ਨੰਬਰ ਪੀ.ਬੀ 10ਐਫ.ਜੀ-6144 ਅਤੇ ਗੱਡੀ ਇਟੋਸ ਨੰਬਰ ਪੀ.ਬੀ 10ਡੀ.ਜੀ-5773 ਵਿੱਚੋਂ ਕੁੱਲ 600 ਪੇਟੀ (7200 ਬੋਤਲਾਂ) ਸ਼ਰਾਬ ਠੇਕਾ ਦੇਸੀ ਮਾਰਕਾ ਸੰਤਰਾ (ਚੰਡੀਗੜ੍ਹ) ਅਤੇ 6 ਕਿਲੋ ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ, ਜਿਸ ’ਤੇ ਮੁਕੱਦਮਾ ਨੰਬਰ 220 ਅ/ਧ 61/1/14 ਆਬਕਾਰੀ ਐਕਟ ਅਤੇ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਜਗਰਾਉਂ ਦਰਜ ਰਜਿਸਟਰ ਕੀਤਾ ਗਿਆ ਤੇ ਬਾਕੀ ਦੋਸ਼ੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

Send this to a friend