April 23, 2026 6:50 pm

ਸ. ਇੰਦਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਲੀਗੇਟ ਨਿਯੁਕਤ

ਫ਼ਤਹਿਗੜ੍ਹ ਸਾਹਿਬ, 24 ਜੁਲਾਈ- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸੀਨੀਅਰ ਲੀਡਰਸ਼ਿਪ ਦੀ ਇਕ ਹੋਈ ਇਕਤਰਤਾ ਵਿਚ ਸਰਬਸੰਮਤੀ ਨਾਲ ਫੈਸਲਾ ਕਰਦੇ ਹੋਏ ਬਜੁਰਗ ਆਗੂ ਸਵਰਗਵਾਸੀ ਸ. ਅਮਰ ਸਿੰਘ ਖਨਿਆਣ ਜੀ ਦੀਆਂ ਪਾਰਟੀ ਪ੍ਰਤੀ ਅਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਪ੍ਰਤੀ ਬੀਤੇ ਸਮੇਂ ਵਿਚ ਕੀਤੀਆ ਗਈਆ ਅਣਥਕ, ਇਮਾਨਦਾਰੀ ਵਾਲੀਆ ਅਤੇ ਦਲੇਰਨਾ ਸੇਵਾਵਾਂ ਦੀ ਬਦੌਲਤ ਉਨ੍ਹਾਂ ਦੇ ਪਰਿਵਾਰ ਨੂੰ ਉਸੇ ਤਰ੍ਹਾਂ ਦਾ ਸਤਿਕਾਰ-ਮਾਣ ਕਾਇਮ ਰਖਦੇ ਹੋਏ ਜਥੇਦਾਰ ਅਮਰ ਸਿੰਘ ਖਨਿਆਣ ਜੀ ਦੇ ਪੋਤੇ ਸ. ਇੰਦਰਜੀਤ ਸਿੰਘ ਖਨਿਆਣ ਨੂੰ ਉਨ੍ਹਾਂ ਦੇ ਸਥਾਂਨ ਤੇ ਪਾਰਟੀ ਦਾ ਡੈਲੀਗੇਟ ਨਿਯੁਕਤ ਕੀਤਾ ਜਾਂਦਾ ਹੈ । ਇਸ ਨਿਯੁਕਤੀ ਉਪਰੰਤ ਸ. ਇੰਦਰਜੀਤ ਸਿੰਘ ਖਨਿਆਣ ਪਾਰਟੀ ਮੁਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ, ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸਮੁਚੀ ਜਥੇਬੰਦੀ ਨਾਲ ਤਾਲਮੇਲ ਰਖਦੇ ਹੋਏ ਪਾਰਟੀ ਵਲੋਂ ਉਲੀਕੇ ਜਾਣ ਵਾਲੇ ਸਿਆਸੀ, ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਵਿਚ ਸਮੂਲੀਅਤ ਕਰਨ ਦੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਸਮੇਂ-ਸਮੇਂ ਤੇ ਪਾਰਟੀ ਵਲੋਂ ਮਿਲੇ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਪਾਰਟੀ ਦੀ ਸੋਚ ਨੂੰ ਹਰ ਪਿੰਡ, ਸ਼ਹਿਰ ਦੇ ਘਰ ਵਿਚ ਪਹੁੰਚਾਉਣ ਦੀ ਸੇਵਾ ਵੀ ਨਿਰੰਤਰ ਕਰਦੇ ਰਹਿਣਗੇ। ਇਹ ਜਾਣਕਾਰੀ ਸ. ਲਖਵੀਰ ਸਿੰਘ ਮਹੇਸ਼ਪੁਰੀਆ ਸਕਤਰ ਮੁਖ ਦਫ਼ਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਰੀਲੀਜ ਰਾਹੀ ਦਿਤੀ । ਸ. ਮਹੇਸ਼ਪੁਰੀਆ ਨੇ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਜਿਵੇਂ ਜਥੇਦਾਰ ਅਮਰ ਸਿੰਘ ਖਨਿਆਣ ਪੂਰੀ ਨਿਧੜਕਤਾ, ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਨੂੰ ਸੇਵਾਵਾਂ ਦਿੰਦੇ ਰਹੇ ਹਨ, ਉਸੇ ਤਰ੍ਹਾਂ ਸ. ਇੰਦਰਜੀਤ ਸਿੰਘ ਖਨਿਆਣ ਵੀ ਪਾਰਟੀ ਵਲੋਂ ਮਿਲੇ ਇਸ ਮਾਣ ਦੀ ਮਰਿਯਾਦਾ ਤੇ ਨਿਯਮਾਂ ਨੂੰ ਕਾਇਮ ਰਖਦੇ ਹੋਏ ਨਿਰੰਤਰ ਸੇਵਾ ਦਿੰਦੇ ਹੋਏ ਪਾਰਟੀ ਦੀ ਚੜ੍ਹਦੀ ਕਲਾਂ ਵਿਚ ਯੋਗਦਾਨ ਪਾਉਦੇ ਰਹਿਣਗੇ ।

Send this to a friend