April 24, 2026 11:33 am

ਨਗਰ ਪੰਚਾਇਤ ਬੋਹਾ ਦੇ ਸਾਬਕਾ ਵਾਇਸ ਪ੍ਰਧਾਨ ਜਗਤਾਰ ਸਿੰਘ ਤਾਰੀ ਦੇ ਘਰ ਹੋਈ ਚੋਰੀ

ਬੋਹਾ, 27 ਜੁਲਾਈ (ਸੰਤੋਖ ਸਾਗਰ)- ਲੰਘੀ ਰਾਤ ਚੋਰਾਂ ਨੇ ਨਗਰ ਪੰਚਾਇਤ ਬੋਹਾ ਦੇ ਸਾਬਕਾ ਵਾਇਸ ਪ੍ਰਧਾਨ ਜਗਤਾਰ ਸਿੰਘ ਤਾਰੀ ਦੇ ਘਰ ਦੂਸਰੀ ਵਾਰ ਚੋਰੀ ਕਰਨ ਦੀ ਘਟਨਾਂ ਸਾਹਮਣੇ ਆਈ ਹੈ। ਇਸ ਮੌਕੇ ਜਗਤਾਰ ਸਿੰਘ ਤਾਰੀ ਦੇ ਘਰ ਪਹੁੰਚੇ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ ਗੋਇਲ, ਸਮਾਜ ਸੇਵੀ ਸ਼ਿੰਦਰ ਸਿੰਘ ਅਤੇ ਸਾਬਕਾ ਪੰਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਗਤਾਰ ਤਾਰੀ ਦੇ ਘਰ ਲੱਗਭੱਗ 2 ਮਹੀਨੇ ਪਹਿਲਾਂ ਵੀ ਚੋਰੀ ਹੋ ਗਈ ਸੀ।ਉਹਨਾਂ ਕਿਹਾ ਕਿ ਜਗਤਾਰ ਸਿੰਘ ਦੇ ਸਰਵਿਸ ਸਟੇਸ਼ਨ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਏ ਗਏ ਸਨ ਅਤੇ ਘਰ ਕੋਈ ਵੀ ਨਹੀ ਚੋਰਾਂ ਨੇ ਮੌਕਾ ਦੇਖਕੇ ਨਗਦੀ ਅਤੇ 3 ਤੋਲੇ ਸੋਨਾਂ ਚੋਰੀ ਕਰ ਲਿਆ ਸੀ ਪਰ ਇਹ ਚੋਰੀ ਕਿਸੇ ਰਿਸਤੇਦਾਰ ਦੇ ਨਾਮ ਨਾ ਲੱਗ ਜਾਵੇ ਇਸ ਬਦਨਾਮੀ ਦੇ ਡਰ ਤੋਂ ਜਗਤਾਰ ਸਿੰਘ ਦੇ ਪਰਿਵਾਰ ਨੇ ਪੁਲੀਸ ਕੋਲ ਦਰਖਾਸਤ ਨਹੀ ਦਿੱਤੀ ਸੀ ਅਤੇ ਵਾਰਡ ਨੰਬਰ 6 ਵਿੱਚ ਇਸ ਚੋਰੀ ਚਰਚਾ ਹੋ ਰਹੀ ਸੀ। ਉਹਨਾਂ ਕਿਹਾ ਕਿ ਬੀਤੀ ਰਾਤ ਚੋਰਾ ਨੇ ਨਗਦੀ,ਚਾਂਦੀ ਦੇ ਗਹਿਣੇ ਅਤੇ ਐਮ.ਆਈ ਦਾ ਅੰਡਰੌਡ ਫੋਨ ਕੀਮਤ 10 ਹਜਾਰ ਪੰਜ ਸੌ ਰੁਪੈ ਚੋਰੀ ਕਰ ਲਿਆ ਤਾਂ ਇਸ ਗੱਲ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਪਹਿਲਾਂ ਵਾਲੀ ਚੋਰੀ ਉਪਰ ਵੀ ਇਹਨਾਂ ਚੋਰਾਂ ਨੇ ਹੀ ਹੱਥ ਸਾਫ ਕੀਤਾ ਹੋਵੇਗੀ। ਇਸ ਮੌਕੇ ਬੋਹਾ ਥਾਨਾ ਵਿੱਚੋਂ ਘਟਨਾਂ ਸਥਾਨ ਤੇ ਪਹੁੰਚੇ ਏ.ਐਸ.ਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਤੇ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅਜਿਹੇ ਸਮਾਜ ਵਿਰੋਧੀ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਫੌਜੀ ਬਲਕਾਰ ਕਾਕਾ,ਇਕਬਾਲ ਸਿੰਘ, ਪ੍ਰਸ਼ੋੱਤਮ ਸਿੰਘ,ਅਜੈਬ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇਜੀ।

Send this to a friend