ਟਾਂਡਾ, 30 ਜੁਲਾਈ (ਬਲਵੰਤ ਸਿੰਘ)- ਬੀਤੇ ਦਿਨੀ ਜ਼ਹੂਰਾ ਸਥਿਤ ਆਪਣੀ ਦੁਕਾਨ ਤੇ ਜਾ ਰਹੇ ਟਾਂਡਾ ਦੇ ਸੁਨਿਆਰੇ ਨੂੰ ਜ਼ਖ਼ਮੀ ਕਰਕੇ ਲੁਟਣ ਵਾਲੇ ਤਿੰਨ ਲੁਟੇਰਿਆਂ ਨੂੰ ਟਾਂਡਾ ਪੁਲਸ ਨੇ ਗ੍ਰਿਫਤਾਰ ਕਾਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਟਾਂਡਾ ਵਿਖੇ ਪ੍ਰੈਸ ਵਾਰਤਾ ਦੌਰਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਹਰਪ੍ਰੀਤ ਸਿੰਘ ਮੰਡੇਰ ਨੇ ਦਸਿਆ ਕਿ ਬੀਤੇ ਦਿਨ 23 ਜੁਲਾਈ ਨੂੰ ਗਿਦੜਪਿੰਡੀ ਪਿੰਡ ਨਜ਼ਦੀਕ ਟਾਂਡਾ ਨਿਵਾਸੀ ਸੁਨਿਆਰਾ ਅਸ਼ਵਨੀ ਕੁਮਾਰ ਵਰਮਾ ਜੋ ਲ ਆਪਣੇ ਘਰ ਤੋਂ ਆਪਣੀ ਸਕੂਟਰੀ ਨੰ ਪੀਬੀ07 ਏਐਮ 0980 ਤੇ ਸਵਾਰ ਹੋ ਕੇ ਇੱਕ ਹੋਰ ਵਿਅਕਤੀ ਨੂੰ ਪਿੱਛੇ ਬਠਾਕੇ ਆਪਣੀ ਦੁਕਾਨ ਤੇ ਪਿੰਡ ਜਹੂਰਾ ਨੂੰ ਜਾ ਰਿਹਾ ਸੀ ਤੇ ਜਦੋਂ ਉਹ ਸਤਿਸੰਗ ਘਰ ਗਿਦੜਪਿੰਡੀ ਤੋਂ ਥੋੜ੍ਹਾ ਅਗੇ ਪਹੁੰਚੇ ਤਾ ਪਿੱਛੇ ਆਏ ਤਿੰਨ ਅਣਪਛਾਤੇ ਪਲਸਰ ਸਵਾਰ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਉਸਦੀ ਕੁਟਮਾਰ ਕੀਤੀ ਤੇ ਉਸਦੀ ਸਕੂਟਰੀ ਖੋਹ ਕੇ ਲੈ ਗਏ ਸਨ । ਉਸ ਵਕਤ ਸਕੂਟਰੀ ਦੀ ਡਿਗੀ ਵਿਚ ਸੋਨੇ, ਚਾਂਦੀ ਦੇ ਗਹਿਣੇ ਤੇ ਨਕਦੀ ਵੀ ਸੀ। ਉੱਕਤ ਮਾਮਲੇ ਨੂੰ ਗੰਭੀਰਤਾਂ ਨਾਲ ਲੈਦਿਆਂ ਜਿਲ੍ਹਾ ਪੁਲਿਸ ਕਪਤਾਨ ਜੇ ਇਲਨਚੇਲੀਅਨ ਵਲੋਂ ਉੱਕਤ ਵਾਰਦਾਤ ਨੂੰ ਸਲਝਾਉਣ ਲਈ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਹਰਪ੍ਰੀਤ ਸਿੰਘ ਮੰਡੇਰ , ਡੀ .ਐਸ .ਪੀ ਟਾਂਡਾ ਗੁਰਪ੍ਰੀਤ ਸਿੰਘ ਗਿਲ , ਥਾਣਾ ਮੁਖੀ ਪ੍ਰਦੀਪ ਸਿੰਘ ਅਤੇ ਸੀ.ਆਈ.ਏ. ਸਟਾਫ ਦਸੂਹਾ ਦੇ ਇੰਚਾਰਜ ਯਾਦਵਿੰਦਰ ਸਿੰਘ ਦੀ ਗਠਿਤ ਟੀਮ ਦਾ ਗਠਨ ਕੀਤਾ ਗਿਆ ਸੀ। 29 ਜੁਲਾਈ ਨੂੰ ਮਿਆਣੀ ਸੜਕ ਤੇ ਨਾਕਾਬੰਦੀ ਦੌਰਾਨ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨੇ ਲੁਟੇਰਿਆਂ ਗੁਰਪ੍ਰੀਤ ਸਿੰਘ ਗੁਗੂ, ਹਰਪ੍ਰੀਤ ਸਿੰਘ ਉਰਫ ਪ੍ਰਿੰਸ ਦੋਨੋਂ ਪੁਤਰ ਚਰਨ ਸਿੰਘ ਕੌਮ ਝੀਰ ਵਾਸੀ ਕਲਿਆਣ ਪੁਰ ਥਾਣਾ ਟਾਂਡਾ ਤੇ ਮਨਜੀਤ ਸਿੰਘ ਉਰਫ ਮਨੀ ਪੁਤਰ ਸਮਸ਼ੇਰ ਸਿੰਘ ਕੌਮ ਲੁਬਾਣਾ ਵਾਸੀ ਬਰਿਆਰ ਥਾਣਾ ਬੇਗੋਵਾਲ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ ਖੋਹੀ ਗਈ ਐਕਟਿਵਾ, 190 ਗ੍ਰਾਮ ਸੋਨੇ ਦੇ ਗਹਿਣੇ, 6 ਕਿਲੋ 500 ਗ੍ਰਾਮ ਚਾਂਦੀ ਬਰਾਮਦ ਕਰ ਲਈ ਹੈ।
ਐਸ.ਪੀ.ਡੀ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਉੱਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਲੁੱਟੇ ਗਹਿਣ ਤੇ ਨਕਦੀ ,ਐਕਟਿਵਾ ਤੇ ਹੋਰ ਸਮਾਨ ਬਰਾਮਦ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ।