April 23, 2026 11:50 pm

ਖੰਨਾ ਪੁਲਿਸ ਵੱਲੋਂ ਪਿਸਤੌਲ 32 ਬੋਰ, 1 ਮੈਗਜ਼ੀਨ ਸਮੇਤ 2 ਕਾਬੂ

ਖੰਨਾ, 26 ਜੁਲਾਈ (ਲਾਲ ਸਿੰਘ ਮਾਂਗਟ)- ਸ਼੍ਰੀ ਧਰੁਵ ਦਹਿਆ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ, ਹਥਿਆਰਾਂ ਦੀ ਤੱਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਖੰਨਾ, ਥਾਣੇਦਾਰ ਅਵਤਾਰ ਸਿੰਘ ਅਤੇ ਸ:ਥ ਜਰਨੈਲ ਸਿੰਘ ਦੀ ਪੁਲਿਸ ਪਾਰਟੀ ਨੇ ਜੀ.ਟੀ ਰੋਡ ਉਪਰ ਮਾਰਕਫੈਡ ਨੇੜੇ ਕਰੀਬ 1 ਵਜੇ ਦੁਪਹਿਰ ਆਈ.ਡੀ ਬੈਂਕਟ ਹਾਲ ਜੀ.ਟੀ. ਰੋਡ ਨੂੰ ਜਾਣ ਵਾਲੇ ਰਸਤੇ ਉਪਰ ਤਲਾਸ਼ੀ ਲੈਣ ਤੇ ਡੱਬ ਵਿੱਚੋ ਪਿਸਤੌਲ 32 ਬੋਰ ਬਿਨਾ ਕਾਰਤੂਸ ਅਤੇ ਬਿਨਾ ਮੈਗਜੀਨ ਬ੍ਰਾਮਦ ਹੋਇਆ। ਦੂਸਰੇ ਵਿਅਕਤੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜਗੀਰ ਸਿੰਘ ਵਾਸੀ ਬੁੱਟਰ ਕਲਾਂ ਥਾਣਾ ਮਹਿਤਾ ਜਿਲ੍ਹਾ ਅੰਮ੍ਰਿਤਸਰ ਕੋਲੋ ਪੈਂਟ ਦੀ ਜੇਬ ਵਿੱਚੋ ਇਕ ਮੈਗਜੀਨ 32 ਬੋਰ ਖਾਲੀ ਬ੍ਰਾਮਦ ਹੋਇਆ। ਪੁਲਿਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਅਸਲਾ ਐਕਟ ਥਾਣਾ ਸਦਰ ਖੰਨਾ ਦਰਜ ਰਜਿਸਟਰ ਕਰ ਲਿਆ, ਦੌਰਾਨੇ ਤਫਤੀਸ਼ ਦੋਸ਼ੀਆਨ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੋ 300 ਗ੍ਰਾਮ ਹੈਰੋਇਨ ਦੀ ਬ੍ਰਾਮਦਗੀ ਸਬੰਧੀ ਮੁਕੱਦਮਾ ਨੰਬਰ 05 ਮਿਤੀ 2015 ਐਨ.ਡੀ.ਪੀ.ਐਸ ਐਕਟ ਥਾਣਾਂ ਮਹਿਤਾ ਜਿਲ੍ਹਾ ਅੰਮ੍ਰਿਤਸਰ ਅਤੇ ਗੁਰਜੰਟ ਸਿੰਘ ਉਰਫ ਸੋਨੂੰ ਪਾਸੋਂ 1 ਕਿਲੋ ਹੈਰੋਇਨ ਦੀ ਬ੍ਰਾਮਦਗੀ ਸਬੰਧੀ ਮੁਕੱਦਮਾ ਐਨਡੀਪੀਸੀਐਕਟ ਥਾਣਾ ਸਿਟੀ ਤਰਨਤਾਰਨ ਵਿੱਚ ਭਗੌੜੇ ਚਲੇ ਆ ਰਹੇ ਹਨ। ਦੋਸ਼ੀ ਅਪ੍ਰਾਧਿਕ ਕਿਸਮ ਦੇ ਵਿਅਕਤੀ ਹਨ। ਜਿੰਨ੍ਹਾਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Send this to a friend