April 24, 2026 6:04 pm

ਬੀਕੇਯੂ ਉਗਰਾਹਾਂ ਨੇ ਨਸ਼ਿਆਂ ਖ਼ਿਲਾਫ ਕੀਤਾ ਰੋਸ ਮਾਰਚ

ਮੌੜ ਮੰਡੀ, 30 ਜੁਲਾਈ (ਰੇਸ਼ਮ ਸਿੰਘ ਕੁੱਬੇ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਖੇਤ ਮਜਦੂਰ ਯੂਨੀਅਨ ਵੱਲੋਂ ਨਸ਼ਿਆਂ ਦੇ ਖ਼ਿਲਾਫ ਰੋਸ ਮਾਰਚ ਕਰਦੇ ਹੋਏ ਐਸ. ਡੀ. ਐਮ. ਮੌੜ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ ਭਰਵੀਂ ਨਾਅਰੇਬਾਜ਼ੀ ਕੀਤੀ ਅਤੇ ਸੂਬਾ ਸਰਕਾਰ ਨੂੰ ਐਸ. ਡੀ. ਐਮ. ਰਾਹੀ ਮੰਗ ਪੱਤਰ ਦਿੱਤਾ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਜਿਲਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ , ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਵਿਧਾਨ ਸਭਾ ਚੋਣਾ ਤੋ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚੋ ਚਾਰ ਹਫਤਿਆਂ ’ਚ ਨਸ਼ਾ ਖਤਮ ਕਰਨ ਦਾ ਵਾਅਦ ਕੀਤਾ ਸੀ। ਪ੍ਰੰਤੂ ਨਸ਼ਾ ਖਤਮ ਹੋਣ ਦੀ ਥਾਂ ਹੋਰ ਵਧ ਗਿਆ ਹੈ । ਜਿਸ ਕਾਰਨ ਪੰਜਾਬ ਦੀ ਨੌਜਵਾਨੀ ਮੌਤ ਦੇ ਮੂੰਹ ਵੱਲ ਜਾ ਰਹੀ ਹੈ। ਕਿਸਾਨ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਨੇ ਬੋਲਦੇ ਹੋਏ ਕਿਹਾ ਕਿ ਸੂਬੇ ’ਚ ਨਸ਼ਾ ਖਤਮ ਨਾ ਹੋਣਾ ਸਿਆਸੀ ਲੋਕਾਂ ਅਤੇ ਉਚ ਅਫਸ਼ਰਾਂ ਦੀ ਮਿਲੀ ਭੁਗਤ ਦਾ ਨਤੀਜ਼ਾ ਹੈ , ਜਿਸ ਕਾਰਨ ਸੂਬੇ ਵਿਚੋਂ ਨਸ਼ਾ ਖਤਮ ਨਹੀ ਹੋ ਰਿਹਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਖਤਮ ਕਰਨ ਲਈ ਸਰਕਾਰਾਂ ਤੋ ਝਾਕ ਛੱਡ ਕੇ ਆਪ ਸੰਘਰਸ਼ ’ਚ ਸ਼ਾਮਿਲ ਹੋਣ , ਤਾਂ ਜੋ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ । ਇਸ ਮੌਕੇ ਬਸੰਤ ਸਿੰਘ ਕੋਠਾ ਗੁਰੂ , ਜਗਸੀਰ ਝੁੰਬਾ , ਬਹੱਤਰ ਸਿੰਘ ਨੰਗਲਾ , ਮੋਹਨ ਸਿੰਘ , ਕੁਲਵੰਤ ਰਾਏ ਸ਼ਰਮਾਂ ਆਦਿ ਨੇ ਵੀ ਸਰਕਾਰ ਦੀਆਂ ਨਕਾਮੀਆਂ ’ਤੇ ਚਾਨਣਾ ਪਾਇਆ । ਇਸ ਮੌਕੇ ਹਰਵਿੰਦਰ ਕੌਰ ਬਿੰਦੂ , ਸੁਖਦੇਵ ਸਿੰਘ ਜਵੰਦਾ , ਬਾਬੂ ਸਿੰਘ ਮੰਡੀ ਖੁਰਦ , ਜਸਵੀਰ ਸਿੰਘ ਬੁਰਜ ਸੇਮਾ ਤੋ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਮੌਜੂਦ ਸਨ ।

Send this to a friend