April 24, 2026 8:12 am

ਹਰਚੋਵਾਲ ਦਾ ਸੇਵਾ ਕੇਂਦਰ ਬਣਿਆ ਦੁਵਿਧਾ ਕੇਂਦਰ

ਹਰਚੋਵਾਲ, 27 ਜੁਲਾਈ (ਅਰਵਿੰਦਰ ਸਿੰਘ ਮਠਾਰੂ, ਰਾਜੂ ਖੈਹਿਰਾ)- ਹਰਚੋਵਾਲ ਦੇ ਨਜ਼ਦੀਕ ਪੈਂਦੇ ਤਕਰੀਬਨ 50 ਤੋਂ 60 ਪਿੰਡ ਇਕ ਸੇਵਾ ਕੇਂਦਰ ਤੇ ਨਿਰਭਰ ਹਨ ਪਰ ਇਹ ਸੇਵਾ ਵਿਚ ਕੋਈ ਵੀ ਕੰਮ ਠੀਕ ਢੰਗ ਨਾਲ ਨਹੀ ਚਲ ਰਿਹਾ ਹਰ ਦਿਨ ਲੋਕਾਂ ਦੀ ਖ਼ਜਲ ਖ਼ੁਆਰੀ ਹੁੰਦੀ ਰਹਿੰਦੀ ਹੈ ਅਜ ਕੁਝ ਲੋਕਾਂ ਵਲੋਂ ਸੇਵਾ ਕੇਂਦਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਮੌਕੇ ਤੇ ਨਾਇਬ ਤਹਿਸੀਲਦਾਰ ਨੂੰ ਵੀ ਸੂਚਿਤ ਕੀਤਾ ਗਿਆ ਨਾਇਬ ਤਹਿਸੀਲਦਾਰ ਵਲੋਂ ਮੌਕੇ ਤੇ ਹਰਚੋਵਾਲ ਦੇ ਪਟਵਾਰੀ ਰਜਿੰਦਰ ਸਿੰਘ ਨੂੰ ਸਥਾਨਕ ਜਗ੍ਹਾ ਤੇ ਤਫਤੀਸ਼ ਕਰਨ ਲਈ ਭੇਜਿਆ ਗਿਆ ਜਿਥੇ ਕਿ ਲੋਕਾਂ ਨੇ ਪਰ ਚੌਲ ਦੇ ਪਟਵਾਰੀ ਨੂੰ ਸਾਰੀ ਘਟਨਾ ਦਸੀ ਅਤੇ ਦਸਿਆ ਕਿ ਉਹ ਸਵੇਰ ਤੋਂ ਨੋਵੀ ਤੋਂ ਆ ਕੇ ਇਥੇ ਬੈਠੇ ਹੋਏ ਹਨ ਅਤੇ ਕੋਈ ਵੀ ਕੰਮ ਸੇਵਾ ਕੇਂਦਰ ਦਾ ਕਰਮਚਾਰੀ ਨਹੀਂ ਕਰ ਰਿਹਾ ਹੈ ਅਤੇ ਹਰ ਰੋਜ਼ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੰਦਾ ਹੈ ਅਤੇ ਲੋਕ ਅਜ ਗੁਸੇ ਵਿਚ ਆ ਕੇ ਲੋਕਾਂ ਨੇ ਸੇਵਾ ਕੇਂਦਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕੀ ਬੇਨਤੀ ਕੀਤੀ ਹੈ ਕਿ ਸੇਵਾ ਕੇਂਦਰ ਵਿਚ ਕਰਮਚਾਰੀ ਨੂੰ ਬਦਲਿਆ ਜਾਵੇ ਅਤੇ ਹੋ ਰਹੀਆਂ ਹੋ ਰਹੀ ਲੋਕਾਂ ਦੀ ਖਜਲ ਖੁਆਰੀ ਨੂੰ ਰੋਕਿਆ ਜਾਵੇ ਅਤੇ ਆਧਾਰ ਕਾਰਡ ਵੀ ਬਣਾਏ ਜਾਣ।ਇਸ ਮੌਕੇ ਸੇਵਾ ਕੇਂਦਰ ਹਰਚੋਵਾਲ ਦੇ ਕਰਮਚਾਰੀ ਨੂੰ ਜਨਰੇਟਰ ਨਾਂ ਚਲਣ ਬਾਰੇ ਸਵਾਲ ਕੀਤਾ ਗਿਆ ਤਾਂ ਉਸ ਨੇ ਅਗੋਂ ਜਵਾਬ ਦਿਤਾ ਕੇ ਡੀਸੀ ਗੁਰਦਾਸਪੁਰ ਨੂੰ ਜਾ ਕੇ ਪਿਛੋਂ ਅਤੇ ਉਸ ਨੂੰ ਲਾਈਟ ਬੰਦ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਜਨਰੇਟਰ ਵਿਚ ਪੈਣ ਵਾਲਾ ਡੀਜ਼ਲ ਪ੍ਰਾਈਵੇਟ ਕੰਪਨੀ ਕੋਲ ਹੈ ਅਤੇ ਉਸ ਨੇ ਕਦੀ ਵੀ ਜਨਰੇਟਰ ਵਿਚ ਤੇਲ ਪਾਇਆ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ ਦਾ ਕਹਿਣਾ ਸੀ।ਉਨ੍ਹਾਂ ਨੇ ਕਿਹਾ ਕਿ ਮੈਂ ਹਰਚੋਵਾਲ ਦੇ ਪਟਵਾਰੀ ਦੀ ਡਾਉਟੀ ਲਗਾ ਦਿਤੀ ਹੈ ਅਤੇ ਉਹ ਮੌਕੇ ਤੇ ਜਾ ਕੇ ਸਾਰੀ ਤਫਤੀਸ਼ ਕਰਨਗੇ ਤੇ ਉਸ ਤੋਂ ਬਾਅਦ ਅਗੇ ਦੀ ਕਾਰਵਾਈ ਕੀਤੀ ਜਾਵੇਗੀ।

Send this to a friend