April 24, 2026 3:18 am

ਯੂਰਪੀ ਸੰਘ ਵੱਲੋਂ ਨਤੀਜਿਆਂ ਪ੍ਰਤੀ ਸ਼ੰਕੇ ਜ਼ਾਹਿਰ

ਇਸਲਾਮਬਾਦ- ਯੂਰਪੀ ਸੰਘ ਦੇ ਨਿਗਰਾਨੀ ਦਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਸ ਹਫਤੇ ਹੋਈਆਂ ਪਾਕਿਸਤਾਨ ‘ਚ ਨੈਸ਼ਨਲ ਅਸੈਂਬਲੀ ਚੋਣਾਂ ‘ਚ ਸਮਾਨਤਾ ਦੀ ਕਮੀ ਸੀ ਜਿਸ ਦਾ ਮਤਲਬ ਹੈ ਕਿ ਇਹ ਸਾਰੇ ਦਲਾਂ ਲਈ ਬਰਾਬਰ ਮੌਕਿਆਂ ਲਈ ਚੋਣਾਂ ਨਹੀਂ ਸਨ। ਯੂਰਪੀ ਚੋਣ ਨਿਗਰਾਨੀ ਮਿਸ਼ਨ ਦੇ ਮੁਖੀ ਅਧਿਕਾਰੀ ਮਾਈਕਲ ਗਹਿਲਰ ਨੇ ਪਤਰਕਾਰ ਸੰਮੇਲਨ ‘ਚ ਵੋਟਿੰਗ ਦੇ ਸ਼ੁਰੂਆਤੀ ਮੁਲਾਂਕਣ ਨੂੰ ਲੈ ਕੇ ਆਖਿਆ ਕਿ ਜੇਕਰ ਚੋਣਾਂ ‘ਚ ਸਾਰਿਆਂ ਨੂੰ ਬਰਾਬਰ ਮੌਕੇ ਮਿਲੇ, ਇਹ ਯਕੀਨਨ ਕਰਨ ਦੇ ਉਦਸ਼ ਨਾਲ ਕਈ ਕਾਨੂੰਨੀ ਪ੍ਰਬੰਧ ਕੀਤੇ ਗਏ ਸਨ ਪਰ ਅਸੀਂ ਸਿਟਾ ਕਢਿਆ ਹੈ ਕਿ ਇਸ ‘ਚ ਸਾਰਿਆਂ ਲਈ ਸਮਾਨਤਾ ਅਤੇ ਮੌਕਿਆਂ ਦੀ ਕਮੀ ਸੀ।ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਨੇ ਚੋਣਾਂ ‘ਚ ਜਿਤ ਹਾਸਲ ਕੀਤੀ ਹੈ। ਜੇਲ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ.-ਐਨ.) ਨੇ ਆਖਿਆ ਹੈ ਕਿ ਸ਼ਕਤੀਸ਼ਾਲੀ ਫੌਜ ਦੇ ਤਤਾਂ ਨੇ ਉਨ੍ਹਾਂ ਦੇ ਅਭਿਆਨ ਨੂੰ ਦਬਾਅ ਦਿਤਾ ਅਤੇ ਬੁਧਵਾਰ ਨੂੰ ਵੋਟਾਂ ਤੋਂ ਬਾਅਦ ਗਿਣਤੀ ਦੌਰਾਨ ਕਠੋਰਤਾ ਅਪਣਾ ਕੇ ਉਨ੍ਹਾਂ ਦਾ ਨੁਕਸਾਨ ਕੀਤਾ।

Send this to a friend