April 24, 2026 3:15 am

ਮਹਿਲਾ ਕਮਿਸ਼ਨ ਵੱਲੋਂ ਪਟਿਆਲਾ ਦਾ ਮੈਡੀਕਲ ਸੁਪਰਡੈਂਟ ਤਲਬ

ਰਾਜਿੰਦਰਾ ਹਸਪਤਾਲ ਦੇ ਵਾਰਡ ਵਿੱਚੋਂ ਔਰਤ ਨੂੰ ਨਵਜੰਮੇ ਬੱਚੇ ਸਮੇਤ ਬਾਹਰ ਕੱਢਣ ਦਾ ਮਾਮਲਾ

ਚੰਡੀਗੜ੍ਹ, 27 ਜੁਲਾਈ- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚੋਂ ਇਕ ਔਰਤ ਨੂੰ ਜਣੇਪੇ ਤੋਂ ਤੁਰੰਤ ਬਾਅਦ ਵਾਰਡ ਤੋਂ ਬਾਹਰ ਕਰ ਦੇਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਤਲਬ ਕੀਤਾ ਹੈ। ਚੇਅਰਪਰਸਨ ਨੇ ਆਖਿਆ ਕਿ ਇਹ ਮਾਮਲਾ ਕਾਫ਼ੀ ਗੰਭੀਰ ਹੈ, ਜਿਸ ਤੋਂ ਹਸਪਤਾਲ ਪ੍ਰਬੰਧਕਾਂ ਦੀ ਉਦਾਸੀਨਤਾ ਦਾ ਪਤਾ ਚਲਦਾ ਹੈ। ਉਨ੍ਹਾਂ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬੀ.ਐਸ. ਬਰਾੜ ਤੇ ਇਸ ਮਾਮਲੇ ਨਾਲ ਸਬੰਧਤ ਡਾਕਟਰ ਨੂੰ 7 ਅਗਸਤ ਨੂੰ ਆਪਣੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਆਖਿਆ ਹੈ। ਉਨ੍ਹਾਂ ਇਸ ਮਾਮਲੇ ਵਿੱਚ ਹਸਪਤਾਲ ਪ੍ਰਬੰਧਕਾਂ ਵੱਲੋਂ ਕੀਤੀ ਕਾਰਵਾਈ ਦੀ ਵੀ ਰਿਪੋਰਟ ਮੰਗੀ ਹੈ।
ਜ਼ਿਕਰਯੋਗ ਹੈ ਕਿ ਰਾਜਪੁਰਾ ਦੇ ਇਕ ਪਰਵਾਸੀ ਪਰਿਵਾਰ ਦੀ ਔਰਤ ਦਾ ਬੀਤੇ ਦਿਨੀਂ ਰਾਜਿੰਦਰਾ ਹਸਪਤਾਲ ਵਿੱਚ ਜਣੇਪਾ ਹੋਇਆ ਸੀ। ਜਣੇਪੇ ਤੋਂ ਬਾਅਦ ਔਰਤ ਨੂੰ ਰਾਤ ਸਾਢੇ 8:30 ਵਜੇ ਵਾਰਡ ਤੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਹਸਪਤਾਲ ਵਿੱਚ ਕੋਈ ਬ੍ਯੈੱਡ ਉਪਲਬਧ ਨਹੀਂ ਸੀ।

Send this to a friend