April 24, 2026 9:56 am

ਪਿੰਡ ਢਾਹਾਂ ਦੀ ਪੁੱਤਰੀ ਅਤੇ ਨੂਰਪੁਰਬੇਦੀ ਦੀ ਨੂੰਹ ਬਣੀ ਫੌਜ ਵਿੱਚ ਲੈਫਟੀਨੈਂਟ

ਨੂਰਪੁਰ ਬੇਦੀ, 27 ਜੁਲਾਈ (ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਦੀ ਅਮਨਦੀਪ ਕੌਰ ਪਤਨੀ ਹਰਦੀਪ ਸਿੰਘ ਸੋਨੀ ਅਤੇ ਸ੍ਰੀ ਬਲਦੇਵ ਸਿੰਘ ਤੇ ਸ੍ਰੀਮਤੀ ਪਰਮਜੀਤ ਕੌਰ ਦੀ ਨੂੰਹ ਨੇ ਆਪਣੀ ਸਖਤ ਮਿਹਨਤ ਨਾਲ ਭਾਰਤੀ ਫੌਜ ਦੀ ਮੈਡੀਕਲ ਸ਼ਾਖਾ ਵਿੱਚ ਬਤੌਰ ਲੈਫਟੀਨੈਂਟ ਨਰਸਿੰਗ ਬਣਨ ਦਾ ਮੁਕਾਮ ਹਾਸਿਲ ਕੀਤਾ ਹੈ। ਫੌਜੀ ਪਿਛੋਕੜ ਵਾਲੇ ਪਰਿਵਾਰ ਪਿੰਡ ਢਾਹਾਂ ਨੇੜੇ ਤਖਤਗੜ੍ਹ ਵਿਖੇ ਪਿਤਾ ਸ੍ਰੀ ਪਾਖਰ ਸਿੰਘ ਕੈਪਟਨ ਅਤੇ ਮਨਜੀਤ ਕੌਰ ਦੀ ਪੁੱਤਰੀ ਅਤੇ ਸ.ਮਹਿੰਦਰ ਸਿੰਘ ਦੀ ਭਤੀਜੀ ਨੂੰ ਮਿਹਨਤ ਕਰਨ ਦੀ ਗੁੜਤੀ ਪਰਿਵਾਰ ਵਿੱਚੋਂ ਹੀ ਮਿਲੀ, ਨਵੰਬਰ 2014 ਵਿੱਚ ਵਿਆਹ ਤੋਂ ਬਾਅਦ ਸੱਸ ਅਤੇ ਸਹੁਰੇ ਵੱਲੋਂ ਵੀ ਮਾਤਾ ਪਿਤਾ ਵਾਲਾ ਹੀ ਪਿਆਰ ਮਿਲਿਆ। ਉਨ੍ਹਾਂ ਨੇ ਵੀ ਪੇਕੇ ਪਰਿਵਾਰ ਵਾਂਗ ਅੱਗੇ ਵੱਧਣ ਲਈ ਹਮੇਸ਼ਾ ਉਤਸ਼ਾਹਿਤ ਕੀਤਾ। ਅਮਨਦੀਪ ਕੌਰ ਨੇ ਦਸਵੀ ਤੱਕ ਦੀ ਪੜ੍ਹਾਈ ਗਰਲ ਸਕੂਲ ਤਖਤਗੜ੍ਹ ਤੋਂ ਬਾਰਵੀ ਮੈਡੀਕਲ ਟਿੱਬਾ ਨੰਗਲ ਤੋਂ ਅਤੇ ਬੀ.ਐਸ.ਸੀ ਨਰਸਿੰਗ ਸ੍ਰੀ ਸੁਖਮਨੀ ਕਾਲਜ ਆਫ ਨਰਸਿੰਗ ਡੇਰਾ ਬਸੀ ਤੋਂ ਕਰਨ ਉਪਰੰਤ ਮੈਕਸ ਹਸਪਤਾਲ ਮੋਹਾਲੀ ਅਤੇ ਪਰਮਾਰ ਹਸਪਤਾਲ ਰੋਪੜ ਵਿਖੇ ਵੀ ਸੇਵਾ ਨਿਭਾਈ।ਸਾਲ 2017 ਵਿੱਚ ਲਖਨਊ ਵਿਖੇ ਆਲ ਇੰਡੀਆ ਪੱਧਰ ਦਾ ਟੈਸਟ ਅਤੇ ਦਿੱਲੀ ਵਿਖੇ ਇੰਟਰਵਿਉ ਪਾਸ ਕਰਨ ਉਪਰੰਤ ਆਰਮਡ ਫੌਰਸਿਸ ਮੈਡੀਕਲ ਕਾਲਜ ਪੂਨਾ(ਮਹਾਰਾਸ਼ਟਰ) ਵਿਖੇ ਅਮਨਦੀਪ ਕੌਰ ਨੇ ਬਤੌਰ ਲੈਫਟੀਨੈਟ ਜੁਆਨ ਕਰ ਲਿਆ ਹੈ। ਸ.ਗੁਰਨੈਬ ਸਿੰਘ ਸਾਬਕਾ ਪੰਚ ਸੀਮਿੰਟ ਸਟੋਰ ਵਾਲੇ ਅਤੇ ਕਸ਼ਮੀਰ ਸਿੰਘ ਦੀ ਭਤੀਜ ਨੂੰਹ ਦੀ ਇਸ ਪ੍ਰਾਪਤੀ ਤੇ ਪਰਿਵਾਰ ਨੂੰ ਮਾਸਟਰ ਬਲਵੀਰ ਸਿੰਘ, ਥਾਣੇਦਾਰ ਜਸਵੀਰ ਸਿੰਘ, ਭਜਨ ਸਿੰਘ ਪਟਵਾਰੀ, ਦਲਜੀਤ ਸਿੰਘ ਏ.ਐਸ.ਆਈ, ਸ.ਮੋਹਨ ਸਿੰਘ, ਡਾ.ਰਾਕੇਸ਼ ਰਾਣਾ, ਦਿਲਬਾਗ ਸਿੰਘ, ਰਾਮਾ ਮੈਡੀਕਲ ਲੈਬ, ਡਾ.ਦਿਲਬਾਗ ਸਿੰਘ, ਲੈਕ.ਜਗਤਾਰ ਸਿੰਘ ਤੇ ਮਾਸਟਰ ਕੇਸਰ ਸਿੰਘ ਲੈਹੜੀਆਂ ਆਦਿ ਨੇ ਮੁਬਾਰਕਵਾਦ ਦਿੱਤੀ।

Send this to a friend