ਸ੍ਰੀ ਚਮਕੌਰ ਸਾਹਿਬ, 26 ਜੁਲਾਈ (ਅਮਰਜੀਤ ਕਲਸੀ)- ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਦੀਆਂ ਨਸ਼ਿਆ ਵਿਰੁੱਧ ਦਿੱਤੀਆ ਸਖ੍ਹਤ ਹਦਾਇਤਾ ਤੇ ਡੀ ਐਸ.ਪੀ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਅਤੇ ਇੰਸਪੈਕਟਰ ਸੁਖਵੀਰ ਸਿੰਘ ਮੁੱਖ ਥਾਣਾ ਅਫਸਰ ਸ੍ਰੀ ਚਮਕੌਰ ਸਾਹਿਬ ਦੇ ਦਿਸਾ ਨਿਰਦੇਸਾਂ ਹੇਠ ਏਐਸਆਈ ਨਰਿੰਦਰ ਸਿੰਘ ਪੁਲਿਸ ਚੌਕੀ ਡੱਲਾ ਵੱਲੋ ਪਿੰਡ ਖੋਖਰਾ-ਮੱਕੋਵਾਲ ਰੋਡ ਤੇ ਨਾਕਾਬੰਦੀ ਦੌਰਾਨ ਕਾਰ ਨੰਬਰ ਸੀਐਚ-03-ਐਲ-4700 ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਪ੍ਰਦੀਪ ਸਿੰਘ ਉਰਫ ਦੀਪ ਪੁੱਤਰ ਜਰਨੈਲ ਸਿੰਘ ਖੋਖਰਾ ਅਤੇ ਗੁਰਜੰਟ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਸਿੱਲੋਮਾਸਕੋ ਥਾਣਾ ਸ੍ਰੀ ਚਮਕੌਰ ਸਾਹਿਬ ਸਨ ਚੈਕਿੰਗ ਦੌਰਾਨ ਕਾਰ ਦੀ ਡਿੱਗੀ ਵਿੱਚੋਂ 18 ਪੇਟੀਆ ਸ਼ਰਾਬ ਮਾਰਕਾ ਨਾਈਨਾ (15 ਪੇਟੀਆ) ਅਤੇ ਟੈਂਗੋ ਸੰਤਰਾ (03 ਪੇਟੀਆ) ਬ੍ਰਾਮਦ ਹੋਈਆਂ। ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਮੌਕੇ ਹੋਲਦਾਰ ਗੁਰਨੈਬ ਸਿੰਘ, ਹੋਲਦਾਰ ਬਲਵਿੰਦਰ ਸਿੰਘ, ਪੀ.ਐਚ.ਜੀ. ਹਰਵਿੰਦਰ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ ਵੀ ਹਾਜ਼ਰ ਸਨ।